ਫਿਲੌਰ (ਮੁਨੀਸ਼) : ਅੱਜ ਤੜਕਸਾਰ ਨੈਸ਼ਨਲ ਹਾਈਵੇ 44 ’ਤੇ ਫਿਲੌਰ ਦੇ ਬੱਸ ਸਟੈਂਡ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲੈਰੋ ਕਾਰ ਨੰਬਰ ਪੀ. ਬੀ. 02 ਬੀ. ਕੇ. 3174 ਦੀ ਟੱਕਰ ਟਰੱਕ ਨੰਬਰ ਪੀ. ਬੀ. 02 ਡੀ. ਐੱਫ. 3575 ਨਾਲ ਹੋ ਗਈ, ਜਿਸ ਨਾਲ ਬਲੈਰੋ ’ਚ ਸਵਾਰ ਇਕ ਮਾਸੂਮ 6 ਸਾਲਾ ਬੱਚੇ ਏਕਮ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦੂਜਾ ਬੱਚਾ ਅਤੇ ਕਾਰ ਚਾਲਕ ਮਨਜੀਤ ਸਿੰਘ ਵਾਸੀ ਅੰਮ੍ਰਿਤਸਰ ਗੰਭੀਰ ਜ਼ਖ਼ਮੀ ਹੋ ਗਏ।
ਇਸ ਦੌਰਾਨ ਮਨਜੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ, ਜਦਕਿ ਦੂਸਰੇ ਬੱਚੇ ਨੂੰ ਫਿਲੌਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਮੌਕੇ ’ਤੇ ਪਹੁੰਚੇ ਥਾਣਾ ਫਿਲੌਰ ਦੇ ਏ. ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਹੈ, ਿਜਸ ’ਚ ਸੀਮੈਂਟ ਲੋਡ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੂਰਪੁਰਬੇਦੀ ਵਿਖੇ ਭਿਆਨਕ ਸੜਕ ਹਾਦਸੇ 'ਚ ਨਵ-ਵਿਆਹੁਤਾ ਦੀ ਮੌਤ, 7 ਮਹੀਨਿਆਂ ਦੀ ਸੀ ਗਰਭਵਤੀ
NEXT STORY