ਨੂਰਮਹਿਲ, (ਸ਼ਰਮਾ)- ਪੁਲਸ ਨੇ ਨਸ਼ੀਲਾ ਪਦਾਰਥ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ. ਆਈ. ਜਗਦੀਸ਼ ਕੁਮਾਰ ਨੇ ਚੀਮਾ ਕਲਾਂ ਦੇ ਨੇੜੇ ਲਾਏ ਇਕ ਨਾਕੇ ਦੌਰਾਨ ਮਨੀਸ਼ ਕੁਮਾਰ ਉਰਫ ਮੇਸ਼ਾ ਵਾਸੀ ਪਿੰਡ ਗੰਨਾ ਤਹਿਸੀਲ ਫਿਲੌਰ ਨੂੰ 32 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ, ਜਦਕਿ ਸਥਾਨਕ ਜਲੰਧਰ ਚੁੰਗੀ ਨੇੜੇ ਇਕ ਹੋਰ ਨਾਕੇ ਦੌਰਾਨ ਏ. ਐੱਸ. ਆਈ. ਨਿਰਮਲ ਸਿੰਘ ਨੇ ਸਾਥੀ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਵਿਵੇਕ ਕੁਮਾਰ ਉਰਫ ਵਿੱਕੀ ਪੁੱਤਰ ਅਮਰਨਾਥ ਵਾਸੀ ਮੁਹੱਲਾ ਕੱਚਾ-ਪੱਕਾ ਵਿਹੜਾ ਕੋਲੋਂ ਦੌਰਾਨੇ ਤਲਾਸ਼ੀ 37 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਹੋਣਗੇ ਮੇਲਾ ਛਪਾਰ ਕਾਨਫਰੰਸ 'ਚ ਸ਼ਾਮਲ
NEXT STORY