ਭਵਾਨੀਗੜ੍ਹ (ਵਿਕਾਸ ਮਿੱਤਲ) : ਟਰੱਕ ਯੂਨੀਅਨ ਭਵਾਨੀਗੜ੍ਹ ਦੇ ਨਵੇਂ ਪ੍ਰਧਾਨ 'ਆਪ' ਆਗੂ ਜਤਿੰਦਰ ਸਿੰਘ ਵਿੱਕੀ ਬਾਜਵਾ 'ਤੇ 55 ਲੱਖ ਰੁਪਏ ਦੇ ਕੇ ਯੂਨੀਅਨ ਦੀ ਪ੍ਰਧਾਨਗੀ ਹਥਿਆਉਣ ਦੇ ਮੀਡੀਆ 'ਚ ਲਗਾਤਾਰ ਲਗਾਏ ਜਾ ਰਹੇ ਦੋਸ਼ਾਂ ਵਿਚਕਾਰ ਅੱਜ ਪ੍ਰਧਾਨ ਬਾਜਵਾ ਨੇ ਆਪਣੀ ਟੀਮ ਸਮੇਤ ਸ਼ਹੀਦ ਬਾਬਾ ਸਿੱਧ ਨਾਗਰਾ ਵਿਖੇ ਨਤਮਸਤਕ ਹੁੰਦਿਆਂ ਸਹੁੰ ਚੁੱਕ ਕੇ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
ਦੱਸਣਯੋਗ ਹੈ ਕਿ ਪ੍ਰਧਾਨਗੀ ਨਾ ਮਿਲਣ ਤੋਂ ਨਰਾਜ ਹੁੰਦਿਆਂ ਪਿਛਲੇ ਦਿਨੀਂ ਇੱਕ ਟਰੱਕ ਆਪ੍ਰੇਟਰ ਮਨਜੀਤ ਸਿੰਘ ਕਾਕਾ ਨੇ ਜਹਿਰੀਲੀ ਚੀਜ਼ ਨਿਗਲ ਲਈ ਸੀ ਜਿਸ ਮਗਰੋਂ ਕਾਕਾ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਲਗਾਤਾਰ ਨਵੇਂ ਪ੍ਰਧਾਨ 'ਤੇ ਇੱਕ ਮਹਿੰਗੀ ਕਾਰ ਸਮੇਤ 55 ਲੱਖ ਰੁਪਏ ਦੇ ਕੇ ਪ੍ਰਧਾਨਗੀ ਦੀ ਕੁਰਸੀ ਹਥਿਆਉਣ ਦੇ ਸ਼ਰੇਆਮ ਇਲਜ਼ਾਮ ਲਗਾਏ ਜਾ ਰਹੇ ਸਨ। ਇਸ ਤੋਂ ਪਹਿਲਾਂ ਬਾਜਵਾ ਵੱਲੋਂ ਉਕਤ ਆਪ੍ਰੇਟਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ ਤੇ ਅੱਜ ਬਾਬਾ ਸਿੱਧ ਦੀ ਸਮਾਧ 'ਤੇ ਸਹੁੰ ਚੁੱਕਣ ਉਪਰੰਤ ਬਾਜਵਾ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਸਮੂਹ ਆਪ੍ਰੇਟਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਪਣੀ ਜ਼ਿੰਮੇਵਾਰੀ ਤਨਦੇਹੀ ਤੇ ਪੂਰੀ ਈਮਾਨਦਾਰੀ ਨਿਭਾਉਣਗੇ। ਇਸ ਮੌਕੇ ਭਾਵੁਕ ਹੁੰਦਿਆਂ ਬਾਜਵਾ ਨੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਦੇ ਮਸਲੇ ਵਿਚ ਸਿਆਸੀ ਰੋਟੀਆਂ ਨਾ ਸੇਕੀਆਂ ਜਾਣ ਕਿਉਂਕਿ ਯੂਨੀਅਨ ਨਾਲ ਹਜ਼ਾਰਾਂ ਟਰੱਕ ਆਪ੍ਰੇਟਰ ਭਰਾਵਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਇਸ ਮੌਕੇ ਹਰਮਨ ਸਿੰਘ ਕੌਂਸਲਰ, ਸੁਰਿੰਦਰ ਸਿੰਘ ਬਾਜਵਾ, ਹਰਦੀਪ ਸਿੰਘ ਮਾਹੀ, ਵਿੰਦਰ ਸਿੰਘ ਘਰਾਚੋਂ, ਮੋਹਿਤ ਕੁਮਾਰ ਸੋਨੂੰ, ਭੂਰਾ ਸੰਘਰੇੜੀ, ਸਿਮਰਨ ਸਿੰਘ ਚਹਿਲ, ਧਰਮ ਸਿੰਘ ਫੱਗੂਵਾਲਾ, ਹਾਕਮ ਰਾਮਪੁਰਾ, ਜੱਸੀ ਤੂਰ, ਜਗਦੀਪ ਸਿੰਘ ਗੋਗੀ ਸਮੇਤ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰ ਹਾਜ਼ਰ ਸਨ।
ਯੂਨੀਅਨ ਵੱਲੋਂ ਟਰੱਕ ਆਪ੍ਰੇਟਰ ਕਾਕਾ ਤੇ ਉਸਦੇ ਭਰਾ ਦੀ ਮੈਂਬਰਸ਼ਿੱਪ ਰੱਦ
ਓਧਰ, ਐਤਵਾਰ ਸ਼ਾਮ ਨੂੰ ਟਰੱਕ ਯੂਨੀਅਨ ਦੀ ਪੁਕਾਰ ਵਿਚ ਪ੍ਰਧਾਨ ਬਾਜਵਾ ਨੇ ਸਮੂਹ ਆਪ੍ਰੇਟਰਾਂ ਯੂਨੀਅਨ ਦੇ ਹਿੱਤਾਂ ਲਈ ਆਪਸੀ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਇਸ ਦੌਰਾਨ ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਨੇ ਯੂਨੀਅਨ ਦੇ ਅਕਸ ਨੂੰ ਕਥਿਤ ਨੁਕਸਾਨ ਪਹੁੰਚਾਉਣ 'ਤੇ ਟਰੱਕ ਆਪ੍ਰੇਟਰ ਕਾਕਾ ਤੇ ਉਸਦੇ ਭਰਾ ਗੁਰਮੀਤ ਸਿੰਘ ਦੀ ਟਰੱਕ ਯੂਨੀਅਨ ਦੀ ਮੈੰਬਰਸ਼ਿਪ ਖਾਰਜ ਕਰਨ ਦਾ ਐਲਾਨ ਕੀਤਾ। ਕਮੇਟੀ ਨੇ ਉਕਤ ਭਰਾਵਾਂ ਨੂੰ ਇਕ ਮੌਕਾ ਦਿੰਦਿਆਂ ਕਿਹਾ ਕਿ ਜੇਕਰ ਕਾਕਾ ਤੇ ਉਸਦਾ ਭਰਾ ਬਿਨ੍ਹਾਂ ਸ਼ਰਤ ਕਮੇਟੀ ਅਤੇ ਆਪ੍ਰੇਟਰ ਭਰਾਵਾਂ ਤੋਂ ਮੁਆਫੀ ਮੰਗਦੇ ਹਨ ਤਾਂ ਕਮੇਟੀ ਵੱਲੋਂ ਅਗਲਾ ਫੈਸਲਾ ਲੈਣ ਬਾਰੇ ਸੋਚ ਵਿਚਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੇ ਮਹੱਲੇ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ ਤੇ 10 ਤੋਂ ਵੱਧ ਜ਼ਖ਼ਮੀ
NEXT STORY