ਚੰਡੀਗੜ੍ਹ (ਲਲਨ) : ਧੁੰਦ ਕਾਰਨ ਰੇਲਵੇ ਬੋਰਡ ਨੇ 60 ਤੋਂ ਵੱਧ ਟਰੇਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਦਸੰਬਰ ਤੋਂ ਫਰਵਰੀ ਤੱਕ ਉੱਤਰੀ ਭਾਰਤ 'ਚ ਕਾਫੀ ਜ਼ਿਆਦਾ ਧੁੰਦ ਹੁੰਦੀ ਹੈ। ਕਈ ਥਾਵਾਂ ’ਤੇ ਵਿਜ਼ੀਬਿਲਟੀ ਵੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਟਰੇਨਾਂ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਚੰਡੀਗੜ੍ਹ ਤੋਂ ਆਉਣ ਵਾਲੀਆਂ 6 ਟਰੇਨਾਂ 3 ਮਹੀਨਿਆਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਯਾਤਰੀਆਂ ਨੇ ਕਾਊਂਟਰਾਂ ਰਾਹੀਂ ਬੁਕਿੰਗ ਕਰਵਾਈ ਹੈ, ਉਨ੍ਹਾਂ ਨੂੰ ਉੱਥੋਂ ਹੀ ਟਿਕਟਾਂ ਰੱਦ ਕਰਵਾਉਣੀਆਂ ਪੈਣਗੀਆਂ, ਜਦੋਂ ਕਿ ਆਨਲਾਈਨ ਬੁੱਕ ਹੋਈਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਰਕਮ ਖ਼ਾਤੇ 'ਚ ਵਾਪਸ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ : ਜੰਗਲ 'ਚ ਗੱਦੇ ਵਿਛਾ ਗੰਦਾ ਧੰਦਾ ਕਰਦੀਆਂ ਔਰਤਾਂ ਦੀ ਵੀਡੀਓ ਵਾਇਰਲ, ਪਈਆਂ ਭਾਜੜਾਂ ਜਦੋਂ...(ਤਸਵੀਰਾਂ)
ਪਹਿਲੀ ਦਸੰਬਰ ਤੋਂ ਇਹ ਟਰੇਨਾਂ ਹੋਈਆਂ ਰੱਦ
ਟਰੇਨ ਨੰਬਰ 12241-42 ਚੰਡੀਗੜ੍ਹ-ਅੰਮ੍ਰਿਤਸਰ ਸੁਪਰਫਾਸਟ 1 ਦਸੰਬਰ ਤੋਂ 28 ਫਰਵਰੀ, 2023 ਤੱਕ
ਟਰੇਨ ਨੰਬਰ 14217-18 ਚੰਡੀਗੜ੍ਹ-ਪ੍ਰਯਾਗਰਾਜ ਰੇਲ ਗੱਡੀ 1 ਦਸੰਬਰ ਤੋਂ 1 ਮਾਰਚ, 2023 ਤੱਕ
ਟਰੇਨ ਨੰਬਰ 15903-04 ਚੰਡੀਗੜ੍ਹ-ਡਿਬਰੂਗੜ੍ਹ ਰੇਲਗੱਡੀ 2 ਦਸੰਬਰ ਤੋਂ 28 ਫਰਵਰੀ, 2023 ਤੱਕ
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ 4 BJP ਆਗੂਆਂ ਨੂੰ ਜਾਨ ਦਾ ਖ਼ਤਰਾ, ਕੇਂਦਰ ਨੇ ਦਿੱਤੀ X ਸ਼੍ਰੇਣੀ ਦੀ ਸੁਰੱਖਿਆ
ਅੰਬਾਲਾ ਤੋਂ ਇਹ ਟਰੇਨਾਂ ਰਹਿਣਗੀਆਂ ਰੱਦ
ਟਰੇਨ ਨੰਬਰ 14673-74 ਅੰਮ੍ਰਿਤਸਰ-ਜੈਨਗਰ ਟਰੇਨ 1 ਦਸੰਬਰ ਤੋਂ 1 ਮਾਰਚ, 2023 ਤੱਕ
ਟਰੇਨ ਨੰਬਰ 18104-04 ਅੰਮ੍ਰਿਤਸਰ-ਟਾਟਾ 5 ਦਸੰਬਰ ਤੋਂ 1 ਮਾਰਚ 2023 ਤੱਕ
ਟਰੇਨ ਨੰਬਰ 12317-18 ਅੰਮ੍ਰਿਤਸਰ-ਕੋਲਕਾਤਾ 4 ਦਸੰਬਰ ਤੋਂ 28 ਫਰਵਰੀ 2023 ਤੱਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਅੱਤਵਾਦੀ ਫੰਡਿੰਗ ਮਾਮਲੇ 'ਚ ਗ੍ਰਿਫ਼ਤਾਰ
NEXT STORY