ਚੰਡੀਗੜ੍ਹ (ਅੰਕੁਰ) : ਰੱਖੜ ਪੁੰਨਿਆ ਦੇ ਮੇਲੇ ਨੂੰ ਲੈ ਕੇ ਪੰਜਾਬ ’ਚ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ ਪਰ ਇਸ ਦੇ ਨਾਲ ਹੀ ਆਮ ਮੁਸਾਫ਼ਰਾਂ ਲਈ ਵੱਡੀ ਮੁਸ਼ਕਲ ਖੜ੍ਹੀ ਹੋਣ ਦੀ ਸੰਭਾਵਨਾ ਬਣ ਗਈ ਹੈ। ਸਾਹਮਣੇ ਆਏ ਸਰਕਾਰੀ ਵੇਰਵਿਆਂ ਮੁਤਾਬਕ ਮੇਲੇ ਅਤੇ ਇਸ ਨਾਲ ਜੁੜੇ ਸਮਾਗਮਾਂ ਲਈ ਵੱਡੀ ਗਿਣਤੀ ’ਚ ਸਰਕਾਰੀ ਬੱਸਾਂ ਦੀ ਡਿਊਟੀ ਲਾਉਣ ਦੀ ਤਿਆਰੀ ਕੀਤੀ ਗਈ ਹੈ। ਇਸ ਦਾ ਸਿੱਧਾ ਅਸਰ ਆਮ ਰੂਟਾਂ ’ਤੇ ਪਵੇਗਾ। ਇਸ ਕਾਰਨ ਰੱਖੜੀ ਮੌਕੇ ਆਪਣੇ ਘਰਾਂ ਅਤੇ ਰਿਸ਼ਤੇਦਾਰਾਂ ਕੋਲ ਜਾਣ ਵਾਲੇ ਲੋਕਾਂ ਨੂੰ ਬੱਸਾਂ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਾਹਮਣੇ ਆਏ ਦਸਤਾਵੇਜ਼ਾਂ ’ਚ 28 ਅਗਸਤ ਨੂੰ ਰੱਖੜ ਪੁੰਨਿਆ ਸਮਾਗਮ ਲਈ ਕੁੱਲ 750 ਸਰਕਾਰੀ ਬੱਸਾਂ ਦੀ ਲੋੜ ਦਰਸਾਈ ਗਈ ਹੈ। ਇਸ ਤੋਂ ਇਲਾਵਾ ਪੀ. ਆਰ. ਟੀ. ਸੀ. ਦੀਆਂ ਵੱਖ-ਵੱਖ ਡਿਪੂਆਂ ਤੋਂ 490 ਬੱਸਾਂ ਰੈਲੀ ਜਾਂ ਸਮਾਗਮ ਲਈ ਲਾਏ ਜਾਣ ਦਾ ਵੇਰਵਾ ਵੀ ਸਾਹਮਣੇ ਆਇਆ ਹੈ। ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਸਾਹਮਣੇ ਆਏ ਵੇਰਵਿਆਂ ਅਨੁਸਾਰ ਪਨਬੱਸ ਦੇ ਹੁਸ਼ਿਆਰਪੁਰ ਡਿਪੂ ਤੋਂ 45, ਲੁਧਿਆਣਾ ਤੋਂ 50, ਅੰਮ੍ਰਿਤਸਰ-1 ਤੇ ਅੰਮ੍ਰਿਤਸਰ-2 ਤੋਂ 50-50, ਜਲੰਧਰ-1 ਤੇ ਜਲੰਧਰ-2 ਤੋਂ ਵੀ 50-50 ਬੱਸਾਂ ਭੇਜਣ ਦੀ ਯੋਜਨਾ ਦੱਸੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਰਕਾਰੀ ਬੱਸਾਂ ਚੱਲਣਗੀਆਂ ਜਾਂ ਨਹੀਂ? ਦੂਰ ਹੋਇਆ ਭੰਬਲਭੂਸਾ, ਪੜ੍ਹੋ ਤਾਜ਼ਾ ਅਪਡੇਟ
ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਤੋਂ 40, ਪਠਾਨਕੋਟ ਤੋਂ 55, ਤਰਨਤਾਰਨ ਤੋਂ 40, ਪੱਟੀ ਤੋਂ 40, ਮੋਗਾ ਤੋਂ 50 ਤੇ ਫ਼ਿਰੋਜ਼ਪੁਰ ਤੋਂ 60 ਬੱਸਾਂ ਭੇਜਣ ਦਾ ਵੇਰਵਾ ਹੈ। ਜਗਰਾਓਂ ਤੇ ਸ੍ਰੀ ਮੁਕਤਸਰ ਸਾਹਿਬ ਤੋਂ 25-25, ਚੰਡੀਗੜ੍ਹ ਤੋਂ 25, ਨੰਗਲ ਤੋਂ 20, ਰੂਪਨਗਰ ਤੋਂ 25 ਅਤੇ ਬਟਾਲਾ ਤੋਂ 50 ਬੱਸਾਂ ਦੀ ਮੰਗ ਕੀਤੀ ਗਈ ਹੈ। ਪੀ. ਆਰ. ਟੀ. ਸੀ. ਦੇ ਡਿਪੂਆਂ ਨੂੰ ਵੀ ਵੱਡੀ ਗਿਣਤੀ ’ਚ ਬੱਸਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਭ ਤੋਂ ਵੱਧ 100 ਬੱਸਾਂ ਪਟਿਆਲਾ ਡਿਪੂ ਤੋਂ ਭੇਜਣ ਦਾ ਵੇਰਵਾ ਹੈ। ਬਠਿੰਡਾ ਤੋਂ 70, ਲੁਧਿਆਣਾ ਤੋਂ 65 ਤੇ ਕਪੂਰਥਲਾ ਤੋਂ 60 ਬੱਸਾਂ ਦੀ ਡਿਊਟੀ ਲਾਈ ਗਈ ਹੈ। ਇਸ ਤੋਂ ਇਲਾਵਾ ਸੰਗਰੂਰ ਅਤੇ ਬੁਢਲਾਡਾ ਤੋਂ 50-50, ਫ਼ਰੀਦਕੋਟ ਤੋਂ 40, ਬਰਨਾਲਾ ਤੋਂ 35 ਤੇ ਚੰਡੀਗੜ੍ਹ ਤੋਂ 20 ਬੱਸਾਂ ਭੇਜੀਆਂ ਜਾਣੀਆਂ ਹਨ।
ਇਹ ਵੀ ਪੜ੍ਹੋ : ਸਕੂਲਾਂ 'ਚ 4 ਦਿਨਾਂ ਦੀਆਂ ਛੁੱਟੀਆਂ, ਅੰਮ੍ਰਿਤਸਰ ਦੇ DC ਨੇ ਜਾਰੀ ਕੀਤੇ ਹੁਕਮ, ਬੱਚਿਆਂ ਦੀਆਂ ਲੱਗੀਆਂ ਮੌਜਾਂ
ਇਨ੍ਹਾਂ ਦੀ ਕੁੱਲ ਗਿਣਤੀ 490 ਬਣਦੀ ਹੈ। ਪਟਿਆਲਾ ਤੋਂ 100, ਬਠਿੰਡਾ ਤੋਂ 70, ਲੁਧਿਆਣਾ ਤੋਂ 65, ਕਪੂਰਥਲਾ ਤੋਂ 60, ਸੰਗਰੂਰ ਤੇ ਬੁਢਲਾਡਾ ਤੋਂ 50-50, ਫ਼ਰੀਦਕੋਟ ਤੋਂ 40, ਬਰਨਾਲਾ ਤੋਂ 35 ਤੇ ਚੰਡੀਗੜ੍ਹ ਤੋਂ 20 ਬੱਸਾਂ ਦੀ ਡਿਊਟੀ ਦਾ ਇਹ ਅੰਕੜਾ ਆਪਣੇ ਆਪ ’ਚ ਦੱਸਦਾ ਹੈ ਕਿ ਵੱਡੀ ਗਿਣਤੀ ’ਚ ਸਰਕਾਰੀ ਬੱਸਾਂ ਰੱਖੜ ਪੁੰਨਿਆ ਮੌਕੇ ਭੇਜੀਆਂ ਜਾਣਗੀਆਂ। ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਲੋਕ ਰੱਖੜੀ ਮੌਕੇ ਆਪਣੇ ਭੈਣ-ਭਰਾਵਾਂ ਕੋਲ ਜਾਣ ਲਈ ਸਰਕਾਰੀ ਬੱਸਾਂ ’ਤੇ ਨਿਰਭਰ ਹਨ, ਉਨ੍ਹਾਂ ਦਾ ਕੀ ਬਣੇਗਾ? ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਕਿਰਾਇਆ ਦੇ ਕੇ ਪ੍ਰਾਈਵੇਟ ਬੱਸਾਂ ’ਤੇ ਜਾਣਾ ਪਵੇਗਾ। ਖ਼ਾਸ ਕਰਕੇ ਉਹ ਰੂਟ ਜਿੱਥੇ ਪਹਿਲਾਂ ਹੀ ਬੱਸਾਂ ਦੀ ਗਿਣਤੀ ਸੀਮਤ ਹੈ, ਉੱਥੇ ਇਕ ਜਾਂ ਦੋ ਬੱਸਾਂ ਦੇ ਘੱਟਣ ਨਾਲ ਯਾਤਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਕ ਪਾਸੇ ਮੇਲੇ ’ਚ ਲੋਕਾਂ ਨੂੰ ਪਹੁੰਚਾਉਣ ਲਈ ਸਰਕਾਰੀ ਬੱਸਾਂ ਦੀ ਭਾਰੀ ਤਾਇਨਾਤੀ ਹੋਵੇਗੀ ਅਤੇ ਦੂਜੇ ਪਾਸੇ ਬੱਸ ਸਟੈਂਡਾਂ ’ਤੇ ਆਮ ਮੁਸਾਫ਼ਰ ਬੱਸ ਦੀ ਉਡੀਕ ’ਚ ਖੜ੍ਹੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ’ਚ ਹੋਏ ਕਰੋੜਾਂ ਦੇ ਘਪਲੇ ’ਚ ਮੁਲਜ਼ਮ ਅਰੋੜਾ ਦੀ ਅਗਾਊਂ ਜ਼ਮਾਨਤ ਖਾਰਜ
NEXT STORY