ਅੰਮ੍ਰਿਤਸਰ (ਸੁਮਿਤ ਖੰਨਾ) : ਭਾਰਤ ਵੱਲੋਂ ਰਿਹਾਅ ਕੀਤੇ ਗਏ 2 ਕੈਦੀਆਂ ਨੂੰ ਵਾਹਗਾ ਸਰਹੱਦ ਰਾਹੀਂ ਅੱਜ ਪਾਕਿਸਤਾਨ ਹਵਾਲੇ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਇਕ 17 ਸਾਲਾ ਪਾਕਿਸਤਾਨੀ ਮੁਬਸ਼ਰ ਬਿਲਾਲ ਸੀ ਅਤੇ ਦੂਜੇ ਕੈਦੀ ਦਾ ਨਾਮ ਸਾਜਿਦ ਹੈਦਰ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ 9 ਜਨਵਰੀ ਨੂੰ ਭਾਰਤ ਸਰਕਾਰ ਨੇ ਪੰਜਾਬ ਦੇ ਹੁਸ਼ਿਆਰਪੁਰ ਜੁਵੇਨਾਈਲ ਜੇਲ ਵਿਚ ਬੰਦ 17 ਸਾਲਾ ਪਾਕਿਸਤਾਨੀ ਮੁਬਸ਼ਰ ਬਿਲਾਲ ਨੂੰ 14 ਜਨਵਰੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ, ਜਿਸ ਦੇ ਚੱਲਦੇ ਅੱਜ ਉਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਪਾਕਿਸਤਾਨੀ ਅਧਿਕਾਰੀਆਂ ਦੇ ਜ਼ਰੀਏ ਪਰਿਵਾਰ ਨੂੰ ਸੌਂਪ ਦਿੱਤਾ ਗਿਆ।
ਮਾਰਚ 2018 ਵਿਚ ਪਿਤਾ ਦੀ ਡਾਂਟ ਪੈਣ ਕਾਰਣ ਕਰ ਗਿਆ ਸੀ ਬਾਰਡਰ ਪਾਰ
ਧਿਆਨਯੋਗ ਹੈ ਕਿ ਮਾਰਚ 2018 ਵਿਚ ਘਰ ਵਿਚ ਪਿਤਾ ਮੁਹੰਮਦ ਅਕਬਰ ਦੀ ਪਈ ਡਾਂਟ ਕਾਰਣ ਬਿਲਾਲ ਰੁਸ ਕੇ ਆਪਣੇ ਘਰ ਤੋਂ ਸਿਰਫ਼ 400 ਮੀਟਰ ਦੂਰ ਭਾਰਤੀ ਬਾਰਡਰ ਨੂੰ ਪਾਰ ਕਰ ਗਿਆ ਸੀ। ਭਾਰਤੀ ਫੌਜ ਨੇ ਉਸ ਨੂੰ ਬਾਰਡਰ ਕੋਲੋਂ ਗ੍ਰਿਫਤਾਰ ਕਰ ਲਿਆ ਸੀ। ਮੁਬਸ਼ਰ ਬਿਲਾਲ 'ਤੇ 1 ਮਾਰਚ 2018 ਨੂੰ ਥਾਣਾ ਖੇਮਕਰਨ ਵਿਚ ਕੇਸ ਦਰਜ ਕੀਤਾ ਸੀ। ਉਸ ਸਮੇਂ ਤੋਂ ਬਿਲਾਲ ਮੁਬਸ਼ਰ ਹੁਸ਼ਿਆਰਪੁਰ ਦੀ ਜੇਲ ਵਿਚ ਬੰਦ ਹੈ। ਬਿਲਾਲ ਨੂੰ ਤਰਨਤਾਰਨ ਦੀ ਅਦਾਲਤ (ਜੁਵੇਨਾਈਲ ਜਸਟਿਸ ਬੋਰਡ) ਨੇ 6 ਮਹੀਨੇ ਬਾਅਦ 6 ਸਤੰਬਰ 2018 ਨੂੰ ਬਰੀ ਕਰ ਦਿੱਤਾ ਸੀ ਫਿਰ ਵੀ ਪਿਛਲੇ 16 ਮਹੀਨਿਆਂ ਤੋਂ ਬਿਲਾਲ ਜੇਲ ਵਿਚ ਬੰਦ ਸੀ।
ਬੇਅਦਬੀ ਕਾਂਡ 'ਚ ਘਿਰੇ ਬਾਦਲਾਂ ਨੂੰ ਢੀਂਡਸਾ ਖ਼ਿਲਾਫ਼ ਕਾਰਵਾਈ ਦਾ ਕੋਈ ਅਧਿਕਾਰ ਨਹੀਂ : ਭੋਮਾ
NEXT STORY