ਪਟਿਆਲਾ (ਜੋਸਨ)—ਮੁੱਖ ਮੰਤਰੀ ਦੇ ਆਪਣੇ ਜ਼ਿਲੇ ਦੇ 4 ਵਿਧਾਇਕਾਂ ਵੱਲੋਂ ਸੁਣਵਾਈ ਨਾ ਹੋਣ ਦੇ ਉਠਾਏ ਗਏ ਮੁੱਦੇ ਤੋਂ ਬਾਅਦ ਸਰਕਾਰ ਨੇ ਤਬਾਦਲੇ ਸ਼ੁਰੂ ਕਰ ਦਿੱਤੇ ਹਨ। ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਵੱਲੋਂ ਜ਼ਿਲਾ ਪਟਿਆਲਾ ਦੀਆਂ 3 ਤਹਿਸੀਲਾਂ ਰਾਜਪੁਰਾ, ਸਮਾਣਾ ਅਤੇ ਪਾਤੜਾਂ ਦੇ ਸਮੁੱਚੇ ਮੁਲਾਜ਼ਮਾਂ ਨੂੰ ਬਦਲ ਕੇ ਇਧਰ-ਉਧਰ ਕਰ ਦਿੱਤਾ ਗਿਆ ਹੈ।
ਇਨ੍ਹਾਂ ਤਬਾਦਲਿਆਂ ‘ਚ ਰਣਧੀਰ ਸਿੰਘ ਸੀਨੀਅਰ ਸਹਾਇਕ ਨੂੰ ਐੱਸ. ਡੀ. ਐੱਮ. ਦਫਤਰ ਰਾਜਪੁਰਾ ਤੋਂ ਤਹਿਸੀਲ ਦਫਤਰ ਰਾਜਪੁਰਾ, ਰਵਿੰਦਰ ਸਿੰਘ ਸੀਨੀਅਰ ਸਹਾਇਕ ਨੂੰ ਤਹਿਸੀਲ ਦਫਤਰ ਰਾਜਪੁਰਾ ਤੋਂ ਐੱਸ. ਡੀ. ਐੱਮ. ਦਫਤਰ ਰਾਜਪੁਰਾ, ਗੁਰਦਰਸ਼ਨ ਸਿੰਘ ਜੂਨੀਅਰ ਸਹਾਇਕ ਨੂੰ ਰਿਕਾਰਡ ਰੂਮ ਮਾਲ ਸ਼ਾਖਾ ਪਟਿਆਲਾ ਤੋਂ ਐੱਸ. ਡੀ. ਐੱਮ. ਦਫਤਰ ਪਾਤੜਾਂ, ਸ਼ਮ੍ਹਾ ਰਾਣੀ ਕਲਰਕ ਡੀ. ਆਰ. ਏ. ਸਦਰ ਪਟਿਆਲਾ ਤੋਂ ਰਿਕਾਰਡ ਰੂਮ ਮਾਲ ਬਰਾਂਚ ਪਟਿਆਲਾ, ਸੰਜੀਵ ਕੁਮਾਰ ਕਲਰਕ ਨੂੰ ਐੱਸ. ਡੀ. ਐੱਮ ਪਾਤੜਾਂ ਤੋਂ ਡੀ. ਆਰ. ਏ. ਸਦਰ ਪਟਿਆਲਾ, ਗਗਨਦੀਪ ਸਿੰਘ ਕਲਰਕ ਪੇਸ਼ੀ ਬਰਾਂਚ ਪਟਿਆਲਾ ਤੋਂ ਪੇਸ਼ੀ ਸ਼ਾਖਾ ਸਦਰ ਵਾਧੂ ਚਾਰਜ, ਰੁਪਿੰਦਰ ਸਿੰਘ ਕਲਰਕ ਰੀਡਰ-ਟੂ ਤਹਿਸੀਲਦਾਰ ਸਮਾਣਾ ਤੋਂ ਐੱਮ. ਟੀ. ਸੀ. ਦਫਤਰ, ਸਤਬੀਰ ਸਿੰਘ ਜੂਨੀਅਰ ਸਹਾਇਕ ਐੱਮ. ਟੀ. ਸੀ. ਸਮਾਣਾ ਤੋਂ ਰੀਡਰ ਟੂ ਤਹਿਸੀਲਦਾਰ ਸਮਾਣਾ, ਪ੍ਰਵੀਨ ਕੁਮਾਰ ਜੂਨੀਅਰ ਸਹਾਇਕ ਐੱਸ. ਡੀ . ਐੱਮ. ਪਾਤੜਾਂ ਤੋਂ ਰਜਿਸਟਰੀ ਕਲਰਕ ਤਹਿਸੀਲ ਪਾਤੜਾਂ, ਮਹਿੰਦਰ ਸਿੰਘ ਜੂਨੀਅਰ ਸਹਾਇਕ ਰਜਿਸਟਰੀ ਕਲਰਕ ਪਾਤੜਾਂ ਤੋਂ ਐੱਸ. ਡੀ. ਐੱਮ. ਦਫਤਰ ਪਾਤੜਾਂ, ਅਜੇ ਕੁਮਾਰ ਕਲਰਕ ਤਹਿਸੀਲ ਪਾਤੜਾਂ ਤੋਂ ਐੱਮ. ਟੀ. ਸੀ. ਦਫਤਰ ਪਾਤੜਾਂ ਅਤੇ ਬਲਦੇਵ ਕੁਮਾਰ ਜੂਨੀਅਰ ਕਲਰਕ ਨੂੰ ਐੱਮ. ਟੀ. ਸੀ. ਪਾਤੜਾਂ ਤੋਂ ਤਹਿਸੀਲ ਦਫਤਰ ਪਾਤੜਾਂ ਤਬਦੀਲ ਕਰ ਦਿੱਤਾ ਹੈ।
ਕਈ ਵੱਡੇ ਅਧਿਕਾਰੀ ਵੀ ਸਰਕਾਰ ਦੀ ਰਾਡਾਰ ‘ਤੇ
ਪਟਿਆਲਾ ਜ਼ਿਲੇ ਦੇ 4 ਵਿਧਾਇਕਾਂ ਅਤੇ ਸੀਨੀਅਰ ਅਧਿਕਾਰੀਆਂ ਖਿਲਾਫ ਪਏ ਪੇਚੇ ਵਿਚ ਕਈ ਸੀਨੀਅਰ ਅਧਿਕਾਰੀ ਵੀ ਸਰਕਾਰ ਦੀ ਰਾਡਾਰ ‘ਤੇ ਹਨ। ਜਲਦੀ ਹੀ ਜ਼ਿਲੇ ‘ਚ ਵੱਡੀ ਪੱਧਰ ‘ਤੇ ਹੋਰ ਤਬਾਦਲੇ ਹੋਣ ਦੀ ਉਮੀਦ ਹੈ। ਸੀ. ਐੱਮ. ਦੇ ਜ਼ਿਲੇ ਵਿਚ ਪਏ ਇਸ ਕਲੇਸ਼ ਕਾਰਣ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਵੀ ਬੇਹੱਦ ਦੁਖੀ ਹਨ।
ਚੀਫ਼ ਸੈਕਟਰੀ ਨੇ ਕੀਤੀ ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ
ਵਿਧਾਇਕਾਂ ਨੂੰ ਸ਼ਾਂਤ ਕਰਨ ਦੀਆਂ ਸਰਕਾਰ ਵੱਲੋਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਬੀਤੇ ਕੱਲ ਪਟਿਆਲਾ ਦੇ ਇਕ ਵਿਆਹ ਸਮਾਗਮ ਵਿਚ ਪੁੱਜੇ ਪੰਜਾਬ ਦੇ ਚੀਫ ਸੈਕਟਰੀ ਨੇ ਜ਼ਿਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਹੈ। ਸੀ. ਐੱਮ. ਵਿਦੇਸ਼ੀ ਦੌਰੇ ਤੋਂ ਬਾਅਦ ਪੰਜਾਬ ਪਹੁੰਚ ਚੁੱਕੇ ਹਨ। ਕਿਸੇ ਪਲ ਵੀ ਕੋਈ ਵੱਡਾ ਧਮਾਕਾ ਹੋ ਸਕਦਾ ਹੈ।
ਕੋ-ਆਪ੍ਰੇਟਿਵ ਬੈਂਕ ਦਾ ਵੱਡਾ ਡਿਫਾਲਟਰ ਰਿਸ਼ੀ ਅੜਿੱਕੇ
NEXT STORY