ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਯੂਕ੍ਰੇਨ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਦੇ ਰਹਿਣ ਵਾਲੇ ਨੌਜਵਾਨ ਚੰਦਨ ਜਿੰਦਲ ਦੀ ਯੂਕ੍ਰੇਨ ’ਚ ਮੌਤ ਹੋ ਗਈ। ਇਸ ਖ਼ਬਰ ਨਾਲ ਪਰਿਵਾਰ ਅਤੇ ਇਲਾਕਾ ਨਿਵਾਸੀਆਂ ’ਚ ਸੋਗ ਦੀ ਲਹਿਰ ਦੌੜ ਗਈ ਹੈ। ਹੁਣ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਪਰਿਵਾਰਕ ਮੈਂਬਰ ਉਸਦਾ ਅੰਤਿਮ ਸੰਸਕਾਰ ਕਰ ਸਕਣ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਬਰਨਾਲਾ ਦੇ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਦੇਖਭਾਲ ਕਰਨ ਗਏ ਪਿਓ-ਤਾਇਆ ਵੀ ਯੁੱਧ 'ਚ ਫਸੇ
ਜ਼ਿਕਰਯੋਗ ਹੈ ਕਿ ਚੰਦਨ ਜਿੰਦਲ ਮੈਡੀਕਲ ਦੀ ਪੜ੍ਹਾਈ ਕਰਨ ਲਈ 2018 ਵਿਚ ਯੂਕ੍ਰੇਨ ਗਿਆ ਸੀ । ਉੱਥੇ ਅਚਾਨਕ 2 ਫਰਵਰੀ ਨੂੰ ਉਸਨੂੰ ਦਿਲ ਅਤੇ ਦਿਮਾਗ ਦਾ ਦੌਰਾ ਪੈ ਗਿਆ ਅਤੇ 4 ਫਰਵਰੀ ਨੂੰ ਡਾਕਟਰਾਂ ਨੇ ਉਸਦਾ ਆਪ੍ਰੇਸ਼ਨ ਕੀਤਾ ਸੀ। ਆਪ੍ਰੇਸ਼ਨ ਮਗਰੋਂ ਹੀ ਉਹ ਕੋਮਾ ’ਚ ਚਲਾ ਗਿਆ ਸੀ ਜਿਸ ਕਾਰਨ ਅੱਜ ਉਸਦੀ ਮੌਤ ਹੋ ਗਈ।
ਮ੍ਰਿਤਕ ਦੇ ਰਿਸ਼ਤੇਦਾਰ ਨੀਰਜ ਜਿੰਦਲ ਨੇ ਪ੍ਰਸ਼ਾਸ਼ਨ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕ੍ਰੇਨ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਦੀ ਦੇਹ ਨੂੰ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਕਿ ਉਸਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਜਦੋਂ ਇਸ ਸਬੰਧੀ ਐੱਸ. ਡੀ. ਐਮ. ਵਰਜੀਤ ਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਅੱਜ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕੀਤੀ ਸੀ। ਪਰਿਵਾਰਕ ਮੈਂਬਰਾਂ ਦੀ ਬੇਨਤੀ ’ਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖਕੇ ਮ੍ਰਿਤਕ ਚੰਦਨ ਜਿੰਦਲ ਦੀ ਦੇਹ ਜਲਦੀ ਭਾਰਤ ਲਿਆਉਣ ਦੀ ਬੇਨਤੀ ਕੀਤੀ ਹੈ |
ਇਹ ਵੀ ਪੜ੍ਹੋ : ਯੂਕ੍ਰੇਨ ’ਚ ਬੰਕਰਾਂ ’ਚ ਲੁਕ ਕੇ ਸਮਾਂ ਬਿਤਾ ਰਹੇ 3000 ਭਾਰਤੀ ਵਿਦਿਆਰਥੀ, ਆਰਾਮ ਕਰਨਾ ਦੂਰ, ਬੈਠਣਾ ਵੀ ਸੰਭਵ ਨਹੀਂ
ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਯੂਕ੍ਰੇਨ-ਰੂਸ ’ਚ ਚੱਲ ਰਹੀ ਜੰਗ ਖ਼ਤਮ ਕਰਨ ਲਈ ਕੀਤੀ ਅਰਦਾਸ
NEXT STORY