ਜਲੰਧਰ(ਬੁਲੰਦ, ਅਨਿਲ, ਸਲਵਾਨ)— ਟ੍ਰੈਵਲ ਟ੍ਰੇਡ ਜਰਨੀ (ਟੀ.ਟੀ.ਜੇ ਟ੍ਰੈਵਮਾਰਡ ਮੈਗਜ਼ੀਨ) ਵੱਲੋਂ ਟ੍ਰੈਵਲ ਇੰਡਸਟਰੀ ਨੂੰ ਆਪਣੇ ਕਾਰੋਬਾਰ ਦੀਆਂ ਡੂੰਘਾਈਆਂ ਅਤੇ ਨਵੀਆਂ ਜਾਣਕਾਰੀਆਂ ਬਾਰੇ ਜਾਗਰੂਕ ਕਰਨ ਲਈ ਇਸ ਸਾਲ ਦੀ ਪਹਿਲੀ ਰੋਡ ਸ਼ੋਅ ਵਰਕਸ਼ਾਪ ਦਾ ਆਯੋਜਨ ਸਥਾਨਕ ਹੋਟਲ ਕੰਟਰੀ-ਇੰਨ 'ਚ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਸੰਚਾਲਕ ਅਤੇ ਮੈਗਜ਼ੀਨ ਦੇ ਐਡੀਟਰ-ਪਬਲਿਸ਼ਰ ਰਵੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ 3 ਟ੍ਰੈਵਲ ਮੈਗਜ਼ੀਨ ਪ੍ਰਕਾਸ਼ਿਤ ਕਰਦੀ ਹੈ, ਜਿਸ ਦਾ ਮਕਦਸ ਹੈ ਟ੍ਰੈਵਲ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਜਾਗਰੂਕ ਕਰਨਾ।
ਇਸ ਮੈਗਜ਼ੀਨ ਵੱਲੋਂ ਟ੍ਰੈਵਲ ਇੰਡਸਟਰੀ ਦੇ ਲੇਟੈਸਟ, ਖਬਰਾਂ, ਕਾਨੂੰਨਾਂ 'ਚ ਆਏ ਨਵੇਂ ਨਿਯਮਾਂ ਅਤੇ ਬਦਲਾਅ, ਵੀਜ਼ਾ ਗਾਈਡੈਂਸ ਆਦਿ ਬਾਰੇ ਆਰਟੀਕਲ ਪ੍ਰਕਾਸ਼ਿਤ ਕਰਕੇ ਜਾਗਰੂਕਤਾ ਫੈਲਾਈ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਇਸ ਵਰਕਸ਼ਾਪ 'ਚ ਦੇਸ਼-ਵਿਦੇਸ਼ ਤੋਂ 10 ਵੱਡੀਆਂ ਟ੍ਰੈਵਲ ਕੰਪਨੀਆਂ ਨੇ ਸ਼ਮੂਲੀਅਤ ਕੀਤੀ ਅਤੇ 120 ਦੇ ਕਰੀਬ ਜਲੰਧਰ ਅਤੇ ਨੇੜੇ ਦੇ ਇਲਾਕਿਆਂ ਦੇ ਟ੍ਰੈਵਲ ਏਜੰਟਾਂ ਨੇ ਇਸ 'ਚ ਹਿੱਸਾ ਲਿਆ, ਜਿਨ੍ਹਾਂ ਨੇ ਟ੍ਰੈਵਲ ਦੇ ਨਵੇਂ ਡੈਸਟੀਨੈਸ਼ਨਜ਼ ਅਤੇ ਪੈਕੇਜਾਂ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ। ਇਸ ਵਰਕਸ਼ਾਪ 'ਚ ਬੀ-ਟੂ-ਬੀ ਸਰਵਿਸ ਨੂੰ ਉਤਸ਼ਾਹ ਕੀਤਾ ਗਿਆ ਤਾਂਕਿ ਟ੍ਰੈਵਲ ਖਰਚ ਘੱਟ ਹੋਵੇ ਅਤੇ ਲੋਕ ਆਸਾਨੀ ਨਾਲ ਆਪਣੀ ਡ੍ਰੀਮ ਡੈਸਟੀਨੇਸ਼ਨ ਦਾ ਟ੍ਰੈਵਲ ਕਰ ਸਕੇ। ਰਵੀ ਨੇ ਦੱਸਿਆ ਕਿ ਇਹ ਇਸ ਸਾਲ ਦਾ ਪਹਿਲਾ ਈਵੈਂਟ ਹੈ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕੰਪਨੀ ਛੋਟੇ ਸ਼ਹਿਰਾਂ 'ਚ ਜਾ ਕੇ ਇਸ ਤਰ੍ਹਾਂ ਦੇ ਈਵੈਂਟ ਆਯੋਜਿਤ ਕਰਦੀ ਹੈ ਤਾਂਕਿ ਟ੍ਰੈਵਲ ਟ੍ਰੇਡ ਦੇ ਛੋਟੇ ਵਪਾਰੀਆਂ ਨੂੰ ਬੀ-ਟੂ-ਬੀ. (ਬਿਜ਼ਨੈੱਸ-ਟੂ-ਬਿਜ਼ਨੈੱਸ) ਮਾਰਕੀਟਿੰਗ ਦਾ ਲਾਭ ਮਿਲ ਸਕੇ ਅਤੇ ਟ੍ਰੈਵਲ ਏਜੰਟ ਇੰਟਰਨੈਸ਼ਨਲ ਟ੍ਰੈਵਲ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮਿਲ ਸਕੇ। ਇਸ ਮੌਕੇ ਵਰਕਸ਼ਾਪ ਦੇ ਉਦਘਾਟਨ ਲਈ ਪਹੁੰਚੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕਿਹਾ ਕਿ ਉਹ ਖੁਦ ਟ੍ਰੈਵਲਿੰਗ ਦੇ ਸ਼ੌਕੀਨ ਹਨ। ਉਨ੍ਹਾਂ ਨੇ ਕਿਹਾ ਕਿ ਅਕਸਰ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਪਰੇਸ਼ਾਨੀ ਆਉਂਦੀ ਹੈ ਕਿ ਉਹ ਆਪਣੀ ਟ੍ਰੈਵਲ ਡੈਸਟੀਨੇਸ਼ਨ ਕਿਵੇਂ ਸਿਲੈਕਟ ਕਰਨ। ਇਸ ਦੇ ਲਈ ਉਨ੍ਹਾਂ ਨੂੰ ਇੰਟਰਨੈੱਟ 'ਤੇ ਸਰਚ ਕਰਨਾ ਪੈਂਦਾ ਹੈ। ਜੇਕਰ ਇਸ ਤਰ੍ਹਾਂ ਦੀ ਵਰਕਸ਼ਾਪ ਹੁੰਦੀ ਰਹੇ ਅਤੇ ਟ੍ਰੈਵਲ ਏਜੰਟਾਂ ਦੇ ਕੋਲ ਆਪਣੇ ਹਰ ਵਰਗ ਦੇ ਗਾਹਕਾਂ ਲਈ ਪੂਰੀ ਪਲਾਨਿੰਗ ਦੇ ਨਾਲ ਡੈਸਟੀਨੇਸ਼ਨਜ਼ ਅਤੇ ਹਾਲੀਡੇ ਪੈਕੇਜ ਉਪਲੱਬਧ ਹੁੰਦੇ ਹੋਣ ਤਾਂ ਲੋਕਾਂ ਨੂੰ ਕਾਫੀ ਆਸਾਨੀ ਹੋਵੇਗੀ।
ਇਨ੍ਹਾਂ 12 ਕੰਪਨੀਆਂ ਨੇ ਲਿਆ ਹਿੱਸਾ
ਯੂਰੋਪਾ-ਡੀ-ਟੂਰ ਕੰਪਨੀ ਨੇ ਦੀਪਕ ਭਾਰਦਵਾਜ ਨੇ ਦੱਸਿਆ ਕਿ ਇਹ ਯੂ. ਕੇ. ਲਈ ਲੈਂਡ ਪੈਕੇਜ ਅਤੇ ਗਰੁੱਪ ਡਿਪਾਚਰ ਦਾ ਕੰਮ ਕਰਦੇ ਹਨ ਅਤੇ ਇਹ ਇਕ ਡੀ. ਐੱਮ. ਸੀ. ਕੰਪਨੀ ਹੈ।
2) ਜਸਟ ਕਿਲਕ ਕਰੋ ਕੰਪਨੀ ਦੇ ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਇਕ ਬੀ-ਟੂ-ਬੀ. ਪੋਰਟਲ ਚਲਾਉਂਦੀ ਹੈ, ਜਿਸ 'ਚ ਟੂਰ ਪੈਕੇਜ, ਟਿਕਟਿੰਗ ਤੇ ਹੋਟਲਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ।
3) ਟ੍ਰੈਕ ਹਾਲੀਡੇਜ ਕੰਪਨੀ ਦੇ ਵਰੁਣ ਵਿਵੇਕ ਨੇ ਦੱਸਿਆ ਕਿ ਉਹ ਟ੍ਰੈਵਲ ਐਕਸਪਲੋਰਰ ਲਈ ਕੰਮ ਕਰਦੇ ਹਨ ਅਤੇ ਦੁਬਈ ਹਾਲੀਡੇਜ ਅਤੇ ਏਅਰ ਏਸ਼ੀਆ ਤੋਂ ਟ੍ਰੈਵਲ ਪਾਟਨਰ ਹਨ।
4) ਇੰਟਾਇਅਰ ਵਲਡ ਟੂਰਿਜ਼ਮ ਦੁਬਈ ਦੇ ਰਾਜੀਵ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਐੱਮ. ਡੀ. ਅਨਿਲ ਕੰਧਾਰੀ ਹਨ ਅਤੇ ਕੰਪਨੀ ਦੁਬਈ 'ਚ ਨਵੀਂ ਟੂਰਿਜ਼ਮ ਸਾਈਟਸ, ਦੁਬਈ ਹਾਲੀਡੇਜ ਦੇ ਲਈ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁਬਈ 'ਚ ਸਭ ਤੋਂ ਜ਼ਿਆਦਾ ਟੂਰਿਜ਼ਮ ਭਾਰਤ 'ਤੋਂ ਆਉਂਦੇ ਹਨ।
5) ਈਜੀ-ਗੋ-1 ਕੰਪਨੀ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਕ ਟ੍ਰੈਵਲ ਪੋਰਟਲ ਆਨਲਾਈਨ ਚੱਲਦਾ ਹੈ, ਜੋ ਦੁਨੀਆ ਭਰ ਦੇ ਹੋਟਲਜ਼, ਸਾਈਟਸੀਨ, ਪੈਕੇਜ ਲਈ ਬੀ-ਟੂ-ਬੀ ਮਾਰਕਟਿੰਗ ਕਰਦਾ ਹੈ।
6) ਪਰਫੈਕਟ ਹਾਸਪਿਟੈਲਿਟੀ ਕੰਪਨੀ ਦੇ ਰਮਨ ਤੁਲੀ ਅਤੇ ਰੋਮਾ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਬੀਕਾਨੇਰ, ਸ਼ਿਮਲਾ ਅਤੇ ਉਤਰਾਖੰਡ 'ਚ 3 ਹੋਟਲ ਹਨ, ਜਿੱਥੋਂ ਦਾ ਸਾਰਾ ਟੂਰਿਸਟ ਪੈਕੇਜ ਅਤੇ ਗ੍ਰਾਹਕਾਂ ਨੂੰ ਉਪਲਬੱਧ ਕਰਾਉਂਦੇ ਹਨ।
7) ਯੋਰਕਰ ਹਾਲੀਡੇਜ਼ ਦੇ ਜੈਦੀਪ ਅਤੇ ਨੀਰਜ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਿੰਗਾਪੁਰ, ਯੂਰੋਪ, ਮਲੇਸ਼ਿਆ ਅਤੇ ਹੋਰ ਦੇਸ਼ਾਂ 'ਚ ਗ੍ਰਾਹਕਾਂ ਨੂੰ ਰਿਜ਼ਾਟਸ ਅਤੇ ਕਰੂਜ਼ ਦੀ ਬੂਕਿੰਗ ਮੁਹੱਈਆ ਕਰਵਾਉਂਦੀ ਹੈ।
8) ਵੈਲਕਮ ਹੈਰੀਟੇਜ ਦੇ ਅਭਿਸ਼ੇਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਭਾਰਤ ਦੇ 16 ਰਾਜਾਂ 'ਚ 40 ਹੋਟਲਾਂ ਨਾਲ ਡੀਲ ਕਰਦੀ ਹੈ।
9) ਐੱਸ. ਟੀ. ਐੱਚ. ਆਈ. ਹਾਲੀਡੇਜ ਆਸਟ੍ਰੇਲੀਆ ਦੇ ਲਲਿਤ ਅਤੇ ਰਿਤੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਇਕ ਡੀ. ਐੱਮ. ਸੀ. ਹੈ, ਜੋ 14 ਦੇਸ਼ਾਂ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਹਾਂਗਕਾਂਗ, ਸਿੰਗਾਪੁਰ ਆਦਿ ਲਈ ਹਾਲੀਡੇ ਪੈਕੇਜ, ਵੀਜ਼ਾ ਆਦਿ ਦੀ ਸੁਵਿਧਾ ਦਿੰਦੀ ਹੈ।
10) ਡੀਮਾਜ਼ ਗਰੁੱਪ ਦੇ ਮਨੀਸ਼ ਸਿੰਘਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਰਸ਼ੀਆ ਦੀ ਡੀ. ਐੱਮ. ਸੀ. ਹੈ ਅਤੇ ਰਸ਼ੀਆ ਲਈ ਟੂਰ ਪੈਕੇਜ ਮੁਹੱਈਆ ਕਰਵਾਉਂਦੀ ਹੈ।
11) ਇੰਡੋ-ਏਸ਼ੀਆ ਹਾਲੀਡੇਜ ਦੇ ਸੰਜੀਵ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਹਾਲੀਡੇਜ ਪੈਕੇਜ, ਟਿਕਟਿੰਗ ਅਤੇ ਹੋਟਲ ਬੁਕਿੰਗ ਦਾ ਕੰਮ ਕਰਦੀ ਹੈ।
12) ਟ੍ਰੈਵੋਐਗ ਕੰਪਨੀ ਦੀ ਸ਼ਿਖਾ ਖੰਨਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਾਰੇ ਦੇਸ਼ਾਂ ਲਈ ਟੂਰ ਪੈਕੇਜ ਅਤੇ ਵੀਜ਼ਾ ਦਾ ਕੰਮ ਕਰਦੀ ਹੈ। ਇਸ ਮੌਕੇ ਰਾਜਸ਼ੇਵਰ ਡਾਂਗ, ਅਮਿਤ ਕੱਕੜ, ਅਨਿਲ ਸਲਵਾਨ ਅਤੇ ਗੁਰਜੀਤ ਸਿੰਘ ਅਹੂਜਾ ਵੀ ਮੌਜੂਦ ਸਨ।
ਸਰਪੰਚ ਸੋਨੂੰ ਚੀਮਾ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਸਵ. ਮਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
NEXT STORY