ਜਲੰਧਰ- ਜਲੰਧਰ ਦੇ ਮਲਸੀਆਂ ਵਿਖੇ ਡੇਰੇ 'ਤੇ ਜਾ ਰਹੇ ਸ਼ਰਧਾਲੂਆਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਇਥੇ ਇਕ ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ ਹੋਈ। ਜਾਣਕਾਰੀ ਮੁਤਾਬਕ ਤਰਨਤਾਰਨ ਦੇ ਇਕ ਪਿੰਡ ਦੀ ਸੰਗਤ ਟਰੈਕਟਰ-ਟਰਾਲੀ ਵਿਚ ਸਵਾਰ ਹੋ ਕੇ ਨਕੋਦਰ ਵਿਖੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਜਾ ਰਹੀ ਸੀ। ਇਸੇ ਦੌਰਾਨ ਮਲਸੀਆਂ ਵਿਖੇ ਟਰੱਕ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।

ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਪੁੱਲ ਤੋਂ ਲਟਕ ਗਿਆ ਅਤੇ ਟਰੱਕ ਹੇਠਾਂ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਥੇ ਹੀ ਟਰੈਕਟਰ-ਟਰਾਲੀ ਵਿਚ ਸਵਾਰ ਕਈ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਸਥਿਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦਾ ਮੁੰਡਾ ਬਣਾਉਂਦੈ ਲਾਜਵਾਬ Pizza,ਪਿਓ ਦੀ ਮੌਤ ਮਗਰੋਂ ਅੰਦਰੋਂ ਟੁੱਟਿਆ ਪਰ ਮਾਂ ਦੇ ਹੌਂਸਲੇ ਨਾਲ ਫਿਰ ਭਰੀ ਉਡਾਣ



ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ 'ਤੇ ਹੋਇਆ ਮਾਮਲਾ ਦਰਜ, ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਕੀਤਾ ਰਿਹਾਅ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸ਼ਰਾਬ ਦੇ ਨਸ਼ੇ ਗੁਆ ਬੈਠਾ ਆਪਾ, ਪਹਿਲਾਂ ਵੱਡੇ ਭਰਾ ਨੂੰ ਬੰਨ੍ਹਿਆ ਫਿਰ ਪੈਟਰੋਲ ਪਾ ਲਾ ਦਿੱਤੀ ਅੱਗ
NEXT STORY