ਲੁਧਿਆਣਾ, (ਰਿਸ਼ੀ)- ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਕਾਰ ਸਵਾਰ ਦੋ ਸ਼ਰਾਬ ਸਮੱਗਲਰਾਂ ਨੂੰ ਵੱਖ-ਵੱਖ ਥਾਵਾਂ ਤੋਂ 36 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਲਾਡੋਵਾਲ ਤੇ ਥਾਣਾ ਸਾਹਨੇਵਾਲ 'ਚ ਕੇਸ ਦਰਜ ਕੀਤਾ ਹੈ। ਸੈੱਲ ਦੇ ਮੁਖੀ ਸੁਰਿੰਦਰਪਾਲ ਸਿੰਘ ਮੁਤਾਬਕ ਪਹਿਲੇ ਕੇਸ 'ਚ ਫੜੇ ਗਏ ਸਮੱਗਲਰ ਦੀ ਪਛਾਣ ਕਾਲਾ ਸਿੰਘ (38 ਸਾਲ) ਨਿਵਾਸੀ ਪਿੰਡ ਕਾਸਾਬਾਦ ਵਜੋਂ ਹੋਈ ਹੈ। ਪੁਲਸ ਨੇ ਪਿੰਡ ਕਾਦੀਆਂ ਕੋਲੋਂ ਨਾਕਾਬੰਦੀ ਦੌਰਾਨ ਉਸ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੀ ਕਾਰ 'ਚ ਨਾਜਾਇਜ਼ ਸ਼ਰਾਬ ਦੀਆਂ 25 ਪੇਟੀਆਂ ਸਮੱਗਲਿੰਗ ਕਰ ਕੇ ਲਿਆ ਰਿਹਾ ਸੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਸੀ ਤੇ ਪੈਸੇ ਕਮਾਉਣ ਦੇ ਚੱਕਰ 'ਚ ਪਿਛਲੇ 6 ਮਹੀਨੇ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਿਹਾ ਹੈ।
ਦੂਜੇ ਕੇਸ 'ਚ ਇਸੇ ਸੈੱਲ ਦੀ ਪੁਲਸ ਨੇ ਪਿੰਡ ਸਾਹਨੀ ਦੇ ਕੋਲ ਨਾਕਾਬੰਦੀ ਦੌਰਾਨ ਕਾਰ ਸਵਾਰ ਸ਼ਰਾਬ ਸਮੱਗਲਰ ਨੂੰ 11 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਸਮੱਗਲਰ ਦੀ ਪਛਾਣ ਗੁਰਮੀਤ ਸਿੰਘ (35 ਸਾਲ) ਨਿਵਾਸੀ ਟ੍ਰਾਂਸਪੋਰਟ ਨਗਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਸਮੱਗਲਰ ਨੇ ਦੱਸਿਆ ਕਿ ਉਹ ਪਹਿਲਾਂ ਰੈਡੀਮੇਡ ਗਾਰਮੈਂਟਸ ਦਾ ਕੰਮ ਕਰਦਾ ਸੀ। ਕੰਮ 'ਚ ਘਾਟਾ ਪੈਣ 'ਤੇ ਸ਼ਰਾਬ ਦੀ ਸਮੱਗਲਿੰਗ ਕਰਨ ਲੱਗ ਪਿਆ।
ਮਾਮਲਾ ਆਸ਼ੂ ਸਾਂਪਲਾ-ਮਿੰਟੀ ਕੌਰ ਦਾ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜ਼ਿਲਾ ਅਥਾਰਿਟੀ ਨੂੰ ਸੌਂਪੀ ਜਾਂਚ
NEXT STORY