ਜਲੰਧਰ (ਮਹਾਜਨ)— ਜਲੰਧਰ ਦੇ ਮਾਡਲ ਟਾਊਨ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਵੱਡਾ ਹਾਦਸਾ ਟਲ ਗਿਆ ਜਦੋਂ ਪਿੱਪਲ ਦੇ ਦਰੱਖਤ ਦਾ ਇਕ ਵੱਡਾ ਟਾਹਣਾ ਅਚਾਨਕ ਕਾਰ 'ਤੇ ਡਿੱਗ ਗਿਆ। ਕਾਰ 'ਚ ਸਵਾਰ ਪਿਓ-ਧੀ ਸਵਾਰ ਸਨ। ਟਾਹਣਾ ਡਿੱਗਣ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਰ ਸਵਾਰਾਂ ਨੂੰ ਕਾਰ 'ਚੋਂ ਕੱਢਿਆ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪੰਜਾਬ ਮੰਤਰੀ ਮੰਡਲ 'ਚ ਵੱਡਾ ਫੇਰਬਦਲ, ਨਵਜੋਤ ਸਿੱਧੂ ਬਣੇ ਬਿਜਲੀ ਮੰਤਰੀ
NEXT STORY