ਜਲੰਧਰ (ਪੁਨੀਤ)- ਸਰਦੀ ਕਾਰਨ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਘੁੰਮਣ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਵਧਣ ਲੱਗੀ ਹੈ। ਇਸੇ ਕਾਰਨ ਪਿਛਲੇ ਦਿਨਾਂ ਦੇ ਮੁਕਾਬਲੇ ਸਟੇਸ਼ਨ ’ਤੇ ਭਾਰੀ ਭੀੜ ਦੇਖਣ ਨੂੰ ਮਿਲੀ।
ਦੂਜੇ ਪਾਸੇ ਧੁੰਦ ਅਤੇ ਹੋਰਨਾਂ ਕਾਰਨਾਂ ਕਰ ਕੇ ਟ੍ਰੇਨਾਂ ਦੇ ਲੇਟ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜੋ ਕਿ ਰੇਲਵੇ ਦੇ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸੇ ਸਿਲਸਿਲੇ ਵਿਚ ਵੈਸ਼ਨੋ ਦੇਵੀ ਸਮੇਤ ਵੱਖ-ਵੱਖ ਰੂਟਾਂ ’ਤੇ ਜਾਣ ਵਾਲੀਆਂ ਟ੍ਰੇਨਾਂ 2 ਤੋਂ 4 ਘੰਟੇ ਲੇਟ ਰਹੀਆਂ। ਡਾ. ਅੰਬੇਡਕਰ ਨਗਰ (ਇੰਦੌਰ) ਤੋਂ ਚੱਲ ਕੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ 10.30 ਤੋਂ ਲੱਗਭਗ 2 ਘੰਟੇ ਦੀ ਦੇਰੀ ਨਾਲ 12.24 ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪੁੱਜੀ।
ਇਹ ਵੀ ਪੜ੍ਹੋ- 'ਮੈਂ ਤੁਹਾਡੀ ਲਿਮਟ ਮੁਆਫ਼ ਕਰਵਾ ਦਿੰਦਾ...' ਕਹਿ ਕੇ ਕਿਸਾਨਾਂ ਨਾਲ ਮਾਰ ਲਈ ਲੱਖਾਂ ਦੀ ਠੱਗੀ
ਕਮਾਖਿਆ ਤੋਂ ਚੱਲ ਕੇ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 15655 ਐਕਸਪ੍ਰੈੱਸ ਟ੍ਰੇਨ 3 ਘੰਟੇ ਦੀ ਦੇਰੀ ਨਾਲ 12 ਵਜੇ ਦੇ ਲੱਗਭਗ ਕੈਂਟ ਸਟੇਸਨ ’ਤੇ ਪੁੱਜੀ। ਕਟਿਹਾਰ ਤੋਂ ਚੱਲਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਸਵਾ 4 ਘੰਟੇ ਲੇਟ ਰਹੀ ਅਤੇ 10.30 ਵਜੇ ਦੀ ਥਾਂ ਪੌਣੇ 3 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ ਜਾਣ ਵਾਲੀ ਗਰੀਬ ਰੱਥ 12203 ਲੱਗਭਗ ਇਕ ਘੰਟਾ ਲੇਟ ਸਪਾਟ ਹੋਈ।
ਸ਼ਹੀਦ ਐਕਸਪ੍ਰੈੱਸ 14674 ਪੌਣੇ ਘੰਟੇ ਦੀ ਦੇਰੀ ਨਾਲ 3 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪੁੱਜੀ। ਸ਼ਾਨ-ਏ-ਪੰਜਾਬ 12497-12498 ਦੋਵਾਂ ਰੂਟਾਂ ’ਤੇ ਸਮੇਂ ਸਿਰ ਰਹੀ। ਦਿੱਲੀ ਤੋਂ ਆਉਣ ਸਮੇਂ ਅੰਮ੍ਰਿਤਸਰ ਸ਼ਤਾਬਦੀ 12013 ਲੱਗਭਗ 15 ਮਿੰਟ ਦੇਰੀ ਨਾਲ ਪੁੱਜੀ, ਜਦੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ ਸਿਰਫ 10 ਮਿੰਟ ਲੇਟ ਰਹੀ। ਸਵਰਨ ਸ਼ਤਾਬਦੀ 12029-12030 ਅਤੇ ਵੰਦੇ ਭਾਰਤ 12487-12488 ਸਮੇਂ ਸਿਰ ਰਹੀ।
ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਚਲਾਈਆਂ ਜਾ ਰਹੀਆਂ ਸਪੈਸ਼ਲ ਟ੍ਰੇਨਾਂ
ਛੁੱਟੀਆਂ ਹੋਣ ਕਾਰਨ ਲੋਕ ਸਫਰ ’ਤੇ ਨਿਕਲ ਰਹੇ ਹਨ, ਜਿਸ ਕਾਰਨ ਰੇਲਵੇ ਵੱਲੋਂ ਕਈ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਟ੍ਰੇਨਾਂ ਘੱਟ ਪੈ ਰਹੀਆਂ ਹਨ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿਉਹਾਰਾਂ ਅਤੇ ਹੋਰਨਾਂ ਕਾਰਨਾਂ ਨੂੰ ਮੱਦੇਨਜ਼ਰ ਰੱਖਦਿਆਂ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿਚ 04662-04661 (ਅੰਮ੍ਰਿਤਸਰ ਤੋਂ ਮੁੰਬਈ ਰਿਜ਼ਰਵਡ) ਟ੍ਰੇਨ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ ; ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਧੜ ਤੋਂ ਵੱਖ ਹੋ ਗਈ ਧੌਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਰਨ ਵਰਤ 'ਤੇ ਬੈਠੇ ਡੱਲੇਵਾਲ ਸਟ੍ਰੈੱਚਰ ਰਾਹੀਂ ਆਏ ਸਟੇਜ 'ਤੇ, ਕਿਹਾ- 'ਠੀਕ ਹਾਂ ਮੈਂ...'
NEXT STORY