ਮੋਗਾ (ਵੀਪਨ) - ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਬੀਤੀ 7, 8 ਅਕਤੂਬਰ ਦੀ ਰਾਤ ਨੂੰ ਬਾਘਾਪੁਰਾਣਾ ਦੇ ਸਿੱਧੂ ਗੰਨ ਹਾਊਸ ਦੀ ਛੱਤ ਨੂੰ ਪਾੜ ਕੇ ਉਸ 'ਚੋਂ ਬਾਰਾਂ ਬੋਰ ਦੀਆਂ ਪੰਜ ਬੰਦੂਕਾਂ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਚੋਰੀ ਦੀਆਂ ਬੰਦੂਕਾਂ ਸਮੇਤ ਕਾਬੂ ਕੀਤਾ ਗਿਆ, ਜਦਕਿ ਮੁੱਖ ਸਰਗਨਾ ਪੁਲਸ ਦੇ ਕਾਬੂ ਨਹੀਂ ਆ ਸਕਿਆ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਅਤੇ ਐਸ. ਪੀ.(ਆਈ) ਵਜੀਰ ਸਿੰਘ ਨੇ ਅੱਜ ਸਿਵਲ ਸਕੱਤਰੇਤ 'ਚ ਸਥਿਤ ਆਪਣੇ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਘਾਪੁਰਾਣਾ ਦੇ ਅਸਲਾ ਡੀਲਰ (ਸਿੱਧੂ ਗੰਨ ਹਾਊਸ) ਦੀ ਦੁਕਾਨ 'ਚੋਂ ਅਣਪਛਾਤੇ ਚੋਰਾਂ ਵਲੋਂ ਛੱਤ ਪਾੜ ਕੇ 7-8 ਅਕਤੂਬਰ ਦੀ ਰਾਤ ਨੂੰ ਪੰਜ ਬਾਰਾਂ ਬੋਰ ਦੀਆਂ ਬੰਦੂਕਾਂ ਚੋਰੀ ਕੀਤੀਆਂ ਸਨ। ਇਸ ਸਬੰਧ ਵਿਚ ਬਾਘਾਪੁਰਾਣਾ ਪੁਲਸ ਵੱਲੋਂ ਅਸਲਾ ਡੀਲਰ ਕਮਲਦੀਪ ਸਿੰਘ ਸਿੱਧੂ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਅਸਲਾ ਚੋਰੀ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਰਾਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਚੋਰਾਂ ਨੂੰ ਕਾਬੂ ਕਰਨ ਦੇ ਲਈ ਐਸ. ਪੀ. (ਆਈ) ਵਜੀਰ ਸਿੰਘ, ਡੀ. ਐਸ. ਪੀ. ਆਈ. ਸਰਬਜੀਤਸਿੰਘ ਬਾਹੀਆ, ਸਪੈਸ਼ਲ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੇ ਅਧਾਰਿਤ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਤਾਂਕਿ ਚੋਰ ਕਾਬੂ ਆ ਸਕਣ। ਉਨਾਂ ਕਿਹਾ ਕਿ ਗੰਨ ਹਾਊਸ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵਿਸ਼ੇਸ਼ ਤੌਰ 'ਤੇ ਜਾਂਚ ਕੀਤੀ ਤਾਂ ਕਿ ਕੋਈ ਸੁਰਾਗ ਮਿਲ ਸਕੇ।
ਕਿਵੇਂ ਆਏ ਚੋਰ ਕਾਬੂ
ਉਨਾਂ ਦੱਸਿਆ ਕਿ ਜਦੋਂ ਸਪੈਸ਼ਲ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਬਾਘਾਪੁਰਾਣਾ 'ਚ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਜਾਣਕਾਰੀ ਮਿਲੀ ਕਿ ਪਿੰਡ ਗਿੱਲ ਦੇ ਪੁਲ ਸੂਆ ਕੋਲ ਕੁੱਝ ਸ਼ੱਕੀ ਵਿਅਕਤੀ ਮੋਟਰ ਸਾਈਕਲ 'ਤੇ ਘੁੰਮ ਰਹੇ ਹਨ, ਨੂੰ ਵਿਸ਼ੇਸ਼ ਨਾਕਾਬੰਦੀ ਕਰਕੇ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਬੱਬੂ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਕਾਲੂ ਦੇ ਨਾਮ ਤੋਂ ਹੋਈ ਹੈ, ਤੋਂ ਗੰਨ ਹਾਊਸ 'ਚੋਂ ਚੋਰੀ ਕੀਤੀਆਂ ਪੰਜ ਬਾਰਾਂ ਬੋਰ ਦੀਆਂ ਬੰਦੂਕਾਂ ਬਰਾਮਦ ਹੋਇਆ ਹਨ। ਜਦਕਿ ਇਨ੍ਹਾਂ ਦਾ ਸਰਗਨਾ ਅਮਨਦੀਪ ਸਿੰਘ ਅਮਨਾ ਅਜੇ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ। ਉਨਾਂ ਦੱਸਿਆ ਕਿ ਬੱਬੂ ਦੇ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਚ ਚੋਰੀ ਦੇ ਮਾਮਲੇ ਦਰਜ ਹਨ। ਜਦਕਿ ਜਸਪ੍ਰੀਤ ਸਿੰਘ ਉਰਫ ਕਾਲੂ ਦੇ ਖਿਲਾਫ ਥਾਣਾ ਸਿਟੀ ਫਰੀਦਕੋਟ 'ਚ ਮਾਮਲੇ ਦਰਜ ਹਨ। ਕਾਬੂ ਕੀਤੇ ਗਏ ਕਥਿਤ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮੁੱਖ ਸਰਗਨਾ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਡੀ. ਜੀ. ਪੀ ਨੇ ਕੀਤੀ ਸ਼ਲਾਘਾ
ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਨੇ ਦੱਸਿਆ ਕਿ ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਦੀ ਕਾਮਯਾਬੀ ਤੇ ਪੰਜਾਬ ਪੁਲਸ ਦੇ ਡੀ. ਜੀ. ਪੀ. ਨੇ ਐਸ. ਪੀ. ਡੀ. ਵਜੀਰ ਸਿੰਘ, ਡੀ. ਐਸ. ਪੀ. ਆਈ. ਸਰਬਜੀਤ ਸਿੰਘ ਬਾਹੀਆ, ਬਾਘਾਪੁਰਾਣਾ ਦੇ ਇੰਸਪੈਕਟਰ ਜੰਗਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦਿੱਤੇ, ਜਦਕਿ ਸਪੈਸ਼ਲ ਸੈਲ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੂੰ ਚੰਗੀ ਸੇਵਾਵਾਂ ਕਰਨ ਬਦਲੇ ਸਨਮਾਨਿਤ ਕੀਤਾ।
ਅੱਗ ਦੇ ਭੇਂਟ ਚੜ੍ਹੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ, ਦਿੱਤਾ ਮਦਦ ਦਾ ਭਰੋਸਾ
NEXT STORY