ਜੈਤੋ (ਪਰਾਸ਼ਰ)- ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਲੰਧਰ ਕੈਂਟ ਸਟੇਸ਼ਨ ਦੇ ਯਾਰਡ 'ਚ ਟ੍ਰੈਫ਼ਿਕ ਬਲਾਕ ਬਲਾਕ ਦੇ ਕਾਰਨ ਟਰੇਨਾਂ ਦਾ ਸੰਚਾਲਨ ਨਿਰਧਾਰਿਤ ਸਮੇਂ ਅਨੁਸਾਰ ਕੀਤਾ ਜਾਵੇਗਾ।
6 ਜੂਨ 2024 ਨੂੰ ਫਿਰੋਜ਼ਪੁਰ ਮੰਡਲ ਦੇ ਟ੍ਰੈਫਿਕ ਬਲਾਕ ਦੇ ਸਬੰਧ 'ਚ ਜਾਰੀ ਕੀਤੀ ਗਈ ਇਕ ਪ੍ਰੈੱਸ ਨੋਟ 'ਚ ਆਮ ਜਨਤਾ ਦੀ ਜਾਣਕਾਰੀ ਲਈ ਇਹ ਸੂਚਿਤ ਕੀਤਾ ਗਿਆ ਸੀ ਕਿ ਜਲੰਧਰ ਕੈਂਟ ਸਟੇਸ਼ਨ ਦੇ ਯਾਰਡ 'ਚ ਟ੍ਰੈਫ਼ਿਕ ਬਲਾਕ ਕਾਰਨ ਕੁਝ ਟਰੇਨਾਂ ਨੂੰ ਅਸਥਾਈ ਤੌਰ 'ਤੇ ਰਿਸ਼ੈਡਿਊਲ, ਡਾਈਵਰਟ, ਸ਼ਾਰਟ ਟਰਮੀਨੇਟ ਜਾਂ ਸ਼ਾਰਟ ਆਰਿਜੀਨੇਟ ਕਰ ਕੇ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ- ਆਖ਼ਿਰ ਕੌਣ ਹੈ CISF ਵਾਲੀ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਦੇ ਜੜ ਦਿੱਤਾ 'ਥੱਪੜ' ?
ਹੁਣ ਰੇਲਵੇ ਦੇ ਨਿਰਮਾਣ ਵਿਭਾਗ ਵੱਲੋਂ ਟ੍ਰੈਫਿਕ ਬਲਾਕ ਨੂੰ ਤਕਨੀਕੀ ਕਾਰਨਾਂ ਕਾਰਨ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਸਾਰੀਆਂ ਟਰੇਨਾਂ ਦਾ ਸੰਚਾਲਨ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਕੀਤਾ ਜਾਵੇਗਾ। ਰੇਲਵੇ ਦੇ ਨਿਰਮਾਣ ਵਿਭਾਗ ਵੱਲੋਂ ਜਦੋਂ ਜਲੰਧਰ ਕੈਂਟ ਦੇ ਯਾਰਡ 'ਚ ਟ੍ਰੈਫਿਕ ਬਲਾਕ ਕੀਤਾ ਜਾਵੇਗਾ ਤਾਂ ਟਰੇਨਾਂ ਦੇ ਸਮੇਂ 'ਚ ਹੋਣ ਵਾਲੇ ਬਦਲਾਵਾਂ ਬਾਰੇ ਸੂਚਨਾ ਜਾਰੀ ਕਰ ਦਿੱਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ : ਅਨੁਰਾਗ ਵਰਮਾ
NEXT STORY