ਲੁਧਿਆਣਾ (ਜ.ਬ.) : ਯੂ. ਪੀ. ਅਤੇ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ’ਚ ਇਨ੍ਹੀਂ ਦਿਨੀਂ ਭਾਰੀ ਰਸ਼ ਹੋਣ ਕਾਰਨ ਯਾਤਰੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਨ ਹੈ ਕਿ ਗਰਮੀ ਦੀਆਂ ਛੁੱਟੀਆਂ ਅਤੇ ਯੂ. ਪੀ. ਬਿਹਾਰ 'ਚ ਵਿਆਹ ਸੀਜ਼ਨ ਕਾਰਨ ਯਾਤਰੀਆਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ। ਇਹ ਹਾਲਾਤ ਹਨ ਕਿ ਜ਼ਿਆਦਾਤਰ ਟਰੇਨਾਂ ’ਚ 20 ਜੂਨ ਤੱਕ ਨੋ-ਰੂਮ ਦੀ ਸਥਿਤੀ ਬਣੀ ਹੈ, ਜਦਕਿ ਰੇਲਵੇ ਸੂਤਰਾਂ ਅਨੁਸਾਰ ਵਿਭਾਗ ਵਲੋਂ ਕਈ ਟਰੇਨਾਂ ’ਚ ਜਨਰਲ ਕੋਚ ਨੂੰ ਘੱਟ ਕਰ ਕੇ ਏ. ਸੀ. ਕੋਚਾਂ ਦੀ ਗਿਣਤੀ ਵਧਾਈ ਗਈ ਹੈ ਅਤੇ ਆਉਣ ਵਾਲੇ ਸਮੇਂ ’ਚ ਅਮਰਪਾਲੀ ਸਮੇਤ ਕਈ ਟਰੇਨਾਂ ’ਚ ਜਨਰਲ ਕੋਚ ਹੋਰ ਵੀ ਘੱਟ ਕਰਨ ਦੀ ਸੰਭਾਵਨਾ ਹੈ।
ਵਿਭਾਗ ਵਲੋਂ ਜਨਰਲ ਕੋਚ ਦੀ ਗਿਣਤੀ ਘੱਟ ਕਰ ਕੇ ਏ. ਸੀ. ਕੋਚ ਵਧਾਏ ਜਾ ਰਹੇ ਹਨ। ਭਾਵੇਂ ਵਿਭਾਗ ਵਲੋਂ ਕਈ ਸਪੈਸ਼ਲ ਟਰੇਨਾਂ ਵੀ ਚਲਾਈਆਂ ਗਈਆਂ ਹਨ ਪਰ ਯਾਤਰੀਆਂ ਨੂੰ ਸੂਚਨਾ ਦੀ ਕਮੀ ਹੋਣ ਕਾਰਨ ਇਨ੍ਹਾਂ ਦਾ ਪੂਰਾ ਲਾਭ ਨਹੀਂ ਲੈ ਪਾ ਰਹੇ ਹਨ। ਰੇਲਵੇ ਵਿਭਾਗ ਵਲੋਂ ਉਨ੍ਹਾਂ ਰੂਟਾਂ ’ਤੇ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿੱਥੇ ਜ਼ਿਆਦਤਰ ਰਸ਼ ਰਹਿੰਦਾ ਹੈ। ਵਿਭਾਗ ਦਾ ਮੰਨਣਾ ਹੈ ਕਿ 20 ਜੂਨ ਤੋਂ ਬਾਅਦ ਹੀ ਰਸ਼ ਘੱਟ ਹੋਣ ਦੀ ਸੰਭਾਵਨਾ ਹੈ ਪਰ ਤਦ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਰਸ਼ ਰਹਿਣ ਦੀ ਸੰਭਾਵਨਾ ਹੋ ਸਕਦੀ ਹੈ। ਵਿਭਾਗ ਵਲੋਂ ਮਾਤਾ ਵੈਸ਼ਨੋ ਦੇਵੀ ਲਈ ਬਿਹਾਰ, ਯੂ. ਪੀ. ਅਤੇ ਮੁੰਬਈ ਵੱਲ ਕਈ ਟਰੇਨਾਂ ਚਲਾਈਆਂ ਵੀ ਗਈਆਂ ਹਨ, ਜੋ ਕਿ ਅਪ-ਡਾਊਨ ਦੋਵੇਂ ਦਿਸ਼ਾਵਾਂ ’ਚ ਲੁਧਿਆਣਾ ’ਚੋਂ ਹੋ ਕੇ ਗੁਜ਼ਰਦੀਆਂ ਹਨ।
ਟਰੇਨਾਂ ਵਿਚ ਸੀਟ ਲੈਣ ਲਈ ਇਸ ਰੂਟ ’ਤੇ ਜਾਣ ਵਾਲੇ ਯਾਤਰੀ ਕਈ ਦਲਾਲਾਂ ਦੇ ਚੱਕਰ ਲਗਾ ਰਹੇ ਹਨ। ਅੰਮ੍ਰਿਤਸਰ ਅਤੇ ਜੰਮੂ ਤੋਂ ਚੱਲਣ ਵਾਲੀਆ ਟਰੇਨਾਂ, ਹਾਵੜਾ ਮੇਲ, ਕਿਸਾਨ ਮੇਲ, ਧਨਬਾਦ ਐਕਸਪ੍ਰੈੱਸ, ਛੱਤੀਸ਼ਗੜ੍ਹ ਬੇਗਮਪੁਰਾ ਐਕਸਪ੍ਰੈੱਸ ਤੋਂ ਇਲਾਵਾ ਗੁਹਾਟੀ ਵੱਲ ਜਾਣ ਵਾਲੀਆਂ ਟਰੇਨਾਂ ’ਚ ਭਾਰੀ ਪਰੇਸ਼ਾਨੀ ਹੋ ਰਹੀ ਹੈ। ਦੂਜਾ ਕਾਰਨ ਸੱਚਖੰਡ ਐਕਸਪ੍ਰੈੱਸ ’ਚ ਲੁਧਿਆਣਾ ਦੀ ਸਿੱਧੀ ਟਿਕਟ ਹੀ ਮਿਲ ਰਹੀ ਹੈ, ਜਦਕਿ ਜ਼ਿਆਦਾ ਰੇਲਵੇ ਸਟੇਸ਼ਨਾਂ ਦੀ ਟਿਕਟ ਬੁੱਕ ਹੋਣੀ ਬੰਦ ਹੋ ਚੁੱਕੀ ਹੈ। ਜਨਰਲ ਟਿਕਟ ਯਾਤਰੀ ਵੀ ਵੇਟਿੰਗ ਟਿਕਟ ਬਣਵਾ ਕੇ ਸਲੀਪਰ ਕੋਚ ’ਚ ਯਾਤਰਾ ਕਰਨਾ ਚਾਹੁਦੇ ਹਨ, ਜਿਸ ਦੇ ਲਈ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟਿਕਟ ਚੈੱਕਰਾਂ ਦੀਆਂ ਮਿੰਨਤਾਂ ਕੱਢਣੀਆਂ ਪੈਂਦੀਆਂ ਹਨ।
ਕੀ ਅਜੇ ਬੰਗਾ ਦੇ ਵਿਸ਼ਵ ਬੈਂਕ ਮੁਖੀ ਬਣਨ ਨਾਲ ਭਾਰਤ-ਪਾਕਿ ਵਿਚਾਲੇ ਪਾਣੀਆਂ ਦਾ ਮਸਲਾ ਹੱਲ ਹੋਵੇਗਾ
NEXT STORY