ਖੰਨਾ (ਬਿਪਿਨ ਭਾਰਦਵਾਜ) : ਖੰਨਾ ਵਿੱਚ ਰਤਨਹੇੜੀ ਅੰਡਰਬ੍ਰਿਜ ਨੇੜੇ ਇੱਕ ਰੇਲ ਹਾਦਸਾ ਵਾਪਰਿਆ। ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਔਰਤ ਅਤੇ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਦੋਵਾਂ ਦੀ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਖੰਨਾ ਜੀਆਰਪੀ ਚੌਕੀ ਦੇ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਵੱਲੋਂ ਇੱਕ ਮੈਮੋ ਮਿਲਿਆ ਜਿਸ 'ਚ ਉਨ੍ਹਾਂ ਨੂੰ ਰਤਨਹੇੜੀ ਨੇੜੇ ਇੱਕ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਔਰਤ ਤੇ ਬੱਚੇ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨਾਲ ਵਿਗੜੀਆਂ ਪਈਆਂ ਮਿਲੀਆਂ। ਇਹ ਹਾਦਸਾ ਜਨ ਸਭਾ ਐਕਸਪ੍ਰੈਸ ਟ੍ਰੇਨ ਨਾਲ ਹੋਇਆ। ਜਦੋਂ ਰੇਲ ਗੱਡੀ ਦੇ ਡਰਾਈਵਰ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸਨੇ ਪੁਲਸ ਨੂੰ ਦੱਸਿਆ ਕਿ ਔਰਤ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਰੇਲਵੇ ਲਾਈਨ ਪਾਰ ਕਰ ਰਹੀ ਸੀ। ਦੋਵੇਂ ਰੇਲਗੱਡੀ ਦੀ ਲਪੇਟ 'ਚ ਆ ਗਏ।
ਸਟੇਸ਼ਨ ਇੰਚਾਰਜ ਨੇ ਅੱਗੇ ਦੱਸਿਆ ਕਿ ਰੇਲਵੇ ਪੁਲਸ ਨੇ ਆਲੇ-ਦੁਆਲੇ ਦੇ ਇਲਾਕੇ 'ਚ ਵਿਆਪਕ ਜਾਂਚ ਕੀਤੀ ਪਰ ਮ੍ਰਿਤਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਲਾਸ਼ਾਂ ਨੂੰ 72 ਘੰਟਿਆਂ ਲਈ ਖੰਨਾ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਜੇਕਰ ਇਸ ਸਮੇਂ ਦੌਰਾਨ ਉਨ੍ਹਾਂ ਦੀ ਪਛਾਣ ਨਹੀਂ ਹੁੰਦੀ ਹੈ ਤਾਂ ਉਨ੍ਹਾਂ ਨੂੰ ਲਾਵਾਰਿਸ ਐਲਾਨ ਕੇ ਸਸਕਾਰ ਕਰ ਦਿੱਤਾ ਜਾਵੇਗਾ।
ਮੁਨਸ਼ੀ ਹੀ ਗਾਇਬ ਕਰ ਗਿਆ ਕਰੋੜਾਂ ਦੀ ਡਰੱਗ ਮਨੀ, ਰਿਟਾਇਰਮੈਂਟ ਤੋਂ 20 ਦਿਨ ਪਹਿਲਾਂ ਖੁੱਲ੍ਹਿਆ ਭੇਦ
NEXT STORY