ਫਿਰੋਜ਼ਪੁਰ (ਮਲਹੋਤਰਾ): ਰੇਲਵੇ ਵਿਭਾਗ ਨੇ ਮਿੰਨੀ ਲਾਕਡਾਊਨ ਨੂੰ ਦੇਖਦਿਆਂ ਹੋਇਆਂ ਇੰਟਰ ਸਟੇਟ ਸਫਰ ਕਰਨ ਵਾਲੇ ਰੇਲ ਮੁਸਾਫਰਾਂ ਦਾ ਕੋਵਿਡ-19 ਟੈਸਟ ਜਾਂ ਕੋਵਿਡ ਵੈਕਸੀਨੇਸ਼ਨ ਜ਼ਰੂਰੀ ਕਰ ਦਿੱਤਾ ਹੈ। ਰੇਲ ਮੰਡਲ ਪ੍ਰਬੰਧਕ ਰਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਹਰੀ ਰਾਜਾਂ ਤੋਂ ਪੰਜਾਬ ’ਚ ਆਉਣ ਵਾਲਿਆਂ ਲਈ ਘੱਟੋ ਘੱਟ 72 ਘੰਟੇ ਪਹਿਲਾਂ ਦੀ ਕੋਵਿਡ ਟੈਸਟ ਨੈਗਟਿਵ ਰਿਪੋਰਟ ਜਾਂ 2 ਹਫਤੇ ਪਹਿਲਾਂ ਦਾ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਹੋਣ ਦੀ ਸ਼ਰਤ ਲਾਉਣ ਦੇ ਨਾਲ ਹੀ ਰੇਲਵੇ ਵਿਭਾਗ ਵੱਲੋਂ ਵੀ ਬਾਹਰੀ ਰਾਜਾਂ ਤੋਂ ਪੰਜਾਬ ਆਉਣ ਵਾਲੇ ਮੁਸਾਫਰਾਂ ਦੇ ਲਈ ਇਹ ਸ਼ਰਤਾਂ ਲਾਗੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ
ਉਨ੍ਹਾਂ ਦੱਸਿਆ ਕਿ ਮੰਡਲ ਦੇ ਪੁਮੁੱਖ ਰੇਲਵੇ ਸਟੇਸ਼ਨਾਂ ਸ਼੍ਰੀ ਵੈਸ਼ਨੋ ਦੇਵੀ ਕਟਡ਼ਾ, ਊਧਮਪੁਰ, ਜੰਮੂਤਵੀ ’ਚ ਉਥੋਂ ਦੀ ਰਾਜ ਸਰਕਾਰ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਯੁਕਤ ਕਰ ਦਿੱਤੀ ਗਈ ਹੈ, ਜੋ ਬਾਹਰੀ ਰਾਜਾਂ ’ਚ ਜਾਣ ਵਾਲੇ ਮੁਸਾਫਰਾਂ ਦਾ ਕੋਵਿਡ-19 ਟੈਸਟ ਕਰ ਰਹੀਆਂ ਹਨ। ਇਸੇ ਤਰ੍ਹਾਂ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੰਗਲਵਾਰ ਤੋਂ ਅੰਮ੍ਰਿਤਸਰ ਸਟੇਸ਼ਨ ’ਤੇ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਮੁਸਾਫਰਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਰੋਕਥਾਮ ’ਚ ਸਹਿਯੋਗ ਦਿੰਦੇ ਹੋਏ ਰੇਲਵੇ ਵਿਭਾਗ ਤੇ ਰਾਜ ਸਰਕਾਰਾਂ ਦੇ ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ।
ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ
ਕੋਰੋਨਾ ਦੀ ਰੇਲ ਸੇਵਾ 'ਤੇ ਵੱਡੀ ਮਾਰ: 13 ਰੇਲ ਗੱਡੀਆਂ ਨੂੰ ਲਗੀਆਂ ਬਰੇਕਾਂ
NEXT STORY