ਮੋਗਾ (ਕਸ਼ਿਸ਼ ਸਿੰਗਲਾ)- ਕਈ ਵਾਰ ਇਨਸਾਨ ਦੀ ਕਿਸਮਤ ਇਸ ਤਰ੍ਹਾਂ ਪਲਟੀ ਮਾਰਦੀ ਹੈ ਕਿ ਉਸ ਦੀ ਜ਼ਿੰਦਗੀ ਰਾਤੋ-ਰਾਤ ਇਕ ਦਮ ਬਦਲ ਜਾਂਦੀ ਹੈ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ, ਜਿੱਥੋਂ ਦੇ ਪਿੰਡ ਖੋਸਾਕੋਟਲਾ ਦੇ ਇਕ ਕਿਸਾਨ ਸੁਖਦੇਵ ਸਿੰਘ ਧਾਲੀਵਾਲ ਨੇ 6 ਰੁਪਏ ਦੀ ਕੀਮਤ ਵਾਲੀ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਮਗਰੋਂ ਉਸ ਨੂੰ 1 ਕਰੋੜ ਰੁਪਏ ਨਕਦ ਇਨਾਮ ਨਿਕਲਿਆ ਹੈ। ਜਾਣਕਾਰੀ ਮੁਤਾਬਕ ਉਸ ਨੇ 6 ਰੁਪਏ ਦੀ ਟਿਕਟ ਦਾ 150 ਰੁਪਏ ਦਾ ਲਾਟ ਖ਼ਰੀਦਿਆ ਸੀ, ਜਿਸ 'ਚੋਂ ਇਕ ਟਿਕਟ ਦਾ ਨੰਬਰ ਡਰਾਅ 'ਚ ਨਿਕਲ ਆਇਆ ਤੇ ਉਹ 1 ਕਰੋੜ ਰੁਪਏ ਜਿੱਤ ਗਿਆ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ ; ਹੁਣ ਸੂਬੇ ਦੇ ਕਿਸਾਨਾਂ ਨੂੰ ਮਿਲੇਗਾ ਪੂਰੇ ਦੇਸ਼ 'ਚੋਂ ਗੰਨੇ ਦਾ ਸਭ ਤੋਂ ਵੱਧ ਭਾਅ
ਜੇਤੂ ਸੁਖਦੇਵ ਸਿੰਘ ਧਾਲੀਵਾਲ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ 6 ਕਿਲੇ ਜ਼ਮੀਨ ’ਤੇ ਖੇਤੀ ਕਰਦੇ ਹਨ। ਇਸ ਤੋਂ ਇਲਾਵਾ ਉਹ ਇਕ ਮੈਡੀਕਲ ਸਟੋਰ ਵੀ ਚਲਾਉਂਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਦੋ ਪੁੱਤਰ ਅਤੇ ਬਜ਼ੁਰਗ ਪਿਤਾ ਸ਼ਾਮਲ ਹਨ। ਸੁਖਦੇਵ ਸਿੰਘ ਪਿਛਲੇ 3 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ ਅਤੇ ਅੱਜ 3 ਸਾਲਾਂ ਬਾਅਦ ਸੁਖਦੇਵ ਸਿੰਘ ਦੀ ਕਿਸਮਤ ਚਮਕ ਗਈ ਹੈ।
ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ 150 ਰੁਪਏ ਦੀ ਲਾਟਰੀ ਤੋਂ 1 ਕਰੋੜ ਰੁਪਏ ਮਿਲੇ ਹਨ। ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਲਾਟਰੀ ਦੇ ਜਿੱਤੇ ਹੋਏ ਪੈਸੇ ਨਾਲ ਇਕ ਘਰ ਬਣਾਵੇਗਾ ਅਤੇ ਆਪਣੇ ਦੋ ਪੁੱਤਰਾਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਸਾਨੂੰ ਲਾਟਰੀ ਵਿਕਰੇਤਾ ਦਾ ਫੋਨ ਆਇਆ ਕਿ ਤੁਸੀਂ 1 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਤਾਂ ਪਹਿਲਾਂ ਤਾਂ ਸਾਨੂੰ ਇਸ 'ਤੇ ਵਿਸ਼ਵਾਸ ਨਹੀਂ ਹੋਇਆ। ਫਿਰ ਜਦੋਂ ਅਸੀਂ ਆਨਲਾਈਨ ਚੈੱਕ ਕੀਤਾ ਤਾਂ ਅਸੀਂ ਬਹੁਤ ਖ਼ੁਸ਼ ਹੋਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਪੰਜਾਬ ਦੇ 5 IPS ਅਧਿਕਾਰੀਆਂ ਦੇ ਹੋਏ ਤਬਾਦਲੇ
NEXT STORY