ਜਲਾਲਾਬਾਦ (ਗੁਲਸ਼ਨ,ਜਤਿੰਦਰ) : ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਿਰਮਲ ਸਿੰਘ ਨਾਲ ਦੁਰਵਿਹਾਰ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਸਿਟੀ ਪੁਲਸ ਨੇ ਇਕ ਦਰਜਨ ਤੋਂ ਜਿਆਦਾ ਵਿਅਕਤੀ ਜਿੰਨਾਂ 'ਚ ਅਣਪਛਾਤੇ ਵੀ ਸ਼ਾਮਲ ਹਨ ਦੇ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸੂਚਨਾ ਮਿਲੀ ਹੈ।
ਥਾਣਾ ਸਿਟੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਬੀ. ਡੀ. ਪੀ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਡਿਊਟੀ ਦੌਰਾਨ ਆਪਣੇ ਦਫਤਰ 'ਚ ਬੈਠ ਕੇ ਕੰਮਕਾਜ ਕਰ ਰਹੇ ਸਨ ਕਿ ਦੁਪਹਿਰ ਕਰੀਬ 3 ਵਜੇ ਰਮੇਸ਼ ਚੰਦ ਨੰਬਰਦਾਰ, ਰਾਣਾ ਸਾਹਿਬ, ਪਰਮਜੀਤ ਸਿੰਘ ਅਤੇ ਰਾਮ ਸਿੰਘ ਸਾਬਕਾ ਸਰਪੰਚ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸਦੇ ਕੋਲ ਆਏ ਅਤੇ ਉਨਾਂ ਦਾ ਕੰਮ ਕਰਨ ਲਈ ਕਿਹਾ। ਡਿਊਟੀ 'ਚ ਮਸਰੂਫੀਅਤ ਹੋਣ ਕਾਰਨ ਉਨਾਂ ਵੱਲੋਂ ਉਕਤ ਵਿਅਕਤੀਆਂ ਨੂੰ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਤਾਂ ਉਕਤ ਵਿਅਕਤੀਆਂ ਨੇ ਉਸਨੂੰ ਦਫਤਰ ਦੇ ਅੰਦਰ ਹੀ ਫੜ ਲਿਆ ਅਤੇ ਗਾਲੀ ਗਲੋਚ ਕਰਦੇ ਹੋਏ ਦੁਰਵਿਹਾਰ ਕਰਨ ਲੱਗੇ ਅਤੇ ਉਸਦੀ ਕੁੱਟਮਾਰ ਕੀਤੀ ਗਈ। ਉਕਤ ਵਿਅਕਤੀਆਂ ਨੇ ਦਫਤਰ 'ਚ ਸਰਕਾਰੀ ਰਿਕਾਰਡ ਦੇ ਤੌਰ 'ਤੇ ਪਈਆਂ ਫਾਈਲਾਂ ਵੀ ਚੁੱਕ ਕੇ ਮਾਰੀਆਂ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ।
ਉੱਧਰ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਗੁਰਨੈਬ ਸਿੰਘ ਨੇ ਦੱਸਿਆ ਕਿ ਬੀ. ਡੀ. ਪੀ. ਓ. ਨਿਰਮਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ ਤੋਂ ਇਲਾਵਾ ਕਰੀਬ ਇਕ ਦਰਜਨ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਾਰੇ ਦੋਸ਼ੀ ਹਾਲੇ ਫਰਾਰ ਹਨ ਜਿੰਨਾਂ ਦੀ ਭਾਲ 'ਚ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਆਲ ਇੰਡੀਆ ਫੈੱਡਰੇਸ਼ਨ ਆਫ ਮਾਸਟਰ ਪ੍ਰਿੰਟਰਜ਼ ਦੀ 2 ਦਿਨਾ ਮੀਟਿੰਗ ਸਾਲਾਨਾ ਚੋਣ ਨਾਲ ਸੰਪੰਨ
NEXT STORY