ਲੁਧਿਆਣਾ (ਗੌਤਮ) : ਜਗਰਾਓਂ ਰੇਲਵੇ ਸਟੇਸ਼ਨ 'ਤੇ ਸ਼ਟਿੰਗ ਦੌਰਾਨ ਮਾਲਗੱਡੀ ਦੇ ਚੱਕੇ ਟਰੈਕ ਤੋਂ ਉਤਰ ਗਏ। ਇਹ ਘਟਨਾ ਰਾਤ ਕਰੀਬ 12 ਵਜੇ ਦੇ ਕਰੀਬ ਵਾਪਰੀ। ਇਸ ਹਾਦਸੇ ਕਾਰਨ ਹੋਰ ਟਰੇਨਾਂ ਨੂੰ ਪਿੱਛੇ ਹੀ ਰੋਕ ਲਿਆ ਗਿਆ ਅਤੇ ਡਰਾਈਵਰ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਦਾ ਪਤਾ ਲੱਗਦੇ ਹੀ ਰੇਲਵੇ ਵਿਭਾਗ ਦੀ ਐਕਸੀਡੈਂਟ ਰਿਲੀਫ਼ ਟਰੇਨ ਅਤੇ ਹੋਰ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਕਰੀਬ 5 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਟਰੇਨ ਦੇ ਦੋਵੇਂ ਚੱਕਿਆਂ ਨੂੰ ਟਰੈਕ 'ਤੇ ਚੜ੍ਹਾਇਆ ਅਤੇ ਟ੍ਰੈਫਿਕ ਨੂੰ ਬਹਾਲ ਕੀਤਾ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਦਿੱਤੀਆਂ ਮੁਬਾਰਕਾਂ
ਮਾਲਗੱਡੀ ਖ਼ਾਲੀ ਹੋਣ ਕਾਰਨ ਟਰੈਕ ਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ। ਇਹ ਮਾਲਗੱਡੀ ਲੁਧਿਆਣਾ ਤੋਂ ਫਿਰੋਜ਼ਪੁਰ ਜਾਣੀ ਸੀ, ਜਿਸ ਦੀ ਸ਼ਟਿੰਗ ਦਾ ਕੰਮ ਲੋਕੋ ਪਾਇਲਟ ਵਿਨੇ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਹਿਲੀ ਵਾਰ Ground Frost ਦੀ ਚਿਤਾਵਨੀ, ਹਾਲਾਤ ਬਣੇ ਗੰਭੀਰ
ਅਧਿਕਾਰੀਆਂ ਮੁਤਾਬਕ ਸ਼ਟਿੰਗ ਦੇ ਸਮੇਂ ਜਿਵੇਂ ਹੀ ਗਾਰਡ ਨੇ ਬਰੇਕ ਹਟਾਈ ਤਾਂ ਅਚਾਨਕ ਹੀ ਪਿੱਛੇ ਮਾਲਗੱਡੀ ਦੇ 2 ਚੱਕੇ ਟਰੈਕ ਤੋਂ ਉਤਰ ਗਏ। ਗੱਡੀ ਕੁੱਝ ਹੀ ਅੱਗੇ ਗਈ ਤਾਂ ਡਰਾਈਵਰ ਨੇ ਅਚਾਨਕ ਟਰੇਨ ਰੋਕ ਦਿੱਤੀ। ਫਿਲਹਾਲ ਅਧਿਕਾਰੀਆਂ ਨੇ ਇਸ ਦੀ ਰਿਪੋਰਟ ਬਣਾ ਕੇ ਆਲਾ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ
NEXT STORY