ਪਾਤੜਾਂ (ਚੋਪੜਾ) : ਨਾਮੀ ਬਦਮਾਸ਼ ਵੱਖ-ਵੱਖ ਥਾਵਾਂ ਤੋਂ ਫਿਰੌਤੀਆਂ ਮੰਗਣ ਵਾਲੇ ਰਾਜ ਬਹਾਦਰ ਉਰਫ ਕਾਲਾ ਭਾਠੂਆ ਨਾਮ ਨਾਲ ਮਸ਼ਹੂਰ ਨਾਮੀ ਫਿਰੋਤੀ ਮੰਗਣ ਵਾਲੇ ਗੈਂਗ ਦੇ ਮੁੱਖ ਸਰਗਨੇ ਨੂੰ ਸਦਰ ਥਾਣਾ ਪਾਤੜਾਂ ਦੇ ਮੁਖੀ ਵਲੋਂ ਟੀਮ ਸਮੇਤ ਕਾਬੂ ਕਰਕੇ ਦੋ ਦਰਜਨ ਦੇ ਕਰੀਬ ਮਾਮਲਿਆ ਨੂੰ ਹੱਲ ਕਰਨ ਦਾ ਸਮਾਚਾਰ ਮਿਲਿਆ ਹੈ। ਸਦਰ ਥਾਣਾ ਪਾਤੜਾਂ ਦੇ ਮੁਖੀ ਯਸ਼ਪਾਲ ਸ਼ਰਮਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਦੱਸਿਆ ਐੱਸ. ਐੱਸ. ਪੀ. ਪਟਿਆਲਾ ਨਾਨਕ ਸਿੰਘ, ਯੋਗੇਸ਼ ਸ਼ਰਮਾ ਉਪ ਕਪਤਾਨ ਇਨਵੈਸਟੀਗੇਸ਼ਨ ਪਟਿਆਲਾ, ਜਸਵੀਰ ਸਿੰਘ ਐੱਸ. ਪੀ. ਪੀ. ਬੀ. ਆਈ. ਅਤੇ ਡੀ. ਐੱਸ. ਪੀ. ਪਾਤੜਾਂ ਇੰਦਰਪਾਲ ਸਿੰਘ ਚੌਹਾਨ ਬਦਮਾਸ਼ ਕਾਲਾ ਭਾਠੂਆ ਨੇ ਫਰਵਰੀ 2022 ਵਿਚ ਪਾਤੜਾਂ ਦੇ ਰਜਿੰਦਰ ਕੁਮਾਰ ਤੋਂ ਫੋਨ ਰਾਹੀਂ ਧਮਕੀ ਦੇ ਕੇ ਵੀਹ ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਕਿਹਾ ਕਿ ਰਕਮ ਨਾ ਦੇਣ ਦੀ ਸੂਰਤ ਵਿਚ ਤੇਰਾ ਅਤੇ ਪਰਿਵਾਰ ਦਾ ਜਾਨੀ ਨੁਕਸਾਨ ਕਰ ਦੇਵੇਗਾ। ਜਿਸਦੀ ਸ਼ਿਕਾਇਤ ਰਜਿੰਦਰ ਕੁਮਾਰ ਵਲੋਂ ਪਾਤੜਾਂ ਪੁਲਸ ਨੂੰ ਕੀਤੀ ਗਈ ਸੀ।
ਪੁਲਸ ਵਲੋਂ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੀ ਜਿਸਨੂੰ ਅੱਜ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਬਾਰੀਕੀ ਨਾਲ ਪੜਤਾਲ ਕੀਤੀ ਜਾ ਸਕੇ। ਉਕਤ ਵਿਕਤੀ 'ਤੇ ਵੱਖ-ਵੱਖ ਥਾਣਿਆਂ ਵਿਚ ਦੋ ਦਰਜਨ ਦੇ ਕਰੀਬ ਮਾਮਲੇ ਲੁੱਟਾਂ-ਖੋਹਾ ਫਿਰੋਤੀ ਅਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ।
ਬੋਲੈਰੋ ਅਤੇ ਟਰੈਕਟਰ ਵਿਚਕਾਰ ਭਿਆਨਕ ਹਾਦਸਾ, ਬੁਰੀ ਤਰ੍ਹਾਂ ਨੁਕਸਾਨੇ ਗਏ ਵਾਹਨ
NEXT STORY