ਚੰਡੀਗੜ੍ਹ (ਸ਼ਾਇਨਾ) : ਚੰਡੀਗੜ੍ਹ 'ਚ ਦੋਪਹੀਆ ਵਾਹਨ ਚਲਾਉਂਦੇ ਸਮੇਂ ਅਤੇ ਪਿੱਛੇ ਬੈਠਣ ਵਾਲੀਆਂ ਔਰਤਾਂ ਲਈ ਹੈਲਮੈੱਟ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸੇ ਤਹਿਤ ਬੁੱਧਵਾਰ ਨੂੰ ਟ੍ਰੈਫਿਕ ਪੁਲਸ ਨੇ ਹੈਲਮੈੱਟ ਪਾਉਣ ਵਾਲੀਆਂ ਕੁੜੀਆਂ ਨੂੰ ਜਿੱਥੇ ਸਨਮਾਨਿਤ ਕੀਤਾ, ਉੱਥੇ ਹੀ ਹੈਲਮੈੱਟ ਨਾ ਪਾਉਣ ਵਾਲੀਆਂ ਕੁੜੀਆਂ ਨੂੰ ਜਾਗਰੂਕ ਵੀ ਕੀਤਾ ਗਿਆ।
ਇਸ ਜਾਗਰੂਕਤਾ ਮੁਹਿੰਮ 'ਚ ਕਿੰਨਰ ਸਮਾਜ ਦੇ ਲੋਕਾਂ ਨੇ ਵੀ ਖੂਬ ਯੋਗਦਾਨ ਪਾਇਆ। ਕਿੰਨਰ ਰਵੀਨਾ ਨੇ ਕਿਹਾ ਕਿ ਕੁੜੀਆਂ ਨੂੰ ਹੈਲਮੈੱਟ ਲਈ ਜਾਗਰੂਕ ਕਰਨ ਲਈ ਉਹ ਮੁਹਿੰਮ 'ਚ ਸ਼ਾਮਲ ਹੋਈ ਹੈ। ਟ੍ਰੈਫਿਕ ਪੁਲਸ ਨੇ ਇਸ ਕਦਮ ਲਈ ਹਰ ਪਾਸਿਓਂ ਤਾਰੀਫ ਹੋ ਰਹੀ ਹੈ। ਉਂਝ ਵੀ ਹੈਲਮੈੱਟ ਪਾਉਣ ਖੁਦ ਦੀ ਸੁਰੱਖਿਆ ਹੀ ਹੈ। ਇਹ ਸਾਡੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ, ਇਸ ਨੂੰ ਪਾਉਣ 'ਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ।
ਜੇਲ 'ਚੋਂ ਹੋ ਰਹੀ ਤਸਕਰੀ ਦਾ ਧੰਦਾ ਬੇਨਕਾਬ, ਗੈਂਗਸਟਰ ਦੇ ਭਰਾ ਗ੍ਰਿਫਤਾਰ
NEXT STORY