ਲੁਧਿਆਣਾ (ਰਿਸ਼ੀ, ਮੁਨੀਸ਼) : ਇੱਥੇ ਸਲੇਮ ਟਾਬਰੀ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਘਰ 'ਚ ਹੋਏ ਤੀਹਰੇ ਕਤਲਕਾਂਡ ਦਾ ਕੇਸ ਪੁਲਸ ਨੇ 12 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਮਾਮਲੇ 'ਚ ਬਜ਼ੁਰਗ ਚਮਨ ਲਾਲ (70), ਪਤਨੀ ਸੁਰਿੰਦਰ ਕੌਰ (67) ਅਤੇ ਬਚਨ ਕੌਰ (90) ਦਾ ਕਤਲ ਗੁਆਂਢੀ ਰੋਬਿਨ (32) ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਕੀਤਾ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਬੂਤ ਮਿਟਾਉਣ ਲਈ ਘਰ 'ਚ ਲਾਈ ਗਈ ਅਗਰਬੱਤੀ ਨੇ ਪੁਲਸ ਨੂੰ ਕਾਤਲਾਂ ਤੱਕ ਪਹੁੰਚਾਇਆ ਹੈ। ਜਦੋਂ ਜਾਂਚ ਕਰਨ ਪੁੱਜੀ ਪੁਲਸ ਨੇ ਅੰਦਰ ਕੁਰਸੀ 'ਤੇ ਪਏ ਅਗਰਬੱਤੀ ਦੇ ਲਿਫ਼ਾਫ਼ੇ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਸੇ ਕੰਪਨੀ ਦੀ ਅਗਰਬੱਤੀ ਨਾਲ ਦੀ ਦੁਕਾਨ 'ਤੇ ਪਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਾਲੇ ਬੱਦਲਾਂ ਵਿਚਾਲੇ ਚੜ੍ਹੀ ਸਵੇਰ, ਇਸ ਤਾਰੀਖ਼ ਨੂੰ ਭਾਰੀ ਮੀਂਹ ਦਾ ਅਲਰਟ
ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਕਾਤਲ ਨੇ ਇੱਥੋਂ ਹੀ ਇਹ ਅਗਰਬੱਤੀ ਖ਼ਰੀਦੀ ਹੈ। ਦੋਸ਼ੀ ਘਰੋਂ ਗਾਇਬ ਸੀ, ਜਿਸ ਮਗਰੋਂ ਪੁਲਸ ਦਾ ਸ਼ੱਕ ਯਕੀਨ 'ਚ ਬਦਲ ਗਿਆ ਅਤੇ ਪੁਲਸ ਨੇ ਇਸ ਕੇਸ ਨੂੰ ਸੁਲਝਾ ਲਿਆ। ਜਿਸ 4 ਬੱਚਿਆਂ ਦੀ ਮਾਂ ਸੁਰਿੰਦਰ ਕੌਰ ਦਾ ਕਤਲ ਕੀਤਾ ਗਿਆ, ਉਸ ਨੇ ਹੀ ਦੋਸ਼ੀ ਦੀ ਪਤਨੀ ਜਦੋਂ ਝਗੜਾ ਕਰਕੇ ਆਪਣੇ ਪੇਕੇ ਪਠਾਨਕੋਟ ਚਲੀ ਗਈ ਸੀ ਤਾਂ ਘਰ 'ਚ ਇਕੱਲਾ ਹੋਣ ਕਰਕੇ ਦੋਸ਼ੀ ਨੂੰ ਇਕ ਮਹੀਨੇ ਤੋਂ ਜ਼ਿਆਦਾ ਦੇਰ ਤੱਕ ਰੋਟੀ ਬਣਾ ਕੇ ਖਿਲਾਈ ਸੀ। ਉਸ ਨੂੰ ਕੀ ਪਤਾ ਸੀ ਕਿ ਉਹ ਹੀ ਉਸ ਦਾ ਕਾਤਲ ਬਣ ਜਾਵੇਗਾ।
ਇਹ ਵੀ ਪੜ੍ਹੋ : 51 ਸਾਲ ਪੁਰਾਣੀ ਬੁੜੈਲ ਜੇਲ੍ਹ ਦਾ ਨਵੀਨੀਕਰਨ ਸ਼ੁਰੂ, ਕੈਦੀਆਂ ਨੂੰ ਰੱਖਣ ਦੀ ਸਮਰੱਥਾ ਕੀਤੀ ਜਾਵੇਗੀ ਦੁੱਗਣੀ
ਪੰਜਾਬ DGP ਨੇ ਕੀਤਾ ਟਵੀਟ
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਪੁਲਸ ਨੇ 3 ਕਤਲ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਤਲਾਂ ਨੇ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਲਾਸ਼ਾਂ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ। ਕਾਤਲਾਂ ਨੇ ਤਿੰਨਾਂ ਕਤਲਾਂ ਨੂੰ ਹਾਦਸਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
51 ਸਾਲ ਪੁਰਾਣੀ ਬੁੜੈਲ ਜੇਲ੍ਹ ਦਾ ਨਵੀਨੀਕਰਨ ਸ਼ੁਰੂ, ਕੈਦੀਆਂ ਨੂੰ ਰੱਖਣ ਦੀ ਸਮਰੱਥਾ ਕੀਤੀ ਜਾਵੇਗੀ ਦੁੱਗਣੀ
NEXT STORY