ਨੈਸ਼ਨਲ ਡੈਸਕ- ਅੱਜ 'ਜਨਨਾਇਕ' ਵਜੋਂ ਜਾਣੇ ਜਾਂਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ 18ਵੀਂ ਬਰਸੀ ਹੈ। 17 ਅਪ੍ਰੈਲ 1927 ਨੂੰ ਜਨਮੇ ਚੰਦਰ ਸ਼ੇਖਰ 10 ਨਵੰਬਰ 1990 ਤੋਂ 21 ਜੂਨ 1991 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ ਤੇ ਉਨ੍ਹਾਂ ਨੇ ਲੰਬੀ ਬਿਮਾਰੀ ਮਗਰੋਂ 8 ਜੁਲਾਈ 2007 ਨੂੰ 80 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ।

ਉਨ੍ਹਾਂ ਦੀ ਬਰਸੀ ਮੌਕੇ ਅੱਜ ਦੇਸ਼ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਵਿਜੈ ਘਾਟ ਸਥਿਤ ਜਨਨਾਇਕ ਸਥਲ 'ਤੇ ਉਨ੍ਹਾਂ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਚੰਦਰ ਸ਼ੇਖਰ ਦੇ ਪੁੱਤਰ ਤੇ ਸੰਸਦ ਮੈਂਬਰ ਨੀਰਜ ਸ਼ੇਖਰ ਵੀ ਮੌਜੂਦ ਰਹੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਤਵਾਦੀ ਤਹੱਵੁਰ ਰਾਣਾ 26/11 ਹਮਲੇ ਦੌਰਾਨ ਮੁੰਬਈ ’ਚ ਸੀ, ਪੁੱਛ-ਗਿੱਛ ਦੌਰਾਨ ਕਬੂਲਿਆ
NEXT STORY