ਜਲੰਧਰ(ਪ੍ਰੀਤ/ਸ਼ਿੰਦਾ)— ਇਥੋਂ ਦੇ ਜੋਤੀ ਚੌਕ ਨੇੜੇ ਸਥਿਤ ਸਿਵਲ ਹਸਪਤਾਲ ਦੇ ਸਾਹਮਣੇ ਟੀ. ਟੀ. ਐੱਸ. ਦੀ ਦੁਕਾਨ 'ਤੇ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ 'ਚੋਂ ਚੋਰ ਲੱਖਾਂ ਦੀ ਕੀਮਤ 'ਚ ਸਾਮਾਨ ਚੋਰੀ ਕਰਕੇ ਲੈ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਦੁਕਾਨ ਦੇ ਮਾਲਕ ਮਿੰਟੂ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅਰੂਮ 'ਚੋਂ ਚੋਰ ਚਾਂਦੀ ਦੇ ਗਹਿਣਿਆਂ ਸਮੇਤ ਕੁਝ ਕੱਪੜਿਆਂ ਦੇ ਥਾਣ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 6 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਰੀ ਇਸ ਵਾਰਦਾਤ ਨੂੰ ਚੋਰਾਂ ਨੇ ਰਾਤੋਂ-ਰਾਤ ਅੰਜਾਮ ਦਿੱਤਾ ਅਤੇ ਇਸ ਘਟਨਾ ਬਾਰੇ ਸਵੇਰੇ ਦੁਕਾਨ ਖੁੱਲ੍ਹਣ 'ਤੇ ਪਤਾ ਲੱਗਾ ਹੈ।
ਘਰ ਅੰਦਰ ਦਾਖਲ ਹੋ ਕੇ ਕੀਤੀ ਭੰਨ-ਤੋੜ
NEXT STORY