ਲੁਧਿਆਣਾ (ਰਾਜ/ਜ.ਬ.)- ਲੋਕ ਸਭਾ ਚੋਣਾਂ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਦੇ ਥਾਣਿਆਂ ’ਚ ਵੱਡਾ ਫੇਰਬਦਲ ਹੋਇਆ ਹੈ, ਜਿਸ ’ਚ ਕਰੀਬ 15 ਥਾਣਿਆਂ ਦੇ ਐੱਸ. ਐੱਚ. ਓ. ਬਦਲੇ ਗਏ ਹਨ, ਜਿਸ ਵਿਚ ਹੋਰਨਾਂ ਜ਼ਿਲ੍ਹਿਆਂ ਤੋਂ ਆਏ ਅਧਿਕਾਰੀਆਂ ਨੂੰ ਪੁਲਸ ਲਾਈਨ ਭੇਜਿਆ ਗਿਆ ਹੈ, ਜਦੋਂਕਿ ਸ਼ਹਿਰ ਨਾਲ ਸਬੰਧਤ ਪੁਰਾਣੇ ਐੱਸ. ਐੱਚ. ਓ. ਨੂੰ ਮੁੜ ਵੱਖ-ਵੱਖ ਥਾਣਿਆਂ ਦਾ ਚਾਰਜ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ! ਟ੍ਰਾਂਸਫਾਰਮਰ 'ਚ ਜਾ ਵੱਜੀ ਸਵਾਰੀਆਂ ਨਾਲ ਭਰੀ ਬੱਸ, ਹੋਇਆ ਜ਼ੋਰਦਾਰ ਧਮਾਕਾ
ਇਸ ਦੇ ਤਹਿਤ ਇੰਸਪੈਕਟਰ ਹਰਸ਼ਪਾਲ ਸਿੰਘ ਨੂੰ ਥਾਣਾ ਡਵੀਜ਼ਨ ਨੰ. 4, ਇੰਸ. ਬਲਵਿੰਦਰ ਕੌਰ ਨੂੰ ਥਾਣਾ ਡਵੀਜ਼ਨ ਨੰ. 8, ਇੰਸ. ਬਲਵਿੰਦਰ ਸਿੰਘ ਨੂੰ ਥਾਣਾ ਡਵੀਜ਼ਨ ਨੰ. 1, ਇੰਸ. ਅਵਤਾਰ ਸਿੰਘ ਨੂੰ ਥਾਣਾ ਦਰੇਸੀ, ਇੰਸ. ਅੰਮ੍ਰਿਤਪਾਲ ਸਿੰਘ ਨੂੰ ਥਾਣਾ ਹੈਬੋਵਾਲ, ਇੰਸ. ਗੁਰਜੀਤ ਸਿੰਘ ਨੂੰ ਥਾਣਾ ਡਵੀਜ਼ਨ ਨੰ. 2 , ਐੱਸ. ਆਈ. ਮਨਪ੍ਰੀਤ ਕੌਰ ਨੂੰ ਥਾਣਾ ਜਮਾਲਪੁਰ, ਇੰਸ. ਰਜਿੰਦਰਪਾਲ ਸਿੰਘ ਨੂੰ ਪੀ. ਏ. ਯੂ. ਥਾਣੇ, ਐੱਸ. ਆਈ. ਅਵਨੀਤ ਕੌਰ ਨੂੰ ਥਾਣਾ ਮਾਡਲ ਟਾਊਨ, ਇੰਸ. ਗੁਰਪ੍ਰੀਤ ਸਿੰਘ ਨੂੰ ਥਾਣਾ ਡੇਹਲੋਂ, ਐੱਸ. ਆਈ. ਜਸਪਾਲ ਸਿੰਘ ਨੂੰ ਥਾਣਾ ਡਵੀਜ਼ਨ ਨੰ. 6, ਇੰਸ. ਜਗਦੇਵ ਸਿੰਘ ਨੂੰ ਥਾਣਾ ਸਾਹਨੇਵਾਲ, ਇੰਸ. ਅਮਨਦੀਪ ਸਿੰਘ ਨੂੰ ਥਾਣਾ ਫੋਕਲ ਪੁਆਇੰਟ, ਇੰਸ. ਹਰਪ੍ਰੀਤ ਸਿੰਘ ਨੂੰ ਇੰਚਾਰਜ ਸ਼ਿਕਾਇਤ ਸ਼ਾਖਾ, ਇੰਸ. ਇੰਦਰਜੀਤ ਸਿੰਘ ਨੂੰ ਇੰਚਾਰਜ ਈ. ਓ. ਵਿੰਗ, ਇੰਚਾਰਜ ਅਤੇ ਇੰਸ. ਸੁਖਦੇਵ ਸਿੰਘ ਨੂੰ ਐਂਟੀ ਨਾਰਕੋਟਿਕਸ ਸੈੱਲ ਦਾ ਇੰਚਾਰਜ ਬਣਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਠੱਪ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੀਆਂ ਸੇਵਾਵਾਂ! ਹੋਣ ਜਾ ਰਿਹਾ ਇਹ ਬਦਲਾਅ
ਜਦਕਿ ਇੰਸ. ਗੁਲਜਿੰਦਰਪਾਲ ਸਿੰਘ, ਇੰਸ. ਸਤਨਾਮ ਸਿੰਘ, ਐੱਸ. ਆਈ. ਪ੍ਰਦੁਮਣ ਕੁਮਾਰ, ਐੱਸ. ਆਈ. ਬਲਜਿੰਦਰ ਸਿੰਘ, ਇੰਸ. ਭਗਤਵੀਰ ਸਿੰਘ, ਐੱਸ. ਆਈ. ਗੁਰਵਿੰਦਰ ਕੌਰ, ਇੰਸ. ਬ੍ਰਿਕਮਜੀਤ ਸਿੰਘ, ਇੰਸ. ਅਰਸ਼ਦੀਪ ਸ਼ਰਮਾ, ਐੱਸ. ਆਈ. ਮਨਿੰਦਰ ਕੌਰ ਅਤੇ ਐੱਸ. ਆਈ. ਸਤਨਾਮ ਸਿੰਘ ਨੂੰ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਏ. ਐੱਸ. ਆਈ. ਜਸਵਿੰਦਰ ਸਿੰਘ ਨੂੰ ਸ਼ਿਮਲਾਪੁਰੀ ਤੋਂ ਚੌਕੀ ਧਰਮਪੁਰਾ ਦਾ ਇੰਚਾਰਜ ਅਤੇ ਏ. ਐੱਸ. ਆਈ. ਚਾਂਦ ਅਹੀਰ ਨੂੰ ਸ਼ਿਮਲਾਪੁਰੀ ਥਾਣੇ ਭੇਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਕਾਰਗੁਜ਼ਾਰੀ ਸਬੰਧੀ ਮੰਥਨ, 6 ਘੰਟੇ ਤੋਂ ਵੱਧ ਚੱਲੀ ਕੋਰ ਕਮੇਟੀ ਦੀ ਮੀਟਿੰਗ
NEXT STORY