ਮੰਡੀ ਲਾਧੂਕਾ (ਸੰਧੂ) : ਫਾਜ਼ਿਲਕਾ ਰੋਡ 'ਤੇ ਪਿੰਡ ਭੰਬਾਵੱਟੂ ਨਜ਼ਦੀਕ ਤੂਫਾਨ ਕਾਰਣ ਅਚਾਨਕ ਸੜਕ 'ਤੇ ਡਿੱਗੇ ਦਰਖਤ ਨਾਲ ਟਕਰਾਉਣ 'ਤੇ ਐਕਟਿਵਾ ਸਵਾਰ ਇਕ ਬਜ਼ੁਰਗ ਦੀ ਮੌਤ ਹੋ ਗਈ। ਮੰਡੀ ਘੁਬਾਇਆ ਚੌਂਕੀ ਪੁਲਸ ਨੇ ਮ੍ਰਿਤਕ ਓਮ ਪ੍ਰਕਾਸ਼ ਪੁੱਤਰ ਮੁਲਖ ਰਾਜ ਨਿਵਾਸੀ ਮੰਡੀ ਲਾਧੂਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਮਿਲੀ ਜਾਨਕਾਰੀ ਅਨੁਸਾਰ ਓਮ ਪ੍ਰਕਾਸ਼ ਆਪਣੇ ਪੌਤੇ ਵਿਪਨ ਪੁੱਤਰ ਰਾਜੇਸ਼ ਕੁਮਾਰ ਨਾਲ ਬੀਤ ਰਾਤ ਮੰਡੀ ਲਾਧੂਕਾ ਤੋਂ ਕਰਿਆਨੇ ਦੀ ਉਗਾਹੀ ਲੈਣ ਲਈ ਘੁਬਇਆ ਆ ਰਿਹਾ ਸੀ ਕਿ ਰਸਤੇ 'ਚ ਪਿੰਡ ਭੰਬਾ ਵੱਟੂ ਨਜ਼ਦੀਕ ਇਕ ਦਰੱਖਤ ਹੇਠਾਂ ਡਿੱਗਿਆ ਪਿਆ ਸੀ ਅਤੇ ਓਮ ਪ੍ਰਕਾਸ਼ ਐਕਟਿਵਾ ਸਮੇਤ ਦਰਖਤ 'ਚ ਵੱਜਿਆ ਜਿਸ ਕਾਰਣ ਉਹ ਸੜਕ ਤੇ ਡਿੱਗ ਪਿਆ।
ਉਕਤ ਨੇ ਦੱਸਿਆ ਕਿ ਡੂੰਗੀਆਂ ਸੱਟਾਂ ਲੱਗਣ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਘੁਬਾਇਆ ਚੌਂਕੀ ਦੇ ਏ. ਐੱਸ. ਆਈ. ਮੁਖਤਿਆਰ ਸਿੰਘ ਅਤੇ ਜਸਵੰਤ ਸਿੰਘ ਐੱਚ. ਸੀ. ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।
ਸਿੱਖਿਆ ਮਹਿਕਮਾ ਮਨਰੇਗਾ ਕਾਮਿਆਂ ਰਾਹੀਂ ਤਿਆਰ ਕਰਾਏਗਾ ਐਲੀਮੈਂਟਰੀ ਸਕੂਲਾਂ ਦਾ ਬੁਨਿਆਦੀ ਢਾਂਚਾ: ਵਿਜੈਇੰਦਰ ਸਿੰਗਲਾ
NEXT STORY