ਚੰਡੀਗੜ੍ਹ (ਲਲਨ) : ਚੰਡੀਗੜ੍ਹ-ਦਿੱਲੀ ਵਿਚਕਾਰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੇਨ ਦੇ ਟ੍ਰਾਇਲ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਹਰੀ ਝੰਡੀ ਮਿਲ ਗਈ ਹੈ। ਇਸ ਆਧਾਰ 'ਤੇ ਛੇਤੀ ਹੀ ਨਵੇਂ ਰੇਲਵੇ ਟਰੈਕ 'ਤੇ ਟ੍ਰਾਇਲ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਮੁਸਾਫਰਾਂ ਦੀ ਜੇਬ 'ਤੇ ਸਹੂਲਤ ਦੇ ਨਾਂ 'ਤੇ ਰੇਲਵੇ ਵਲੋਂ ਕਿਰਾਇਆ ਵਧਾਇਆ ਜਾ ਸਕਦਾ ਹੈ। ਰੇਲ ਮੰਤਰੀ ਵਲੋਂ ਇਸ ਨੂੰ 'ਆਦਰਸ਼ ਕਿਰਾਇਆ' ਦਾ ਨਾਂ ਦਿੱਤਾ ਜਾ ਰਿਹਾ ਹੈ।
ਚੰਡੀਗੜ੍ਹ-ਦਿੱਲੀ ਵਿਚਕਾਰ ਟਰੇਨ ਦੀ ਸਪੀਡ ਵਧਾਉਣ ਸਬੰਧੀ ਅੰਬਾਲਾ ਮੰਡਲ ਵਲੋਂ ਪ੍ਰਪੋਜ਼ਲ ਭੇਜਿਆ ਗਿਆ ਸੀ, ਜਿਸ ਨੂੰ ਰੇਲ ਮੰਤਰੀ ਵਲੋਂ ਹਰੀ ਝੰਡੀ ਮਿਲੀ ਹੈ। ਚੰਡੀਗੜ੍ਹ-ਦਿੱਲੀ ਵਿਚਕਾਰ ਅਜੇ 108 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸ਼ਤਾਬਦੀ ਟਰੇਨ ਚੱਲ ਰਹੀ ਹੈ। ਵਿਭਾਗ ਵਲੋਂ ਡਬਲ ਰੇਲਵੇ ਟਰੈਕ 3 ਸਾਲ ਤੋਂ ਬਣਿਆ ਸੀ ਪਰ ਅਜੇ ਤੱਕ ਸਿਰਫ ਘੱਟ ਸਪੀਡ ਨਾਲ ਟਰੇਨ ਚਲਾਈ ਜਾ ਰਹਾ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਲਈ ਅਗਲੇ 2 ਮਹੀਨਿਆਂ 'ਚ ਕੰਮ ਸ਼ੁਰੂ ਹੋ ਜਾਵੇਗਾ। ਰੇਲਵੇ ਸਟੇਸ਼ਨ ਨੂੰ ਵੱਖ-ਵੱਖ ਪੜਾਵਾਂ 'ਚ ਡਿਵੈਲਪ ਕੀਤਾ ਜਾਵੇਗਾ, ਜਿਸ ਲਈ ਯੋਜਨਾ ਦਾ ਕੰਮ ਹੋ ਚੁੱਕਿਆ ਹੈ।
ਸ਼ਹਿਰ ਦੇ ਵੱਡੇ ਸ਼ਾਲ ਵਪਾਰੀ ਨੇ ਸਟੈਂਪ ਪੇਪਰ 'ਤੇ ਲਿਖਿਆ ਸੁਸਾਈਡ ਨੋਟ, ਮਚਿਆ ਹੜਕੰਪ
NEXT STORY