ਸਮਾਣਾ (ਅਨੇਜਾ) - ਦੇਸ਼ ਦੀ ਰੱਖਿਆ ਲਈ ਦੇਸ਼ ਦੀ ਸੀਮਾ 'ਤੇ ਤਾਇਨਾਤ ਫੌਜੀਆਂ 'ਤੇ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ 'ਚ ਕਈ ਫੌਜੀ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਦੀ ਯਾਦ 'ਚ ਪੈਨਸ਼ਨਰ ਐਸੋਸੀਏਸ਼ਨ ਸਮਾਣਾ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਦੌਰਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਬੋਲਦਿਆਂ ਪ੍ਰਧਾਨ ਮਾਸਟਰ ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ ਚ ਆਰਾਮ ਦੀ ਨੀਂਦ ਸੌਂ ਰਹੇ ਹਾਂ ਤਾਂ ਇਹ ਸਭ ਦੇਸ਼ ਦੀ ਸੀਮਾ 'ਤੇ ਸਾਡੀ ਸੁਰੱਖਿਆ ਲਈ ਤਾਇਨਾਤ ਫੌਜੀਆਂ ਦੀ ਹੀ ਦੇਣ ਹੈ। ਇਸ ਮੌਕੇ ਸੰਸਥਾ ਵੱਲੋਂ ਸ਼ਹੀਦਾਂ ਦੀ ਯਾਦ 'ਚ 2 ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਸਥਾ ਸਰਪ੍ਰਸਤ ਕੇ. ਸੀ. ਗੁਪਤਾ, ਸਤਪਾਲ ਵਰਮਾ, ਰਘੁਵੀਰ ਜਿੰਦਲ, ਬਿਸ਼ਨ ਦਾਸ ਕਥੂਰੀਆ, ਸਤਪਾਲ ਅਨੇਜਾ, ਕ੍ਰਿਸ਼ਨ ਮੰਤਰੀ, ਓ. ਪੀ. ਗੋਇਲ, ਫਕੀਰ ਚੰਦ ਅਤੇ ਹੋਰ ਕਈ ਮੌਜੂਦ ਸਨ।
ਮਨੀ ਐਕਸਚੇਂਜਰ ਨੂੰ ਲੁੱਟਣ ਦੇ ਮਾਮਲੇ 'ਚ ਦੋਸ਼ੀ ਨੂੰ 7 ਸਾਲ ਦੀ ਜੇਲ; 5 ਹਜ਼ਾਰ ਜੁਰਮਾਨਾ
NEXT STORY