ਜਲੰਧਰ (ਧਵਨ) : ਪਾਕਿਸਤਾਨ ਵਲੋਂ ਭਾਰਤ ਨਾਲ ਵਪਾਰਕ ਸਬੰਧਾਂ 'ਤੇ ਰੋਕ ਲਾਉਣ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਝੱਲਣਾ ਪੈ ਸਕਦਾ ਹੈ। ਭਾਰਤ ਸਰਕਾਰ ਵਲੋਂ ਸੰਵਿਧਾਨ ਦੇ ਆਰਟੀਕਲ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ 'ਤੇ ਰੋਕ ਲਾ ਦਿੱਤੀ ਹੈ। ਇਸ ਨਾਲ ਪੰਜਾਬ ਨਾਲ ਸਬੰਧ ਰੱਖਦੇ ਕਿਸਾਨਾਂ ਅਤੇ ਉੱਦਮੀਆਂ 'ਚ ਘਬਰਾਹਟ ਦੇਖੀ ਗਈ ਹੈ। ਪੰਜਾਬ ਨਾਲ ਪਾਕਿਸਤਾਨ ਦੀ ਸਰਹੱਦ ਜੁੜਦੀ ਹੈ ਅਤੇ ਵਾਹਗਾ ਬਾਰਡਰ ਤੋਂ ਰੋਜ਼ਾਨਾ ਕਰੋੜਾਂ ਰੁਪਏ ਦੇ ਉਦਯੋਗਿਕ ਅਤੇ ਖੇਤੀ ਉਤਪਾਦਾਂ ਨੂੰ ਪਾਕਿਸਤਾਨ ਭੇਜਿਆ ਜਾਂਦਾ ਸੀ, ਜਿਸ 'ਤੇ ਹੁਣ ਬ੍ਰੇਕਾਂ ਲੱਗ ਜਾਣਗੀਆਂ। ਅਕਤੂਬਰ 2007 'ਚ ਹੀ ਵਾਹਗਾ ਬਾਰਡਰ ਤੋਂ ਦੋਵਾਂ ਦੇਸ਼ਾਂ ਦਰਮਿਆਨ ਟਰੱਕਾਂ ਦਾ ਆਉਣਾ-ਜਾਣਾ ਸ਼ੁਰੂ ਹੋਇਆ ਸੀ। ਪਾਕਿਸਤਾਨ ਨੇ ਅਟਾਰੀ-ਵਾਹਗਾ ਲੈਂਡ ਰੂਟ ਦੇ ਜ਼ਰੀਏ ਲਗਭਗ 137 ਆਈਟਮਾਂ ਨੂੰ ਪਾਕਿਸਤਾਨ ਭੇਜਣ ਦੀ ਮਨਜ਼ੂਰੀ ਦਿੱਤੀ ਹੋਈ ਸੀ। ਵਾਹਗਾ ਬਾਰਡਰ ਤੋਂ ਖੇਤੀ ਉਤਪਾਦਾਂ ਤੋਂ ਇਲਾਵਾ ਪਾਕਿਸਤਾਨ ਨੂੰ ਸੀਮੈਂਟ ਦੀ ਵੀ ਵੱਡੇ ਪੱਧਰ 'ਤੇ ਬਰਾਮਦ ਹੁੰਦੀ ਹੈ। ਪਾਕਿਸਤਾਨ ਦੇ ਸੀਮੈਂਟ ਵਪਾਰੀ ਵਾਹਗਾ ਬਾਰਡਰ ਤੋਂ ਹੀ ਸੀਮੈਂਟ ਨੂੰ ਭਾਰੀ ਮਾਤਰਾ ਵਿਚ ਮੰਗਵਾਉਂਦੇ ਹਨ। ਵਾਹਗਾ ਬਾਰਡਰ ਤੋਂ ਰੋਜ਼ਾਨਾ ਲਗਭਗ 200 ਟਰੱਕਾਂ ਨੂੰ ਪਾਕਿਸਤਾਨ ਭੇਜਿਆ ਜਾਂਦਾ ਸੀ। ਇਕ ਅੰਦਾਜ਼ੇ ਮੁਤਾਬਿਕ ਵਾਹਗਾ ਬਾਰਡਰ ਤੋਂ ਹੀ ਲਗਭਗ 3000 ਕਰੋੜ ਦਾ ਸਾਲਾਨਾ ਵਪਾਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੁੰਦਾ ਹੈ।
ਪੰਜਾਬ ਵਲੋਂ ਲੰਮੇ ਸਮੇਂ ਤੋਂ ਇਹ ਮੰਗ ਆ ਰਹੀ ਸੀ ਕਿ ਵਾਹਗਾ ਬਾਰਡਰ ਤੋਂ ਪਾਕਿਸਤਾਨ ਨਾਲ ਵਪਾਰ ਨੂੰ ਪੂਰੀ ਤਰ੍ਹਾਂ ਖੋਲ੍ਹਿਆ ਜਾਵੇ। ਇਸ ਨਾਲ ਪੰਜਾਬ ਦੇ ਕਿਸਾਨ ਮੱਧ ਏਸ਼ੀਆ ਤੱਕ ਆਪਣੇ ਉਤਪਾਦਾਂ ਨੂੰ ਭੇਜ ਸਕਣਗੇ। ਪੰਜਾਬ ਦੀ ਅਰਥਵਿਵਸਥਾ ਖੇਤੀ ਆਧਾਰਿਤ ਹੈ ਅਤੇ ਪਾਕਿਸਤਾਨ ਦੇ ਨਾਲ ਮੁਕਤ ਵਪਾਰ ਹੋਣ ਦੀ ਸਥਿਤੀ 'ਚ ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਲਾਭ ਹੋਣਾ ਸੀ।
ਪੱਗ 'ਚ ਜਰਦੇ ਦੀਆਂ ਪੁੜੀਆਂ ਲੁਕੋ ਕੇ ਲਿਜਾ ਰਿਹਾ ਪੁਲਸ ਕਾਂਸਟੇਬਲ ਕਾਬੂ
NEXT STORY