ਨਵੀਂ ਦਿੱਲੀ, (ਇੰਟ.)–ਦੇਸ਼ ਵਿਚ ਬੁਲੇਟ ਟਰੇਨ ਚਲਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਦੇ ਲਈ ਟ੍ਰੈਕ, ਬ੍ਰਿਜ, ਟਨਲ ਸਮੇਤ ਰੇਲਵੇ ਸਟੇਸ਼ਨਾਂ ’ਤੇ ਕੰਮ ਜੰਗੀ ਪੱਧਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਟਰੇਨ ਦੇ ਅਗਲੇ ਸਾਲ ਤੋਂ ਹਾਈ ਸਪੀਡ ਟ੍ਰੈਕ ’ਤੇ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਦੀ ਉਮੀਦ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਕ ਸੋਸ਼ਲ ਮੀਡੀਆ ਪੋਸਟ ’ਤੇ ਕਿਹਾ ਕਿ ਭਾਰਤ ਦੀ ਪਹਿਲੀ ਬੁਲੇਟ ਟਰੇਨ ਹੁਣ ਆਕਾਰ ਲੈ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹਾਈ ਸਪੀਡ ਟਰੇਨ ਚਲਾਉਣ ਲਈ ਤਿਆਰ ਕੀਤੇ ਜਾ ਰਹੇ ਰੇਲਵੇ ਸਟੇਸ਼ਨਾਂ ਅਤੇ ਅੰਡਰ-ਸੀ ਟਨਲ ਬਾਰੇ ਵਿਸਥਾਰ ਨਾਲ ਦੱਸਿਆ। ਵਰਣਨਯੋਗ ਹੈ ਕਿ ਮੁੰਬਈ ਵਿਚ ਜਿੱਥੇ ਬੁਲੇਟ ਟਰੇਨ ਦਾ ਇਕ ਸਟੇਸ਼ਨ ਜ਼ਮੀਨ ਤੋਂ 100 ਫੁੱਟ ਹੇਠਾਂ ਬਣਾਇਆ ਜਾ ਰਿਹਾ ਹੈ, ਉੱਥੇ ਹੀ ਸਮੁੰਦਰ ਦੇ ਅੰਦਰ 7 ਕਿਲੋਮੀਟਰ ਲੰਮੀ ਸੁਰੰਗ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚੋਂ ਹੋ ਕੇ ਬੁਲੇਟ ਟਰੇਨ ਲੰਘੇਗੀ।
ਰੇਲ ਮੰਤਰੀ ਨੇ ਕਿਹਾ ਕਿ ਭਾਰਤ ਦੀ ਪਹਿਲੀ ਬੁਲੇਟ ਟਰੇਨ ਹੁਣ ਕੋਈ ਐਲਾਨ ਨਹੀਂ ਰਹਿ ਗਈ, ਇਹ 508 ਕਿ. ਮੀ. ਦਾ ਕੰਸਟ੍ਰਕਸ਼ਨ ਹੈ, ਜੋ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ। ਬੁਲੇਟ ਟਰੇਨ ਜਦੋਂ ਫੁਲ ਸਪੀਡ ਵਿਚ ਹੋਵੇਗੀ ਤਾਂ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ, ਜਦੋਂਕਿ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਔਸਤ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬੁਲੇਟ ਟਰੇਨ ਅਗਲੇ ਸਾਲ ਤੋਂ ਦੌੜੇਗੀ।
ਲਖਨਊ ’ਚ ਕਾਰ ਪਾਰਕਿੰਗ ਦੇ ਵਿਵਾਦ ’ਚ ਗੋਲੀਬਾਰੀ, 3 ਦੀ ਮੌਤ
NEXT STORY