ਸਮਾਣਾ (ਦਰਦ)-6 ਦਿਨ ਪਹਿਲਾਂ ਭਾਖੜਾ ਨਹਿਰ 'ਚ ਛਾਲ ਮਾਰਨ ਵਾਲੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਭਾਖੜਾ ਨਹਿਰ 'ਚੋਂ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਣ ਉਪਰੰਤ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਘੱਗਾ ਪੁਲਸ ਵੱਲੋਂ ਸਿਵਲ ਹਸਪਤਾਲ ਸਮਾਣਾ 'ਚ ਕਰਵਾਇਆ ਗਿਆ, ਜਦਕਿ ਔਰਤ ਦੇ ਲਾਪਤਾ ਸਬੰਧੀ ਪੇਕੇ ਪੱਖ ਵੱਲੋਂ ਹਰਿਆਣਾ ਦੇ ਨਰਵਾਣਾ 'ਚ ਕੇਸ ਦਰਜ ਕਰਵਾਉਣ ਕਾਰਨ ਉਸ ਦਾ ਪੋਸਟਮਾਰਟਮ ਹਰਿਆਣਾ 'ਚ ਕਰਵਾਇਆ ਗਿਆ।
ਇਸ ਸਬੰਧੀ ਘੱਗਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਤਰਾਣਾ ਨਿਵਾਸੀ ਸ਼ਾਦੀਸ਼ੁਦਾ ਔਰਤ ਸਰਬਜੀਤ ਕੌਰ (28) ਤੇ ਨੌਜਵਾਨ ਪ੍ਰਦੀਪ ਕੁਮਾਰ 11 ਫਰਵਰੀ ਤੋਂ ਲਾਪਤਾ ਸਨ। ਨੌਜਵਾਨ ਦੀ ਬਾਈਕ ਤੇ ਮੋਬਾਇਲ ਅਤੇ ਔਰਤ ਦਾ ਮੋਬਾਇਲ ਤੇ ਕੱਪੜੇ ਪਿੰਡ ਜਿੰਖਰ ਨੇੜੇ ਭਾਖੜਾ ਨਹਿਰ ਕੰਢੇ ਮਿਲਣ ਕਾਰਨ ਨੌਜਵਾਨ ਤੇ ਔਰਤ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਨਹਿਰ 'ਚ ਛਾਲ ਮਾਰਨ ਦਾ ਸ਼ੱਕ ਹੋਣ 'ਤੇ ਪੁਲਸ ਨੂੰ ਸ਼ਿਕਾਇਤ ਕੀਤੀ, ਉਪਰੰਤ ਦੋਵਾਂ ਪਰਿਵਾਰਾਂ ਦੇ ਵਾਰਿਸ ਤੇ ਪੁਲਸ ਭਾਖੜਾ ਨਹਿਰ 'ਚ ਉਨ੍ਹਾਂ ਦੀ ਭਾਲ ਕਰਨ ਲੱਗੇ। ਲਾਪਤਾ ਜੋੜੇ ਦੀਆਂ ਫੋਟੋਆਂ ਦੇ ਆਧਾਰ 'ਤੇ ਗੋਤਾਖੋਰਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਮਿਲਣ 'ਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਘੱਗਾ ਦੇ ਏ. ਐੱਸ. ਆਈ. ਜੈ ਪ੍ਰਕਾਸ਼ ਮੁਤਾਬਕ ਸਿਵਲ ਹਸਪਤਾਲ 'ਚ ਪ੍ਰਦੀਪ ਦੀ ਲਾਸ਼ ਹਰਿਆਣਾ ਦੇ ਨਰਵਾਣਾ ਨੇੜੇ ਟਾਕਲ 'ਚੋਂ ਮਿਲਣ 'ਤੇ ਪੋਸਟਮਾਰਟਮ ਲਈ ਲਿਆਂਦੀ ਗਈ। ਪੋਸਟਮਾਰਟਮ ਉਪਰੰਤ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ, ਜਦਕਿ ਔਰਤ ਦੀ ਲਾਸ਼ ਨੂੰ ਹਰਿਆਣਾ ਪੁਲਸ ਪੋਸਟਮਾਰਟਮ ਲਈ ਲੈ ਗਈ।
ਲੁੱਟ ਮਚਾਉਣ ਵਾਲੇ ਅਕਾਲੀਆਂ ਦੀ ਹੁਣ ਨਹੀਂ ਹੋਵੇਗੀ ਖੈਰ : ਬਰਾੜ
NEXT STORY