Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 18, 2026

    7:05:52 AM

  • manpreet singh badal bjp

    ਵੱਡੀ ਖ਼ਬਰ: ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ...

  • two friends die in a road accident

    ਕਹਿਰ ਓ ਰੱਬਾ! ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ...

  • power cut in punjab

    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ...

  • kabaddi world kabaddi players gora

    ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਰਹੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • ਸਿੱਖਿਆ ਕ੍ਰਾਂਤੀ : ਹਰਜੋਤ ਬੈਂਸ ਵੱਲੋਂ ਸਰਹੱਦੀ ਜ਼ਿਲ੍ਹਿਆਂ 'ਚ 4.25 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

MAJHA News Punjabi(ਮਾਝਾ)

ਸਿੱਖਿਆ ਕ੍ਰਾਂਤੀ : ਹਰਜੋਤ ਬੈਂਸ ਵੱਲੋਂ ਸਰਹੱਦੀ ਜ਼ਿਲ੍ਹਿਆਂ 'ਚ 4.25 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

  • Edited By Rakesh,
  • Updated: 09 Apr, 2025 07:58 PM
Majha
education revolution  harjot bains inaugurates development projects
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ/ਅੰਮ੍ਰਿਤਸਰ/ਤਰਨਤਾਰਨ- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਉੱਚ ਪੱਧਰੀ ਸਿੱਖਿਆ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ “ਸਿੱਖਿਆ ਕ੍ਰਾਂਤੀ” ਪਹਿਲਕਦਮੀ ਤਹਿਤ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਵਿੱਚ 4.25 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਸਰਹੱਦੀ ਖੇਤਰ ਦੇ ਸਕੂਲਾਂ ਦੇ ਦੌਰੇ ਦੌਰਾਨ ਬੈਂਸ ਨੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਟਪਿਆਲਾ ਵਿਖੇ 23.38 ਲੱਖ ਰੁਪਏ ਦੀ ਲਾਗਤ ਨਾਲ ਸੱਤ ਕਲਾਸ ਰੂਮ ਅਤੇ ਪਖਾਨੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਟਪਿਆਲਾ ਵਿਖੇ 8.64 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਕਲਾਸਰੂਮ ਅਤੇ ਪਖਾਨਿਆਂ ਸਮੇਤ ਕੁੱਲ 32.02 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਅਟਾਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਵਿਖੇ 48.7 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਤਿੰਨ ਕਲਾਸ ਰੂਮ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਝੀਤਾ ਕਲਾਂ ਵਿਖੇ 8.14 ਲੱਖ ਰੁਪਏ ਦੀ ਲਾਗਤ ਨਾਲ ਬਣੇ ਪਖਾਨਿਆਂ ਅਤੇ ਚਾਰਦੀਵਾਰੀ ਲੋਕ ਅਰਪਣ ਕੀਤੀ।

ਸਿੱਖਿਆ ਮੰਤਰੀ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਹਾਂ ਸਿੰਘ ਗੇਟ ਵਿਖੇ ਦੋ ਕਲਾਸ ਰੂਮ, ਬਾਸਕਟਬਾਲ ਕੋਰਟ ਅਤੇ ਪਖਾਨੇ ਬਣਾਉਣ ਲਈ 29.32 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ।

PunjabKesari

ਇਸ ਤੋਂ ਪਹਿਲਾਂ ਹਰਜੋਤ ਸਿੰਘ ਬੈਂਸ ਨੇ ਖੇਮਕਰਨ (ਤਰਨ ਤਾਰਨ) ਵਿਖੇ ਕੌਮਾਂਤਰੀ ਸਰਹੱਦ ਨੇੜੇ ਸਥਿਤ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ, ਜਿੱਥੇ ਸਮਾਰਟ ਕਲਾਸਰੂਮ, ਸਾਇੰਸ ਲੈਬ ਅਤੇ ਚਾਰਦੀਵਾਰੀ ਸਮੇਤ 3.07 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸਰਹੱਦ ਤੋਂ ਸਿਰਫ਼ 20 ਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਕਲਸ, ਮਸਤਗੜ੍ਹ, ਮਹਿੰਦੀਪੁਰ, ਖੇਮਕਰਨ ਅਤੇ ਵਾਂ ਤਾਰਾ ਸਿੰਘ ਆਦਿ ਪਿੰਡਾਂ ਵਿੱਚ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 7 ਅਪ੍ਰੈਲ ਨੂੰ ਖਟਕੜ ਕਲਾਂ ਦੀ ਧਰਤੀ ਤੋਂ 'ਪੰਜਾਬ ਸਿੱਖਿਆ ਕ੍ਰਾਂਤੀ' ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਸਰਕਾਰੀ ਸਕੂਲ ਮਹਿੰਦੀਪੁਰ ਨੂੰ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਸ. ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਕਾਇਆ ਕਲਪ ਲਈ 2,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 2025-26 ਬਜਟ ਵਿੱਚ ਕੁੱਲ ਖਰਚੇ ਦਾ 12 ਫੀਸਦ ਸਿੱਖਿਆ ਲਈ ਰਾਖਵਾਂ ਕੀਤਾ ਗਿਆ ਹੈ ਜੋ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਐਨੀਂ ਵੱਡੀ ਰਕਮ ਸਿੱਖਿਆ ਲਈ ਰੱਖੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਹੱਦੀ ਖੇਤਰ ਦੇ ਸਾਰੇ ਸਕੂਲਾਂ ਨੂੰ ਆਧੁਨਿਕ ਬੁਨਿਆਦੀ ਢਾਂਚਾ ਅਤੇ ਲੋੜੀਂਦੀ ਗਿਣਤੀ ਵਿੱਚ ਅਧਿਆਪਕ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ 300 ਤੋਂ ਵੱਧ ਨਵੇਂ ਅਧਿਆਪਕ ਸਰਹੱਦੀ ਸਕੂਲਾਂ ਵਿੱਚ ਤਾਇਨਾਤ ਕੀਤੇ ਜਾ ਚੁੱਕੇ ਹਨ।

PunjabKesari

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੇ ''ਯੁੱਧ ਨਸ਼ਿਆਂ ਵਿਰੁੱਧ'' ਤਹਿਤ ਜੰਗੀ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਵਿੱਚ ਸਿੱਖਿਆ ਦੇ ਪ੍ਰਸਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਸਿੱਖਿਆ ਕ੍ਰਾਂਤੀ 'ਤੇ ਸਵਾਲ ਉਠਾਉਣ ਵਾਲੇ ਸਿਆਸੀ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਸ. ਹਰਜੋਤ ਬੈਂਸ ਨੇ ਕਿਹਾ ਕਿ ਜਦੋਂ ਉਨ੍ਹਾਂ (ਵਿਰੋਧੀਆਂ) ਕੋਲ ਸੱਤਾ ਸੀ ਤਾਂ ਉਨ੍ਹਾਂ ਨੇ ਵਿਦਿਅਕ ਸੁਧਾਰ ਲਈ ਕੱਖ ਨਹੀਂ ਕੀਤਾ ਪਰ ਹੁਣ ਆਮ ਘਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਲੈ ਕੇ ਡਾਕਟਰ ਅਤੇ ਇੰਜੀਨੀਅਰ ਬਣਦੇ ਦੇਖ ਕੇ ਉਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ।

ਸਿੱਖਿਆ ਮੰਤਰੀ ਨੇ ਕਿਹਾ, "ਪੰਜਾਬ ਦੇ ਲੋਕ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਨੂੰ ਮਹਿਸੂਸ ਕਰ ਰਹੇ ਹਨ ਅਤੇ ਇਸ ਮੁਹਿੰਮ 'ਤੇ ਉਂਗਲ ਚੁੱਕਣ ਵਾਲਿਆਂ ਨੂੰ ਲੋਕ ਖੁਦ ਜਵਾਬ ਦੇਣਗੇ।"

ਉਨ੍ਹਾਂ ਦੱਸਿਆ ਕਿ ਇਕੱਲੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ 35 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਇਸ ਦੌਰਾਨ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਸਰਹੱਦੀ ਖੇਤਰ ਦੇ ਸਰਕਾਰੀ ਸਕੂਲਾਂ ਦੇ ਚੌਥੀ ਵਾਰ ਦੌਰੇ ਲਈ ਆਏ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਹਤਰ ਸਹੂਲਤਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਜ਼ਰੂਰ ਰੌਸ਼ਨ ਕਰਨਗੀਆਂ।

  • Education Revolution
  • Harjot Bains
  • inaugurates development projects
  • Punjab
  • AAP

ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, ਇਹ ਜ਼ਿਲ੍ਹੇ ਰਹਿਣ ਸਾਵਧਾਨ, ਕਿਸਾਨਾਂ ਲਈ...

NEXT STORY

Stories You May Like

  • jammu and kashmir chief minister lays foundation stone of projects
    ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ 140 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
  • india  border areas  rail plan  45 thousand crores
    ਸਰਹੱਦੀ ਖੇਤਰਾਂ 'ਤੇ ਭਾਰਤ ਦਾ ਵੱਡਾ ਰੇਲ ਪਲਾਨ, 45 ਹਜ਼ਾਰ ਕਰੋੜ ਨਾਲ ਮਜ਼ਬੂਤ ਹੋਵੇਗੀ ਕਨੈਕਟੀਵਿਟੀ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • india to spend rs 450 billion for railway upgrade in border areas
    ਭਾਰਤ ਸਰਹੱਦੀ ਖੇਤਰਾਂ 'ਚ ਰੇਲਵੇ ਅਪਗ੍ਰੇਡ ਲਈ 450 ਅਰਬ ਰੁਪਏ ਕਰੇਗਾ ਖਰਚ
  • bjp president  kewal singh dhillon  punjab school
    ਸਾਢੇ ਚਾਰ ਸਾਲਾਂ 'ਚ 2 ਸਕੂਲ ਖੁੱਲ੍ਹਣਾ ਤੇ 7 ਬੰਦ ਹੋਣਾ 'ਆਪ' ਦੀ ਫੇਲ੍ਹ 'ਸਿੱਖਿਆ ਕ੍ਰਾਂਤੀ' ਦਾ ਸਬੂਤ : ਢਿੱਲੋਂ
  • 5 companies to go public this week  raise rs 7 400 crore
    ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ
  • government silently earned rs 31 522 crore
    ਸਰਕਾਰ ਨੇ ਚੁੱਪ-ਚੁਪੀਤੇ ਕਮਾਏ 31,522 ਕਰੋੜ ਰੁਪਏ, ਬਾਜ਼ਾਰ ਨੂੰ ਨਹੀਂ ਲੱਗੀ ਖ਼ਬਰ
  • punjab vidhan sabha
    ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
  • weather will change again in punjab heavy rain alert
    ਪੰਜਾਬ 'ਚ ਮੁੜ ਬਦਲੇਗਾ ਮੌਸਮ! ਅਜੇ ਹੋਰ ਪਵੇਗਾ ਮੀਂਹ, ਅਗਲੇ 5 ਦਿਨਾਂ ਦੀ ਤਾਜ਼ਾ...
  • motorcycle stolen from near sports college in jalandhar
    ਜਲੰਧਰ ਵਿਖੇ ਸਪੋਰਟਸ ਕਾਲਜ ਦੇ ਨੇੜਿਓਂ ਮੋਟਰਸਾਈਕਲ ਹੋਇਆ ਚੋਰੀ
  • bjp delegation visits cp office boy death case in jalandhar
    ਜਲੰਧਰ: ਬੱਸ ਕਾਰਨ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ 'ਚ CP ਦਫ਼ਤਰ ਪਹੁੰਚੀ ਭਾਜਪਾ,...
  • arrested for snatching mobile phone from person by pointing sharp weapon
    ਵਿਅਕਤੀ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਮੋਬਾਇਲ ਖੋਹਣ ਵਾਲੇ 4 ਗ੍ਰਿਫ਼ਤਾਰ, 1...
  • case registered against a youth after he tested positive for dope
    ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ
  • clashed two parties in jalandhar
    ਜਲੰਧਰ ਵਿਖੇ ਕਿਰਾਏ ਦੇ ਪੈਸਿਆਂ ਨੂੰ ਲੈ ਕੇ ਹੋਇਆ ਝਗੜਾ, ਮਕਾਨ ਮਾਲਕ 'ਤੇ...
Trending
Ek Nazar
horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

fraud in punjab

ਪੰਜਾਬ 'ਚ 2,65,00,000 ਰੁਪਏ ਦੀ ਵੱਡੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ

famous actor to get married for the third time with girlfriend 20 years younger

20 ਸਾਲ ਛੋਟੀ ਪ੍ਰੇਮਿਕਾ ਨਾਲ ਤੀਜਾ ਵਿਆਹ ਕਰਵਾਏਗਾ ਮਸ਼ਹੂਰ ਅਦਾਕਾਰ ! 10 ਸਾਲਾਂ...

air india pilots

Air India ਦੇ 2 ਹੋਰ ਪਾਇਲਟ ਡੋਪ ਟੈਸਟ 'ਚ ਫੇਲ੍ਹ ! ਦੋਵਾਂ ਨੂੰ ਡਿਊਟੀ ਤੋਂ ਕੀਤਾ...

big news for those going to china

ਚੀਨ ਜਾਣ ਵਾਲਿਆਂ ਲਈ ਵੱਡੀ ਖ਼ਬਰ ; 15 ਸਤੰਬਰ ਤੋਂ ਸਖ਼ਤ ਹੋਣਗੇ ਸਰਹੱਦੀ ਨਿਯਮ

lage raho munna bhai fame actor s car accident

'ਲਗੇ ਰਹੋ ਮੁੰਨਾ ਭਾਈ' ਫੇਮ ਅਦਾਕਾਰ ਦੀ ਕਾਰ ਦਾ ਐਕਸੀਡੈਂਟ ! ਸਕੂਟਰ ਸਵਾਰਾਂ ਨੂੰ...

famous punjabi actress was pressured by her bf to change religion

ਮਸ਼ਹੂਰ ਪੰਜਾਬੀ ਅਦਾਕਾਰਾ 'ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ...

ai hits visa company

ਵੀਜ਼ਾ ਕੰਪਨੀ 'ਚ AI ਦੀ ਮਾਰ ! 28 ਮੈਂਬਰੀ ਟੀਮ 'ਚੋਂ 10 ਕਰਮਚਾਰੀਆਂ ਦੀ ਛੁੱਟੀ

famous bollywood actress is no more

ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਨੀਂਦ 'ਚ ਹੀ ਹੋਇਆ ਦਿਹਾਂਤ, ਸਿਨੇਮਾ...

bihar born chef attended the party organized at scottish palace

ਬਿਹਾਰ 'ਚ ਜਨਮੇ ਸ਼ੈੱਫ ਨੇ ਸਕਾਟਿਸ਼ ਪੈਲੇਸ 'ਚ ਆਯੋਜਿਤ ਪਾਰਟੀ 'ਚ ਕੀਤੀ ਸ਼ਿਰਕਤ

fire in largest natural reserve

ਬੈਲਜੀਅਮ ਦੇ ਸਭ ਤੋਂ ਵੱਡੇ ਕੁਦਰਤੀ ਰਿਜ਼ਰਵ 'ਚ ਲੱਗੀ ਭਿਆਨਕ ਅੱਗ

earthquake in indonesia

ਇੰਡੋਨੇਸ਼ੀਆ: ਭੂਚਾਲ ਕਾਰਨ 51 ਲੋਕਾਂ ਦੀ ਮੌਤ, ਮਲਬੇ ਹੇਠ ਫਸੇ ਲੋਕਾਂ ਦੀ ਭਾਲ ਜਾਰੀ

daughters  sons  wife  person  funeral

ਧੀਆਂ-ਪੁੱਤਾਂ ਤੇ ਘਰਵਾਲੀ ਹੋਣ ਦੇ ਬਾਵਜੂਦ ਬੰਦੇ ਦਾ ਬੇਗਾਨਿਆਂ ਨੇ ਕੀਤਾ ਅੰਤਿਮ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • trucks  cows  dinanagar police
      ਜੰਮੂ-ਕਸ਼ਮੀਰ ਲਿਜਾਇਆ ਜਾ ਰਿਹਾ ਗਾਵਾਂ ਨਾਲ ਭਰਿਆ ਟਰੱਕ ਕਾਬੂ, ਮਾਮਲਾ ਦਰਜ
    • man dies after being run over by train
      ਰੇਲਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
    • liquor mafia illegal liquor smugglers
      ਪਿਆਕੜਾਂ ਲਈ ਚਿੰਤਾਜਨਕ ਖਬਰ, ਇਸ ਰਿਪੋਰਟ ਨੂੰ ਪੜ੍ਹਨ ਮਗਰੋਂ ਉਡਣਗੇ ਹੋਸ਼
    • diwan decorated at sri manji sahib in memory of baba makhan shah lubana
      ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸ੍ਰੀ ਮੰਜੀ...
    • preparations complete  second phase of miri piri khalsa march
      ਤਿਆਰੀਆਂ ਮੁਕੰਮਲ: 23 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਵੇਗਾ...
    • punjab bjp list
      ਵੱਡੀ ਖ਼ਬਰ: ਭਾਜਪਾ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ...
    • major theft in versola
      ਗੁਰਦਾਸਪੁਰ ਦੇ ਵਰਸੋਲਾ 'ਚ ਵੱਡੀ ਚੋਰੀ, ਮਨਿਆਰੀ ਸਟੋਰ ਦੇ ਤਾਲੇ ਤੋੜ ਕੇ ਲੱਖਾਂ...
    • punjab holiday update
      ਪੰਜਾਬ 'ਚ ਸੋਮਵਾਰ ਦੀ ਛੁੱਟੀ ਬਾਰੇ ਵੱਡੀ ਅਪਡੇਟ! ਜਾਣੋ ਕਿਹੜੇ ਸਕੂਲ ਖੁੱਲ੍ਹੇ ਤੇ...
    • maharaja ranjit singh  s historic capital has become a haven for drug addicts
      ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਰਾਜਧਾਨੀ ਬਣੀ ਨਸ਼ੇੜੀਆਂ ਦਾ ਅੱਡਾ, ਸ਼ਹਿਰ...
    • nayab saini in punjab
      ਪੰਜਾਬ ਪਹੁੰਚੇ ਹਰਿਆਣਾ CM ਨਾਇਬ ਸਿੰਘ ਸੈਣੀ, ਅੰਮ੍ਰਿਤਸਰ 'ਚ ਧਾਰਮਿਕ ਸਮਾਗਮ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +