ਦਸੂਹਾ, (ਝਾਵਰ)- ਰਾਸ਼ਟਰੀ ਰਾਜ ਮਾਰਗ ਉੱਚੀ ਬੱਸੀ ਆਰਮੀ ਸਕੂਲ ਦੇ ਸਾਹਮਣੇ ਪਠਾਨਕੋਟ ਤੋਂ ਜਲੰਧਰ ਜਾ ਰਿਹਾ ਰੇਤਾ ਨਾਲ ਭਰਿਆ ਇਕ ਟਰੱਕ ਨੰ. ਪੀ. ਬੀ. 07-ਏ. ਐੱਸ-5641 ਸਵੇਰੇ ਕਰੀਬ 4.30 ਵਜੇ ਇਕ ਖਡ਼੍ਹੇ ਟਰਾਲੇ ਨਾਲ ਟਕਰਾ ਗਿਆ। ਸਿੱਟੇ ਵਜੋਂ ਟਰੱਕ ਚਾਲਕ ਪ੍ਰਿਤਪਾਲ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਇਬਰਾਹੀਮ (ਗਡ਼੍ਹਸ਼ੰਕਰ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਟਰੱਕ ਦਾ ਅਗਲਾ ਹਿੱਸਾ ਤੇ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਲੋਕਾਂ ਦੀ ਸਹਾਇਤਾ ਨਾਲ ਮ੍ਰਿਤਕ ਟਰੱਕ ਚਾਲਕ ਨੂੰ ਬਾਹਰ ਕੱਢਿਆ ਗਿਆ। ਥਾਣਾ ਮੁਖੀ ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਟਰਾਲਾ ਅਚਾਨਕ ਰੁਕਿਆ, ਜਿਸ ਕਾਰਨ ਟਰੱਕ ਉਸ ਨਾਲ ਜਾ ਟਕਰਾਇਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਸੰਵੇਦਨਸ਼ੀਲ ਹਡ਼੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
NEXT STORY