ਫਿਲੌਰ (ਭਾਖੜੀ)-ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਸਰਦਾਰ ਨੌਜਵਾਨ ਨੂੰ ਦੋ ਮੁੰਡਿਆਂ ਵੱਲੋਂ ਕੁੱਟਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਮਾਰ ਖਾਣ ਵਾਲੇ ਸਰਦਾਰ ਨੌਜਵਾਨ ਦੀ ਪੱਗ ਉੱਤਰ ਗਈ, ਜਿਸ ਤੋਂ ਬਾਅਦ ਉਸ ਨੇ ਪੱਗ ਦੀ ਬੇਅਦਬੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਮਾਮਲੇ ਨੇ ਤੂਲ ਫੜ ਲਿਆ। ਵੀਰਵਾਰ ਨੂੰ ਉਸ ਸਰਦਾਰ ਨੌਜਵਾਨ ਦੀ ਪਤਨੀ ਨੇ ਪੱਤਰਕਾਰ ਸਮਾਗਮ ਕਰਕੇ ਰਾਜ਼ ਖੋਲ੍ਹਦਿਆਂ ਕਿਹਾ ਕਿ ਜਿਹੜੇ ਨੌਜਵਾਨ ਉਸ ਦੇ ਸਰਦਾਰ ਪਤੀ ਨਾਲ ਕੁੱਟ-ਮਾਰ ਕਰ ਰਹੇ ਹਨ, ਉਹ ਦੋਵੇਂ ਸਕੇ ਭਰਾ ਹਨ। ਬੇਅਦਬੀ ਦੀ ਗੱਲ ਕਰਨ ਵਾਲੇ ਉਸ ਦੇ ਪਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਦਾਰ ਤਾਂ ਔਰਤਾਂ ਦਾ ਸਨਮਾਨ ਕਰਦੇ ਹਨ, ਉਨ੍ਹਾਂ ਦੀ ਰਾਖੀ ਕਰਦੇ ਹਨ, ਜਦੋਂਕਿ ਉਹ ਆਏ ਦਿਨ ਉਸ ਦੇ ਨਾਲ ਕੁੱਟ-ਮਾਰ ਕਰਦਾ ਹੈ। ਅਜਿਹੇ ਇਨਸਾਨ ਨੂੰ ਬੇਅਦਬੀ ਦਾ ਕੀ ਪਤਾ ਹੋਵੇਗਾ।
ਕੀ ਸੀ ਮਾਮਲਾ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ
ਬੀਤੇ ਦਿਨੀਂ ਪੁਲਸ ਥਾਣੇ ਦੇ ਨੇੜੇ ਕੱਪੜੇ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਸਰਦਾਰ ਨੌਜਵਾਨ ਕਰਨਦੀਪ 26 ਸਵੇਰ ਜਦੋਂ ਆਪਣੀ ਦੁਕਾਨ ਦੇ ਬਾਹਰ ਬੈਠਾ ਕੁਝ ਕਰ ਰਿਹਾ ਸੀ ਤਾਂ ਉਸੇ ਸਮੇਂ 2 ਨੌਜਵਾਨਾਂ, ਜਿਨ੍ਹਾਂ ’ਚ ਇਕ ਨਾਬਾਲਗ ਸੀ, ਉੱਥੇ ਆਏ ਅਤੇ ਕਰਨਦੀਪ ਨਾਲ ਕੁੱਟਮਾਰ ਕਰਨ ਲੱਗ ਪਏ। ਇਸ ਝਗੜੇ ’ਚ ਕਰਨਦੀਪ ਦੀ ਪੱਗ ਉੱਤਰ ਗਈ, ਜੋ ਬਾਅਦ ਵਿਚ ਸਿਵਲ ਹਸਪਤਾਲ ਵਿਚ ਦਾਖ਼ਲ ਹੋ ਗਿਆ ਅਤੇ ਉਸ ਨੇ ਪੱਗ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਦੋਸ਼ ਲਗਾ ਦਿੱਤਾ। ਝਗੜੇ ਦੀ ਪੂਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ।
ਇਹ ਵੀ ਪੜ੍ਹੋ- ਗੜ੍ਹਸ਼ੰਕਰ ਵਿਖੇ ਨਿੱਕੀ ਜਿਹੀ ਗੱਲ ਪਿੱਛੇ ਨੂੰਹ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਸਹੁਰਾ
ਪਤਨੀ ਨੇ ਕਿਹਾ ਕਿ ਉਸ ਦੇ ਪਤੀ ਦੇ ਦੂਜੀਆਂ ਲੜਕੀਆਂ ਨਾਲ ਹਨ ਸੰਬੰਧ, ਦੋ ਮਹੀਨੇ ਤੋਂ ਨਹੀਂ ਆ ਰਿਹਾ ਘਰ
ਕਰਨਦੀਪ ਦੀ ਪਤਨੀ ਦਬੀਨਾ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਨੇ ਪੱਤਰਕਾਰ ਸਮਾਗਮ ਕਰਕੇ ਕਿਹਾ ਕਿ ਉਸ ਦਾ ਪਤੀ ਕਰਣਦੀਪ ਜੋ ਅੱਜ ਪੱਗ ਦੀ ਬੇਅਦਬੀ ਹੋਣ ਦੀ ਗੱਲ ਕਰਕੇ ਬਿਨਾਂ ਕਾਰਨ ਮਾਮਲੇ ਨੂੰ ਤੂਲ ਦੇਣ ਦਾ ਯਤਨ ਕਰ ਰਿਹਾ ਹੈ, ਉਹ ਖੁਦ ਔਰਤਾਂ ਦਾ ਸਨਮਾਨ ਨਹੀਂ ਕਰਦਾ। ਉਸ ਨੇ ਦੱਸਿਆ ਕਿ ਉਸ ਦੀ ਕਰਣਦੀਪ ਨਾਲ ਸਾਲ 2020 ਵਿਚ ਲਵ ਮੈਰਿਜ ਹੋਈ ਸੀ, ਜਿਸ ਦਾ ਇਕ ਸਾਲ ਦਾ ਲੜਕਾ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਮਾਤਾ ਨੇ ਆਪਣੇ ਬੇਟੇ ਅਤੇ ਬਹੂ ਨੂੰ ਘਰੋਂ ਕੱਢ ਦਿੱਤਾ। ਉਹ ਵਿਦੇਸ਼ ’ਚ ਰਹਿੰਦੀ ਆਪਣੀ ਭੂਆ ਦੇ ਇੱਥੇ ਖਾਲੀ ਪਏ ਘਰ ’ਚ ਰਹਿਣ ਲੱਗ ਪਿਆ। ਉਸ ਨੇ ਦੂਜੀਆਂ ਲੜਕੀਆਂ ਨਾਲ ਵੀ ਰਿਸ਼ਤੇ ਬਣਾਏ ਹੋਏ ਹਨ, ਜਿਸ ਦੀ ਲੜਕੀਆਂ ਨਾਲ ਚੈਟਿੰਗ ਵੀ ਉਸ ਕੋਲ ਹੈ, ਜੋ ਉਸ ਨੇ ਆਪਣੇ ਮੋਬਾਇਲ ਫੋਨ ’ਤੇ ਵਿਖਾਈ।
ਜਦੋਂ ਉਸ ਨੇ ਲੜਕੀਆਂ ਨੂੰ ਫੋਨ ਕਰਕੇ ਕਿਹਾ ਕਿ ਕਰਨਦੀਪ ਵਿਆਹਿਆ ਹੋਇਆ ਹੈ, ਉਹ ਉਸ ਦੀ ਪਤਨੀ ਹੈ, ਉਹ ਉਸ ਨਾਲ ਸੰਬੰਧ ਨਾ ਰੱਖੇ ਤਾਂ ਕਰਨਦੀਪ ਨੇ ਲੜਕੀਆਂ ਨੂੰ ਕਿਹਾ ਕਿ ਉਸ ਦੀ ਪਤਨੀ ਪਾਗਲ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਹ ਰੋਜ਼ ਸ਼ਰਾਬ ਪੀ ਕੇ ਦੇਰ ਰਾਤ ਨੂੰ ਘਰ ਆਉਂਦਾ, ਪੁੱਛਣ ’ਤੇ ਉਸ ਨਾਲ ਕੁੱਟ-ਮਾਰ ਕਰਦਾ। ਅੱਜ ਦੋ ਮਹੀਨੇ ਹੋ ਗਏ ਹਨ, ਉਹ ਘਰ ਹੀ ਨਹੀਂ ਆਇਆ, ਨਾ ਹੀ ਆਪਣੇ ਬੇਟੇ ਦੀ ਕੋਈ ਸਾਰ ਲਈ। ਉਲਟਾ ਉਸ ਨੂੰ ਅਤੇ ਉਸ ਦੀ ਮਾਤਾ ਨੂੰ ਆਏ ਦਿਨ ਭੱਦੀਆਂ ਗਾਲਾਂ ਕੱਢਦਾ ਹੈ। ਬੀਤੇ ਦਿਨ ਜਦੋਂ ਉਹ ਆਪਣੀ ਮਾਂ ਨਾਲ ਉਸ ਦੀ ਦੁਕਾਨ ਦੇ ਬਾਹਰੋਂ ਗੁਜ਼ਰ ਰਹੀ ਸੀ ਤਾਂ ਉੱਥੇ ਉਸ ਦਾ ਪਤੀ ਮੌਜੂਦ ਸੀ, ਜੋ ਉਸ ਨੂੰ ਗਾਲਾਂ ਕੱਢਣ ਲੱਗ ਪਿਆ। ਉਸ ਨੇ ਉਸ ਨੇ ਪਹਿਲਾਂ ਉਸ ਦੀ ਮਾਂ ’ਤੇ ਹੱਥ ਚੁੱਕਣ ਦਾ ਯਤਨ ਕੀਤਾ, ਜਦੋਂ ਉਹ ਵਿਚ ਆ ਗਈ ਤਾਂ ਉਸ ਨੂੰ ਥੱਪੜ ਮਾਰਿਆ। ਉਸ ਨੇ ਇਕ ਮਹੀਨਾ ਪਹਿਲਾਂ ਵੀ ਪੁਲਸ ਕੋਲ ਇਸ ਦੀ ਸ਼ਿਕਾਇਤ ਕੀਤੀ ਸੀ। ਜਦੋਂ ਉਹ ਘਰ ਪੁੱਜੀ ਤਾਂ ਉਨ੍ਹਾਂ ਦੀ ਹਾਲਤ ਵੇਖ ਕੇ ਉਸ ਦੇ ਛੋਟੇ ਭਰਾ, ਜਿਨ੍ਹਾਂ ’ਚ ਇਕ 19 ਸਾਲ ਅਤੇ ਦੂਜਾ 17 ਸਾਲ ਦਾ ਹੈ, ਉਨ੍ਹਾਂ ਤੋਂ ਰਿਹਾ ਨਾ ਗਿਆ, ਉਹ ਉਸ ਦੀ ਦੁਕਾਨ ’ਤੇ ਗਏ, ਜਿੱਥੇ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਉਸ ਦੇ ਪਤੀ ਦੀ ਪੱਗ ਉੱਤਰ ਗਈ ਅਤੇ ਉਹ ਇਸ ਝਗੜੇ ਨੂੰ ਬੇਅਦਬੀ ਦੀ ਰੰਗਤ ਦੇ ਕੇ ਮਾਹੌਲ ਖਰਾਬ ਕਰਨ ਲੱਗ ਪਿਆ।
ਇਹ ਵੀ ਪੜ੍ਹੋ- ਪਰਿਵਾਰ 'ਚ ਮਚਿਆ ਕੋਹਰਾਮ, ਨਕੋਦਰ ਵਿਖੇ ਮਾਪਿਆਂ ਦੇ ਜਵਾਨ ਪੁੱਤ ਦੀ ਸੱਪ ਦੇ ਡੱਸਣ ਕਾਰਨ ਮੌਤ
ਪਤੀ ਨੇ ਕਿਹਾ ਕਿ ਉਸ ਦੀ ਪਤਨੀ ਦੇ ਹਨ ਦੂਜੇ ਲੜਕਿਆਂ ਦੇ ਨਾਲ ਸੰਬੰਧ, ਸਬੂਤ ਵਜੋਂ ਰਿਕਾਰਡਿੰਗ ਵੀ ਮੀਡੀਆ ਨੂੰ ਦਿੱਤੀ
ਅੱਜ ਜਦੋਂ ਇਸ ਸਬੰਧੀ ਲੜਕੀ ਦੇ ਪਤੀ ਕਰਨਦੀਪ ਜੋ ਸਿਵਲ ਹਸਪਤਾਲ ’ਚ ਦਾਖ਼ਲ ਹੈ, ਉਸ ਦਾ ਪੱਖ ਜਾਣਨ ਲਈ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਜਿਨ੍ਹਾਂ ਲੜਕੀਆਂ ਨਾਲ ਉਸ ਦੀ ਪਤਨੀ ਅਤੇ ਉਸ ਦੀ ਸੱਸ ਉਸ ’ਤੇ ਨਾਜਾਇਜ਼ ਸੰਬੰਧ ਹੋਣ ਦਾ ਦੋਸ਼ ਲਾ ਰਹੀਆਂ ਹਨ, ਉਹ ਸਰਾਸਰ ਗਲਤ ਹੈ। ਉਹ ਤਿੰਨੋਂ ਉਸ ਦੀਆਂ ਮੂੰਹ ਬੋਲੀਆਂ ਭੈਣਾਂ ਹਨ। ਹਰ ਰੱਖੜੀ ’ਤੇ ਉਹ ਉਨ੍ਹਾਂ ਤੋਂ ਰੱਖੜੀ ਬੰਨ੍ਹਵਾਉਂਦਾ ਹੈ। ਉਲਟਾ ਉਸ ਨੇ ਆਪਣੀ ਪਤਨੀ ਦੀ ਹੋਰਨਾਂ ਲੜਕਿਆਂ ਦੇ ਨਾਲ ਰਾਤ ਨੂੰ ਕੀਤੀ ਜਾਣ ਵਾਲੀ ਚੈਟਿੰਗ ਅਤੇ ਲੜਕਿਆਂ ਨਾਲ ਗੱਲਾਂ ਕਰਨ ਦੀ ਰਿਕਾਰਡਿੰਗ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਦੂਜੇ ਲੜਕਿਆਂ ਦੇ ਸੰਪਰਕ ਵਿਚ ਹੈ। ਜਦੋਂ ਵੀ ਉਹ ਉਸ ਨੂੰ ਚੈਟਿੰਗ ਕਰਦੇ ਫੜਦਾ ਹੈ ਅਤੇ ਰੋਕਦਾ ਹੈ ਤਾਂ ਉਹ ਆਪਣੀ ਮਾਂ ਅਤੇ ਭਰਾਵਾਂ ਨੂੰ ਬੁਲਾ ਲੈਂਦੀ ਹੈ, ਜੋ ਹਰ ਵਾਰ ਆ ਕੇ ਉਸ ਨਾਲ ਕੁੱਟ-ਮਾਰ ਕਰਦੇ ਹਨ।
ਇਸ ਵਾਰ ਵੀ ਪਹਿਲਾਂ ਉਸ ਦੀ ਸੱਸ ਉਸ ਦੀ ਪਤਨੀ ਨਾਲ ਉਸ ਦੀ ਕੁੱਟਮਾਰ ਕਰਨ ਆਈ। ਜਦੋਂ ਉਹ ਉਨ੍ਹਾਂ ਦੇ ਹਮਲੇ ਤੋਂ ਬਚ ਗਿਆ ਤਾਂ ਉਸ ਨੇ ਆਪਣੇ ਲੜਕਿਆਂ ਨੂੰ ਭੇਜ ਦਿੱਤਾ, ਜਿਨ੍ਹਾਂ ਨੇ ਉਸ ਨਾਲ ਨਾ ਸਿਰਫ ਕੁੱਟ-ਮਾਰ ਕੀਤੀ, ਸਗੋਂ ਪੱਗ ਉਤਾਰ ਕੇ ਕੇਸਾਂ ਦੀ ਬੇਅਦਬੀ ਕੀਤੀ। ਪੁਲਸ ਹਰ ਵਾਰ ਸਬੂਤ ਮੰਗਦੀ ਸੀ। ਇਸ ਵਾਰ ਉਸ ’ਤੇ ਹੋਇਆ ਹਮਲਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਉਸ ਨੇ ਕਿਹਾ ਕਿ ਉਸ ਦੇ ਸਾਲੇ ਉਸ ਦੀ ਲੱਤ ਤੋੜ ਦਿੰਦੇ ਜਾਂ ਉਸ ਦਾ ਕੋਈ ਨੁਕਸਾਨ ਕਰ ਦਿੰਦੇ ਤਾਂ ਉਸ ਤੋਂ ਸਹਿਣ ਹੋ ਜਾਣਾ ਸੀ, ਜੋ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ, ਉਹ ਉਸ ਤੋਂ ਬਰਦਾਸ਼ਤ ਨਹੀਂ ਹੋ ਰਹੀ। ਹਸਪਤਾਲ ਵਿਚ ਵੀ ਉਸ ਦਾ ਹਾਲ ਜਾਣਨ ਕਈ ਨਿਹੰਗ ਸਿੰਘ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਲੋਕ ਆ ਜਾ ਰਹੇ ਸਨ।
ਇਹ ਵੀ ਪੜ੍ਹੋ- 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਸਰਕਾਰ ਨੇ ਇਸ ਵਿਭਾਗ 'ਚ ਨੌਕਰੀ ਲਈ ਚਾਹਵਾਨਾਂ ਤੋਂ ਮੰਗੀਆਂ ਅਰਜ਼ੀਆਂ
NEXT STORY