ਟਾਂਡਾ, (ਮੋਮੀ, ਪੰਡਿਤ)- ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ’ਤੇ ਟਰੱਕ ਆਪ੍ਰੇਟਰਾਂ ਵੱਲੋਂ ਕੀਤੀ ਗਈ ਦੇਸ਼ ਵਿਆਪੀ ਹਡ਼ਤਾਲ ਦੌਰਾਨ ਅੱਜ ਟਾਂਡਾ ਵਿਖੇ ਵੀ ਟਰੱਕ ਆਪ੍ਰੇਟਰਾਂ ਨੇ ਹਡ਼ਤਾਲ ’ਚ ਭਾਗ ਲੈ ਕੇ ਆਪਣੀਆਂ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਤੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ।
ਟਰੱਕ ਯੂਨੀਅਨ ਟਾਂਡਾ ਦੇ ਪ੍ਰਧਾਨ ਬ੍ਰਹਮ ਦੱਤ ਦੀ ਅਗਵਾਈ ’ਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਸਮੂਹ ਟਰੱਕ ਆਪ੍ਰੇਟਰਾਂ ਨੇ ਆਪਣੇ ਟਰੱਕਾਂ ਦਾ ਚੱਕਾ ਜਾਮ ਰੱਖਿਆ ਅਤੇ ਅਣਮਿੱਥੇ ਸਮੇਂ ਦੀ ਹਡ਼ਤਾਲ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਇਸ ਮੌਕੇ ਬ੍ਰਹਮ ਦੱਤ ਨੇ ਦੱਸਿਆ ਕਿ ਲਗਾਤਾਰ ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ, ਰਾਸ਼ਟਰੀ ਪੱਧਰ ’ਤੇ ਡੀਜ਼ਲ ਦਾ ਮੁੱਲ ਨਿਰਧਾਰਿਤ ਕਰਨ, ਸਮੁੱਚੇ ਭਾਰਤ ’ਚ ਟੋਲ ਬੈਰੀਅਰ ਮੁਕਤ ਕੀਤੇ ਜਾਣ, ਬੱਸਾਂ ਤੇ ਸੈਰ-ਸਪਾਟਾ ਵਾਹਨਾਂ ਨੂੰ ਰਾਸ਼ਟਰੀ ਪਰਮਿਟ ਦੇਣ ਆਦਿ ਮੰਗਾਂ ਨੂੰ ਲੈ ਕੇ ਇਹ ਹਡ਼ਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਹਡ਼ਤਾਲ ਆਲ ਇੰਡੀਆ ਮੋਟਰ ਟਰਾਂਸਪੋਰਟ ਦੇ ਅਗਲੇ ਨਿਰਦੇਸ਼ਾਂ ਤੱਕ ਜਾਰੀ ਰੱਖੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਗੋਲਡੀ ਮੂਨਕਾਂ, ਬਿੱਟੂ, ਹਰਜੋਤ ਸਿੰਘ, ਗੁਰਿੰਦਰਪਾਲ ਸਿੰਘ, ਦਲਜੀਤ ਸਿੰਘ, ਅਮਰਜੀਤ ਰਾਣਾ, ਅਮਨਦੀਪ ਸਿੰਘ, ਰਮਨਪ੍ਰੀਤ ਨਾਹਰ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਐੱਲ.ਆਈ.ਸੀ ਪਾਲਿਸੀ ਧੋਖੇ ਨਾਲ ਤਬਦੀਲ ਕਰਵਾਈ, ਮਾਮਲਾ ਦਰਜ
NEXT STORY