ਲੁਧਿਆਣਾ (ਰਾਜ) : ਇੱਥੇ ਟਾਈਗਰ ਸਫ਼ਾਰੀ ਨਾਲ ਲੱਗਦੇ ਜੰਗਲ 'ਚ ਮੰਗਲ ਚੱਲ ਰਿਹਾ ਸੀ, ਜਿੱਥੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਛਾਪੇਮਾਰੀ ਕੀਤੀ। ਪੁਲਸ ਨੂੰ ਦੇਖ ਕੇ ਗਲਤ ਕੰਮ ਕਰਨ ਵਾਲੀਆਂ ਔਰਤਾਂ ਭੱਜ ਖੜ੍ਹੀਆਂ ਹੋਈਆਂ, ਜਦੋਂ ਕਿ ਇਕ ਵਿਅਕਤੀ ਨੂੰ ਪੁਲਸ ਨੇ ਫੜ੍ਹ ਲਿਆ। ਮੌਕੇ ਤੋਂ ਪੁਲਸ ਨੂੰ ਨਿਰੋਧ ਨਾਲ ਭਰਿਆ ਹੋਇਆ ਲਿਫ਼ਾਫ਼ਾ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਫੜ੍ਹੇ ਗਏ ਮੁਲਜ਼ਮ ਨੂੰ ਪੁਲਸ ਥਾਣੇ ਲੈ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਹਿੰਦੂ ਆਗੂਆਂ ਨੇ ਵਾਪਸ ਕੀਤੀ ਸਕਿਓਰਿਟੀ, ਬਿਨਾਂ ਗੰਨਮੈਨਾਂ ਦੇ ਗੱਡੀਆਂ ਲੈ ਕੇ ਨਿਕਲੇ
ਅਸਲ 'ਚ ਟਾਈਗਰ ਸਫ਼ਾਰੀ ਦੇ ਆਸ-ਪਾਸ ਜੰਗਲਾਤ ਵਿਭਾਗ ਦੀ ਜਗ੍ਹਾ ਹੈ, ਜਿੱਥੇ ਜੰਗਲ ਬਣਿਆ ਹੋਇਆ ਹੈ। ਕੁੱਝ ਪਰਵਾਸੀ ਔਰਤਾਂ ਉੱਥੇ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਲਗ ਗਈਆਂ।
ਜੰਗਲ 'ਚ ਰੁੱਖਾਂ ਦੀ ਆੜ 'ਚ ਗੱਦੇ ਵਿਛਾ ਕੇ ਉੱਥੇ ਹੀ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਟਰੱਕ ਡਰਾਈਵਰ ਅਤੇ ਨਸ਼ੇੜੀ ਕਿਸਮ ਦੇ ਲੋਕ ਉੱਥੇ ਜਾਂਦੇ ਸਨ। ਜਦੋਂ ਕੋਈ ਨਹੀਂ ਆਉਂਦਾ ਤਾਂ ਔਰਤਾਂ ਖ਼ੁਦ ਹੀ ਨੈਸ਼ਨਲ ਹਾਈਵੇ ’ਤੇ ਖੜ੍ਹੀਆਂ ਹੋ ਕੇ ਗਾਹਕ ਲੱਭਦੀਆਂ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਪੰਜਾਬ ਪੁਲਸ ਤੇ ਇੰਟੈਲੀਜੈਂਸ ਦੀ 'ਨਾਬਾਲਗਾਂ' 'ਤੇ ਟਿਕੀ ਨਜ਼ਰ, ਨਵੇਂ ਇਨਪੁੱਟਸ ਆਏ ਸਾਹਮਣੇ
ਪਤਾ ਲੱਗਾ ਹੈ ਕਿ ਕਈ ਸਾਲਾਂ ਤੋਂ ਇਹ ਕੰਮ ਚੱਲ ਰਿਹਾ ਸੀ। ਸ਼ੁੱਕਰਵਾਰ ਸਵੇਰ ਇਸ ਜਗ੍ਹਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜੋ ਕਿ ਪੁਲਸ ਅਧਿਕਾਰੀਆਂ ਤੱਕ ਪੁੱਜ ਗਈ, ਜਿਸ ਤੋਂ ਬਾਅਦ ਸ਼ਾਮ ਨੂੰ ਕਾਰਵਾਈ ਕਰਦਿਆਂ ਥਾਣਾ ਸਲੇਮ ਟਾਬਰੀ ਦੇ ਨਵ-ਨਿਯੁਕਤ ਐੱਸ. ਐੱਚ. ਓ. ਹਰਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਤੇ ਛਾਪੇਮਾਰੀ ਕੀਤੀ।
ਇੱਥੇ ਜਿਸਮ ਫਿਰੋਸ਼ੀ ਕਰਨ ਵਾਲੀਆਂ ਔਰਤਾਂ ਪੁਲਸ ਨੂੰ ਦੇਖ ਕੇ ਭੱਜ ਗਈਆਂ, ਜਦੋਂ ਕਿ ਇਕ ਵਿਅਕਤੀ ਨੂੰ ਪੁਲਸ ਨੇ ਦਬੋਚ ਲਿਆ। ਐੱਸ. ਐੱਚ. ਓ. ਹਰਜੀਤ ਸਿੰਘ ਦਾ ਕਹਿਣਾ ਹੈ ਕਿ ਇਲਾਕੇ 'ਚ ਅਜਿਹਾ ਕੋਈ ਗਲਤ ਕੰਮ ਨਹੀਂ ਹੋਣ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ ਵਧੀ, ਪਿਛਲੇ 3 ਸਾਲਾਂ 'ਚ 13 ਲੱਖ ਲੋਕਾਂ ਨੇ ਰੁਜ਼ਗਾਰ ਲਈ ਛੱਡਿਆ ਦੇਸ਼
NEXT STORY