ਬਠਿੰਡਾ (ਸੁਖਵਿੰਦਰ) : ਬੀਤੀ ਰਾਤ 9 ਵਜੇ ਬਠਿੰਡਾ-ਫਰੀਦਕੋਟ ਨੈਸ਼ਨਲ ਹਾਈਵੇਅ 'ਤੇ ਸਬਜ਼ੀਆਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਬਜ਼ੀਆਂ ਨਾਲ ਭਰੀ ਟਰੈਕਟਰ ਟਰਾਲੀ ਸੜਕ ''ਤੇ ਪਲਟ ਗਈ ਅਤੇ ਸਬਜੀਆਂ ਸੜਕ ''ਤੇ ਖਿੱਲਰ ਗਈਆ। ਇਸ ਹਾਦਸੇ ਦੌਰਾਨ ਟਰੈਕਟਰ ਸਵਾਰ ਦੋਵੇਂ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ ''ਤੇ ਪਹੁੰਚੇ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਜਿੱਥੇ ਡਾਕਟਰਾਂ ਵਲੋਂ ਬੀਰਬਲ ਸਿੰਘ 30 ਪੁੱਤਰ ਸਤਨਾਰਾਇਣ ਵਾਸੀ ਕੋਠੇ ਨੱਥਾ ਸਿੰਘ ਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਮਨੋਜ ਕੁਮਾਰ 35 ਪੁੱਤਰ ਭਗਵਾਨਦਾਸ ਵਾਸੀ ਗੋਨਿਆਣਾ ਗੰਭੀਰ ਜ਼ਖ਼ਮੀ ਹੋ ਗਿਆ। ਉਕਤ ਵਿਅਕਤੀ ਗੋਨਿਆਣਾ ਖੁਰਦ ਤੋਂ ਬਠਿੰਡਾ ਮੰਡੀ ਲਈ ਸਬਜ਼ੀ ਵੇਚਣ ਲਈ ਆ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਸ ਵਲੋਂ ਮਾਮਲੇ ''ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਾਮੀ ਬਦਮਾਸ਼ ਕਾਲਾ ਭਾਠੂਆ ਗ੍ਰਿਫ਼ਤਾਰ
NEXT STORY