ਚਾਉਕੇ, (ਮਾਰਕੰਡਾ)- ਪਿੰਡ ਚਾਉਕੇ ਦੇ ਇਕ ਹੋਰ ਨੌਜਵਾਨ ਕਿਸਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਰਾਮਪੁਰਾ ਦੇ ਕਮੇਟੀ ਮੈਂਬਰ ਨਿੱਕਾ ਸਿੰਘ ਜੇਠੂਕੇ ਅਤੇ ਗੁਰਪਿਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਲਾਏ ਧਰਨੇ ਤੋਂ ਕੁਝ ਦਿਨ ਪਹਿਲਾਂ ਵਾਪਸ ਆਏ ਪਿੰਡ ਚਾਉਕੇ ਦੇ ਨੌਜਵਾਨ ਬੀਰ ਬਹਾਦਰ ਸਿੰਘ ਪੁੱਤਰ ਕੇਸਰ ਸਿੰਘ ਚਾਉਕੇ ਉਮਰ ਕਰੀਬ (38) ਸਾਲ ਕਿਸਾਨ ਦਾ ਬੀਤੀ ਰਾਤ ਹਾਰਟ ਅਟੈਕ ਹੋਣ ਨਾਲ ਦਿਹਾਂਤ ਹੋ ਗਿਆ ਹੈ। ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਇਕਾਈ ਚਾਉਕੇ ਦਾ ਸਾਬਕਾ ਕਮੇਟੀ ਮੈਂਬਰ ਵੀ ਸੀ । ਇਹ ਨੌਜਵਾਨ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੱਚੇ ਲੜਕਾ ਤੇ ਲੜਕੀ ਛੱਡ ਗਿਆ ਹੈ।
ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਨੌਜਵਾਨ ਕਿਸਾਨ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਸਰਕਾਰ ਵਲੋਂ ਐਲਾਨੀ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 240 ਨਵੇਂ ਮਾਮਲੇ ਆਏ ਸਾਹਮਣੇ, 5 ਦੀ ਮੌਤ
NEXT STORY