ਪਰਥ : ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ 'ਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਪਰਥ ਟੈਸਟ 'ਚ ਸੈਂਕੜਾ ਲਗਾ ਕੇ ਸਰ ਡਾਨ ਬ੍ਰੈਡਮੈਨ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ ਪਰਥ ਟੈਸਟ ਦੇ ਤੀਜੇ ਦਿਨ (24 ਨਵੰਬਰ) ਨੂੰ ਇਹ ਉਪਲਬਧੀ ਹਾਸਲ ਕੀਤੀ।
ਦਰਅਸਲ, ਕੋਹਲੀ ਨੇ ਪਰਥ ਟੈਸਟ 'ਚ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਇਆ। ਇਸ ਮਾਮਲੇ 'ਚ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਸਰ ਡਾਨ ਬ੍ਰੈਡਮੈਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 29 ਸੈਂਕੜੇ ਲਗਾਏ ਸਨ। ਕੋਹਲੀ ਨੇ ਇਹ ਸੈਂਕੜਾ ਆਪਣੇ ਕਰੀਅਰ ਦੀ 202ਵੀਂ ਪਾਰੀ ਵਿਚ ਲਗਾਇਆ ਹੈ। ਨਾਲ ਹੀ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਉਣ ਤੋਂ ਬਾਅਦ ਕੋਹਲੀ ਇਸ ਮਾਮਲੇ 'ਚ ਮੈਥਿਊ ਹੇਡਨ ਅਤੇ ਸ਼ਿਵਨਾਰਾਇਣ ਚੰਦਰਪਾਲ ਦੇ ਬਰਾਬਰ ਆ ਗਏ ਹਨ।
ਕੋਹਲੀ ਨੇ ਲਾਇਆ 81ਵਾਂ ਇੰਟਰਨੈਸ਼ਨਲ ਸੈਂਕੜਾ
ਕੋਹਲੀ ਨੇ ਪਰਥ ਟੈਸਟ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਸੈਂਕੜਾ ਬਣਾਉਣ ਲਈ 143 ਗੇਂਦਾਂ ਦਾ ਸਾਹਮਣਾ ਕੀਤਾ। ਉਹ 100 ਦੌੜਾਂ ਬਣਾ ਕੇ ਅਜੇਤੂ ਰਿਹਾ। ਕੋਹਲੀ ਨੇ ਆਪਣਾ ਸੈਂਕੜਾ ਜੜਦੇ ਹੀ ਭਾਰਤੀ ਪਾਰੀ 6 ਵਿਕਟਾਂ 'ਤੇ 487 ਦੌੜਾਂ 'ਤੇ ਐਲਾਨ ਦਿੱਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਪਰਥ ਟੈਸਟ 'ਚ ਆਸਟ੍ਰੇਲੀਆ ਨੂੰ 534 ਦੌੜਾਂ ਦਾ ਟੀਚਾ ਦਿੱਤਾ ਹੈ। ਇਹ ਕੋਹਲੀ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ 81ਵਾਂ ਸੈਂਕੜਾ ਸੀ। ਕੋਹਲੀ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਹਨ। ਸਚਿਨ ਤੇਂਦੁਲਕਰ 100 ਸੈਂਕੜੇ ਦੇ ਨਾਲ ਸਿਖਰ 'ਤੇ ਹਨ। ਕੋਹਲੀ ਨੇ ਪਰਥ ਟੈਸਟ ਵਿਚ 143 ਗੇਂਦਾਂ ਵਿਚ ਅਜੇਤੂ 100 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 2 ਛੱਕੇ ਅਤੇ 8 ਚੌਕੇ ਲਗਾਏ।
ਐਕਟਿਵ ਕ੍ਰਿਕਟਰਾਂ 'ਚ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ
ਵਿਰਾਟ ਕੋਹਲੀ - 81
ਜੋਅ ਰੂਟ - 51
ਰੋਹਿਤ ਸ਼ਰਮਾ - 48
ਇਸ ਤਰ੍ਹਾਂ ਭਾਰਤੀ ਟੀਮ ਨੇ ਦਿੱਤਾ ਪਰਥ 'ਚ ਟਾਰਗੇਟ
ਮੈਚ 'ਚ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ 150 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਆਸਟ੍ਰੇਲੀਆ ਨੂੰ 104 ਦੌੜਾਂ 'ਤੇ ਢੇਰ ਕਰ ਕੇ 46 ਦੌੜਾਂ ਦੀ ਲੀਡ ਲੈ ਲਈ। ਫਿਰ ਦੂਜੀ ਪਾਰੀ 'ਚ ਟੀਮ ਇੰਡੀਆ ਨੇ 487 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟ੍ਰੇਲੀਆ ਲਈ 534 ਦੌੜਾਂ ਦਾ ਟੀਚਾ ਰੱਖਿਆ ਗਿਆ ਸੀ।
ਪਰਥ ਟੈਸਟ 'ਚ ਭਾਰਤ-ਆਸਟ੍ਰੇਲੀਆ ਦੀ ਪਲੇਇੰਗ-11
ਭਾਰਤੀ ਟੀਮ : ਕੇਐੱਲ ਰਾਹੁਲ, ਯਸ਼ਸਵੀ ਜਾਇਸਵਾਲ, ਦੇਵਦੱਤ ਪਡੀਕਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਕਪਤਾਨ) ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਅਨ ਟੀਮ : ਨਾਥਨ ਮੈਕਸਵੀਨੀ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਉਸਮਾਨ ਖਵਾਜਾ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL ਨਿਲਾਮੀ: ਵੈਂਕਟੇਸ਼ ਅਈਅਰ ਬਣੇ ਤੀਜੇ ਸਭ ਤੋਂ ਮਹਿੰਗੇ ਖਿਡਾਰੀ, ਲੱਗੀ 23.75 ਕਰੋੜ ਦੀ ਬੋਲੀ
NEXT STORY