ਸ੍ਰੀ ਮੁਕਤਸਰ ਸਾਹਿਬ (ਰਿਣੀ)— ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਫਾਈ ਲਈ ਰੋਬੋਟ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਹ ਰੋਬੋਟ ਬੈਡੀਕੂਟ ਮੇਨ ਹੋਲ ਦੀ ਸਫਾਈ ਕਰੇਗਾ। ਪੰਜਾਬ ਵਿਚ ਸੀਵਰੇਜ ਦੀ ਸਫਾਈ ਲਈ ਰੋਬੋਟ ਪ੍ਰੋਜੈਕਟ ਦਾ ਉਦਘਾਟਨ ਸ੍ਰੀ ਮੁਕਤਸਰ ਸਾਹਿਬ ਤੋਂ ਕੀਤਾ ਗਿਆ ਹੈ। ਇਸ ਰੋਬੋਟ ਬੈਡੀਕੂਟ ਤੇ ਕਰੀਬ 45 ਲੱਖ ਰੁਪਏ ਖਰਚ ਆਏ ਹਨ ਅਤੇ ਇਹ ਕੇਰਲ ਦੀ ਕੰਪਨੀ ਵਲੋਂ ਬਣਾਇਆ ਗਿਆ ਹੈ।
ਇਸ ਪ੍ਰੋਜੈਕਟ ਨੂੰ ਸਭ ਤੋਂ ਪਹਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕਰਵਾਉਣ ਵਿਚ ਯੋਗਦਾਨ ਪਾਉਣ ਵਾਲੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਐਕਸੀਅਨ ਪ੍ਰਭਲੀਨ ਸਿੰਘ ਨੇ ਦੱਸਿਆ ਕਿ ਮੇਨ ਹੋਲ ਦੀ ਸਫਾਈ ਦੌਰਾਨ ਅਕਸਰ ਘਟਨਾਵਾਂ ਵਾਪਰ ਜਾਂਦੀਆਂ ਸਨ ਜੋ ਹੁਣ ਬੰਦ ਹੋ ਜਾਣਗੀਆਂ। ਇਸ ਨਾਲ ਮੇਨ ਹੋਲ ਦੀ ਸਫਾਈ ਸੌਖੀ ਹੋ ਜਾਵੇਗੀ। ਸਫਾਈ ਵਰਕਰਾਂ ਨੂੰ ਇਸ ਸਬੰਧੀ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ।
22 ਮਹੀਨੇ ਮਗਰੋਂ ਮੁਬਸ਼ਰ ਬਿਲਾਲ ਦੀ ਵਾਹਗਾ ਬਾਰਡਰ ਜ਼ਰੀਏ ਹੋਈ ਵਤਨ ਵਾਪਸੀ (ਵੀਡੀਓ)
NEXT STORY