ਜਲੰਧਰ- ਪੰਜਾਬ ਕੇਸਰੀ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੀ 41ਵੀਂ ਬਰਸੀ ’ਤੇ 5 ਸੂਬਿਆਂ ਵਿਚ 77 ਥਾਵਾਂ ’ਤੇ ਲਾਏ ਗਏ ਬਲੱਡ ਡੋਨੇਸ਼ਨ ਕੈਂਪਾਂ ਵਿਚ 5349 ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਲਾਲਾ ਜੀ ਦੀ ਦੇਸ਼ ਲਈ ਦਿੱਤੀ ਗਈ ਕੁਰਬਾਨੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੰਜਾਬ ਵਿਚ 27 ਥਾਵਾਂ ’ਤੇ ਲਾਏ ਗਏ ਕੈਂਪਾਂ ਵਿਚ 3129 ਖ਼ੂਨਦਾਨੀਆਂ ਨੇ ਖ਼ੂਨ ਦਾਨ ਕੀਤਾ ਜਦਕਿ ਹਰਿਆਣਾ ਵਿਚ 21 ਥਾਵਾਂ ’ਤੇ ਲਾਏ ਗਏ ਕੈਂਪਾਂ ਵਿਚ 1499, ਹਿਮਾਚਲ ਵਿਚ 10 ਥਾਵਾਂ ’ਤੇ ਲਾਏ ਗਏ ਕੈਂਪਾਂ ਵਿਚ 452 ਲੋਕਾਂ ਨੇ, ਯੂ. ਪੀ. ਵਿਚ 9 ਥਾਵਾਂ ’ਤੇ ਲਾਏ ਗਏ ਕੈਂਪਾਂ ਵਿਚ 152 ਲੋਕਾਂ ਨੇ ਅਤੇ ਬਿਹਾਰ ਵਿਚ 8 ਥਾਵਾਂ ’ਤੇ ਲਾਏ ਗਏ ਕੈਂਪਾਂ ਵਿਚ 117 ਲੋਕਾਂ ਨੇ ਖ਼ੂਨ ਦਾਨ ਕੀਤਾ।
ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼
4 ਸਾਲ ਲਗਾਏ ਗਏ ਕੈਂਪਾਂ ਵਿਚ 18609 ਯੂਨਿਟ ਬਲੱਡ ਇਕੱਠਾ
ਲਾਲਾ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਕੇਸਰੀ ਸਮੂਹ ਨੇ ਪਾਠਕਾਂ ਦੇ ਸਹਿਯੋਗ ਨਾਲ 2017 ਵਿਚ ਇਹ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਪਹਿਲੇ ਸਾਲ ਵਿਚ ਇਸ ਮੁਹਿੰਮ ਤਹਿਤ 2574 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ ਸੀ, ਜਦਕਿ 2018 ਵਿਚ ਦੂਜੇ ਸਾਲ 4620 ਯੂਨਿਟ ਬਲੱਡ ਇਕੱਠਾ ਕੀਤਾ ਗਿਆ ਸੀ। 2019 ਵਿਚ ਤੀਜੇ ਸਾਲ ਇਸ ਮੁਹਿੰਮ ਤਹਿਤ 6066 ਯੂਨਿਟ ਬਲੱਡ ਇਕੱਠਾ ਹੋਇਆ ਸੀ। 2020 ਅਤੇ 2021 ਵਿਚ ਕੋਰੋਨਾ ਦੇ ਪ੍ਰਭਾਵ ਕਾਰਨ ਬਲੱਡ ਡੋਨੇਸ਼ਨ ਕੈਂਪ ਨਹੀਂ ਲਾਏ ਗਏ ਸਨ ਪਰ ਇਸ ਸਾਲ ਕੋਰੋਨਾ ਦੇ ਪ੍ਰਭਾਵ ਤੋਂ ਮੁਕਤੀ ਮਿਲਦੇ ਹੀ ਸੇਵਾ ਦਾ ਇਹ ਸਿਲਸਿਲਾ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ। ਹੁਣ ਤੱਕ ਇਸ ਮੁਹਿੰਮ ਵਿਚ 18609 ਯੂਨਿਟ ਬਲੱਡ ਇਕੱਠਾ ਕੀਤਾ ਜਾ ਚੁੱਕਾ ਹੈ।
ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 41ਵੀਂ ਬਰਸੀ ’ਤੇ ਲਾਏ ਗਏ ਇਸ ਚੌਥੇ ਬਲੱਡ ਡੋਨੇਸ਼ਨ ਕੈਂਪ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਬਿਹਾਰ ਦੇ ਪਾਠਕਾਂ ਨੇ ਜਿਸ ਤਰ੍ਹਾਂ ਉਤਸ਼ਾਹ ਵਿਖਾਇਆ ਹੈ, ਉਸ ਦੇ ਲਈ ਪੰਜਾਬ ਕੇਸਰੀ ਸਮੂਹ ਆਪਣੇ ਪਾਠਕਾਂ ਅਤੇ ਖ਼ੂਨ ਦਾਨੀਆਂ ਦਾ ਧੰਨਵਾਦੀ ਹੈ। ਸਾਡਾ ਇਹ ਯਤਨ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਆਪਣੇ ਖ਼ੂਨ ਦਾ ਬਲੀਦਾਨ ਦੇਣ ਵਾਲੇ ਲਾਲਾ ਜੀ ਨੂੰ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਰਾਹੀਂ ਸ਼ਰਧਾਂਜਲੀ ਦਿੱਤੀ ਜਾਵੇ। ਇਸ ਖੂਨਦਾਨ ਕੈਂਪ ਦੌਰਾਨ ਖ਼ੂਨ ਦਾਨੀਆਂ ਨੇ ਜਿਸ ਤਰ੍ਹਾਂ ਦਾ ਉਤਸ਼ਾਹ ਵਿਖਾਇਆ ਹੈ, ਉਹ ਆਪਣੇ ਆਪ ਵਿਚ ਸ਼ਲਾਘਾਯੋਗ ਹੈ ਅਤੇ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਇਸ ਸਿਲਸਿਲੇ ਨੂੰ ਅੱਗੇ ਵਧਾਉਣ ਦੀ ਭਾਰੀ ਕੋਸ਼ਿਸ਼ ਕਰਾਂਗੇ।-ਮੁੱਖ ਸੰਪਾਦਕ
ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਪੰਜਾਬ 'ਚ 3129 ਯੂਨਿਟਸ ਕੀਤਾ ਗਿਆ ਖ਼ੂਨ ਦਾਨ
ਅੰਮ੍ਰਿਤਸਰ- 94
ਤਰਨਤਾਰਨ- 69
ਰਈਆ- 52
ਬਟਾਲਾ- 30
ਗੁਰਦਾਸਪੁਰ- 40
ਪਠਾਨਕੋਟ- 105
ਕਪੂਰਥਲਾ- 43
ਫਗਵਾੜਾ- 50
ਨਵਾਂਸ਼ਹਿਰ- 66
ਰੋਪੜ- 45
ਹੁਸ਼ਿਆਰਪੁਰ- 98
ਸੁਲਤਾਨਪੁਰ ਲੋਧੀ- 44
ਮਾਨਸਾ- 42
ਮੁਕਤਸਰ- 31
ਬਠਿੰਡਾ- 200
ਬਰਨਾਲਾ- 342
ਲੁਧਿਅਆਣਾ- 532
ਮੋਗਾ- 267
ਸੰਗਰੂਰ-145
ਫਰੀਦਕੋਟ- 35
ਫਿਰੋਜ਼ਪੁਰ- 20
ਮੋਹਾਲੀ- 123
ਪਟਿਆਲਾ- 532
ਜਲੰਧਰ- 119
ਪੰਜਾਬ ਕੁਲ- 3129
ਉੱਤਰ ਪ੍ਰਦੇਸ਼ ’ਚ ਖ਼ੂਨ ਦਾਨ ਕੈਂਪ ਦੌਰਾਨ ਕੁੱਲ 152 ਯੂਨਿਟ ਕੀਤਾ ਗਿਆ ਖ਼ੂਨ ਦਾਨ
ਮਥੁਰਾ- 16
ਪ੍ਰਯਾਗਰਾਜ-8
ਗਾਜ਼ੀਆਬਾਦ- 45
ਸਹਾਰਨਪੁਰ- 25
ਬੁਲੰਦਸ਼ਹਿਰ-12
ਇਟਾਵਾ-6
ਸੁਲਤਾਨਪੁਰ-25
ਗੋਂਡਾ-10
ਬਹਿਰਾਈਚ- 5
ਯੂ. ਪੀ. ਕੁੱਲ- 152
ਹਰਿਆਣਾ 'ਚ ਕੁੱਲ 1499 ਯੂਨਿਟਸ ਕੀਤਾ ਗਿਆ ਖ਼ੂਨ ਦਾਨ
ਅੰਬਾਲਾ- 73
ਬਰਾੜਾ- 73
ਨਾਰਇਣਗੜ੍ਹ- 100
ਸਾਹਾ-100
ਬਹਾਦੁਰਗੜ- 52
ਫਤਿਹਾਬਾਦ- 80
ਗੁੜਗਾਓਂ- 50
ਆਦਮਪੁਰ- 68
ਜੀਂਦ- 50
ਨਰਵਾਨਾ- 70
ਕੈਥਲ- 132
ਚੀਕਾ- 47
ਕਰਨਾਲ- 39
ਕੁਰੂਕਸ਼ੇਤਰ- 89
ਪਾਨੀਪਤ- 45
ਪਿਹੋਵਾ- 41
ਪੁੰਡਰੀ- 151
ਰੋਹਤਕ- 32
ਸਿਰਸਾ- 48
ਰਾਣੀਆ- 59
ਸੋਨੀਪਤ- 100
ਹਰਿਆਣਾ ਕੁੱਲ- 1499
ਹਿਮਾਚਲ 'ਚ ਕੁੱਲ 452 ਯੂਨਿਟਸ ਕੀਤਾ ਗਿਆ ਖ਼ੂਨ ਦਾਨ
ਚੰਬਾ-21
ਮੰਡੀ- 81
ਬਿਲਾਸਪੁਰ- 40
ਹਮੀਰਪੁਰ- 69
ਕਾਂਗੜਾ- 48
ਕੁੱਲੂ- 56
ਸ਼ਿਮਲਾ- 61
ਸੋਲਨ- 35
ਊਨਾ- 41
ਹਿਮਾਚਲ ਕੁੱਲ 452
ਬਿਹਾਰ ਵਿਚ 117 ਯੂਨਿਟਸ ਕੀਤਾ ਗਿਆ ਖ਼ੂਨ ਦਾਨ
ਪਟਨਾ- 302
ਸਹਰਸਾ- 113
ਅਰਰੀਆ- 64
ਮਧੇਪੁਰਾ- 15
ਕਟਿਹਾਰ- 66
ਪੂਰਣਿਆ- 207
ਮੋਤੀਹਾਰੀ- 278
ਛਪਰਾ- 6
ਬਿਹਾਰ ਕੁੱਲ- 117
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਜੀ ਦੇ ਮੇਲੇ ’ਚ ਉਮੜਿਆ ਜਨ ਸੈਲਾਬ, ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਹੋਏ ਨਤਮਸਤਕ
ਜ਼ਿਲ੍ਹਾ ਪਟਿਆਲਾ ਦੇ 8 ਵਿਧਾਇਕਾਂ ’ਚੋਂ 7 ਵਿਧਾਇਕ ਹੋਏ ਸ਼ਾਮਲ
ਪਟਿਆਲਾ ’ਚ ਲਾਏ ਗਏ ਖੂਨਦਾਨ ਕੈਂਪ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਦੇ ਡਾ. ਬਲਬੀਰ ਸਿੰਘ, ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ, ਘਨੌਰ ਦੇ ਵਿਧਾਇਕ ਗੁਰਲਾਲ ਸਿੰਘ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਨਾਭਾ ਦੇ ਵਿਧਾਇਕ ਦੇਵ ਮਾਨ ਵੀ ਸ਼ਾਮਲ ਹੋਏ।
ਅਨਿਲ ਵਿੱਜ ਨੇ ਕੀਤਾ ਐਲਾਨ, ਲਾਲਾ ਜੀ ਦੇ ਨਾਂ ’ਤੇ ਰੱਖਿਆ ਜਾਵੇਗਾ ਨਾਰਾਇਣਗੜ੍ਹ ਦੀ ਮੁੱਖ ਸੜਕ ਦਾ ਨਾਂ
ਅੰਬਾਲਾ ਸ਼ਹਿਰ ਸਥਿਤ ਸਰਕਾਰੀ ਆਈ. ਟੀ. ਆਈ. ’ਚ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 41ਵੇਂ ਸ਼ਹੀਦੀ ਦਿਵਸ ’ਤੇ ਆਯੋਜਿਤ ਖੂਨਦਾਨ ਕੈਂਪ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਵੱਖ-ਵੱਖ ਥਾਵਾਂ ’ਤੇ ਖੂਨਦਾਨ ਕੈਂਪਾਂ ਦੇ ਆਯੋਜਨ ਤੋਂ ਵੱਡਾ ਕੋਈ ਸਮਾਜਿਕ ਕੰਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਨਾਰਾਇਣਗੜ੍ਹ ਦੀ ਮੁੱਖ ਸੜਕ ਦਾ ਨਾਂ ਵੀ ਲਾਲਾ ਜਗਤ ਨਾਰਾਇਣ ਮਾਰਗ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸ ਦੌਰਾਨ ਅੰਬਾਲਾ ਜ਼ਿਲ੍ਹੇ ਦੇ ਅੰਬਾਲਾ ਸ਼ਹਿਰ, ਨਾਰਾਇਣਗੜ੍ਹ, ਸਾਹਾ ਅਤੇ ਬਰਾੜਾ ਵਿਖੇ ਆਯੋਜਿਤ ਕੈਂਪਾਂ ’ਚ ਕੁਲ 346 ਖੂਨਦਾਨੀਆਂ ਨੇ ਖ਼ੂਨ ਦਾਨ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਣ ਵਿਰਾਸਤੀ ਇਮਾਰਤਾਂ ’ਤੇ ਲਾਏ ਜਾਣਗੇ ਸਾਈਨ ਬੋਰਡ, ਸੈਲਾਨੀਆਂ ਨੂੰ ਨਹੀਂ ਪਵੇਗੀ ਗਾਈਡ ਦੀ ਲੋੜ
NEXT STORY