ਲੁਧਿਆਣਾ (ਗੌਤਮ) : ਧੁੰਦ ਅਤੇ ਕੋਹਰੇ ਕਾਰਨ ਟ੍ਰੇਨਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ। ਰਫ਼ਤਾਰ ਘੱਟ ਹੋਣ ਕਾਰਨ ਟ੍ਰੇਨਾਂ ਆਪਣੇ ਸਟੇਸ਼ਨ ’ਤੇ ਦੇਰੀ ਨਾਲ ਪਹੁੰਚ ਰਹੀਆਂ ਹਨ। ਹਾਲਾਂਕਿ ਰੇਲਵੇ ਵਿਭਾਗ ਵਲੋਂ ਸਪੀਡ ’ਤੇ ਕਾਬੂ ਰੱਖਣ ਲਈ ਕਈ ਕਦਮ ਚੁੱਕੇ ਗਏ ਹਨ। ਡਰਾਈਵਰਾਂ ਨੂੰ ਧੁੰਦ ਵਾਲੇ ਯੰਤਰਾਂ ਤੋਂ ਇਲਾਵਾ ਅਤੇ ਹੋਰ ਉਪਕਰਣ ਵੀ ਪ੍ਰਦਾਨ ਕੀਤੇ ਗਏ ਹਨ ਪਰ ਫਿਰ ਵੀ ਕਈ ਲੰਬੀ ਦੂਰੀ ਦੀਆਂ ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ। ਟ੍ਰੇਨਾਂ ਦੀ ਦੇਰੀ ਕਾਰਨ ਜ਼ਿਆਦਾਤਰ ਯਾਤਰੀਆਂ ਨੂੰ ਪਲੇਟਫਾਰਮ ’ਤੇ ਠੰਢ ’ਚ ਕੰਬਦੇ ਟ੍ਰੇਨਾਂ ਦੀ ਉਡੀਕ ਕਰਨੀ ਪਈ। ਇੱਕ ਤਾਂ ਨਵਨਿਰਮਾਣ ਦੇ ਚੱਲਦੇ ਪਲੇਟਫਾਰਮ ਨੰਬਰ 2 ਤੇ 3 ’ਤੇ ਕੰਮ ਚੱਲ ਰਿਹਾ ਹੈ, ਜਿਸ ਕਾਰਨ ਟ੍ਰੇਨਾਂ ਦੀ ਬਰਥ ਵੀ ਬਦਲੀ ਗਈ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਯਾਤਰੀਆਂ ਦੇ ਬੈਠਣ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ। ਸ਼ੁੱਕਰਵਾਰ ਨੂੰ ਵੀ ਲੁਧਿਆਣਾ ਤੋਂ ਦਿੱਲੀ ਅਤੇ ਜੰਮੂ ਵੱਲ ਜਾਣ ਵਾਲੀਆਂ ਕਈ ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਪੱਛੜ ਕੇ ਚੱਲੀਆਂ।
ਇਹ ਵੀ ਪੜ੍ਹੋ : ਜਾਨਲੇਵਾ ਡੋਰ ਦਾ ਸ਼ਿਕਾਰ ਹੋਇਆ ਵਿਦਿਆਰਥੀ, ਗਰਦਨ ’ਤੇ ਲੱਗਾ ਕੱਟ
ਜਾਣਕਾਰੀ ਅਨੁਸਾਰ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਵੱਲ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ 1 ਘੰਟਾ 21 ਮਿੰਟ, ਗੰਗਾ ਸਤਲੁਜ ਐਕਸਪ੍ਰੈਸ ਫਿਰੋਜ਼ਪੁਰ ਕੈਂਟ ਤੋਂ ਧਨਬਾਦ ਵੱਲ ਜਾਣ ਵਾਲੀ 30 ਮਿੰਟ, ਅੰਮ੍ਰਿਤਸਰ ਜਨਸ਼ਤਾਬਦੀ ਹਰਿਦੁਆਰ ਤੋਂ ਅੰਮ੍ਰਤਸਰ ਵੱਲ ਜਾਣ ਵਾਲੀ 30 ਮਿੰਟ, ਸੱਚਖੰਡ ਐਕਸਪ੍ਰੈਸ ਡੇਢ ਘੰਟਾ, ਅੰਬਾਲਾ-ਜਲੰਧਰ ਡੀਐਮਯੂ 1 ਘੰਟਾ, ਗ਼ਰੀਬ ਰਥ ਐਕਸਪ੍ਰੈਸ ਸਹਰਸਾ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ 7 ਘੰਟੇ, ਫਿਰੋਜ਼ਪੁਰ ਇੰਟਰ ਸਿਟੀ, ਅੰਮ੍ਰਿਤਸਰ ਤੋਂ ਨਿਊ ਤੀਨਸੁਕੀਆ, ਅਮਰਨਾਥ ਐਕਸਪ੍ਰੈਸ, ਦਰਭੰਗਾ ਤੋਂ ਅੰਮ੍ਰਿਤਸਰ ਜਾਣ ਵਾਲੀ ਦਰਭੰਗਾ ਐਕਸਪ੍ਰੈਸ, ਜੰਮੂ ਤਵੀ-ਸਬਲਪੁਰ ਐਕਸਪ੍ਰੈਸ, ਹੇਮਕੁੰਟ ਐਕਸਪ੍ਰੈਸ, ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈਸ, ਅਤੇ ਬਰਮਾੜ ਤੋਂ ਜੰਮੂ ਤਵੀ ਵੱਲ ਜਾਣ ਵਾਲੀ ਸ਼ਾਲੀਮਾਰ ਮਾਲਨੀ ਐਕਸਪ੍ਰੈਸ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲੀਆਂ। ਟ੍ਰੇਨਾਂ ਦੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਵੱਡੀ ਵਾਰਦਾਤ : ਮੋਗਾ ਦੇ ਪਿੰਡ ਭਿੰਡਰ ਕਲਾਂ ਵਿਖੇ ਤੜਕਸਾਰ ਗੋਲੀਆਂ ਨਾਲ ਭੁੰਨ੍ਹ 'ਤਾ ਨੌਜਵਾਨ
NEXT STORY