ਜਲੰਧਰ/ਫਿਰੋਜ਼ਪੁਰ (ਵੈੱਬ ਡੈਸਕ, ਮੁਨੀਸ਼)- ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋ ਕੇ ਦੇ ਲੋਕਾਂ ਵੱਲੋਂ ਵੀਰਵਾਰ ਰਾਤ ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਨੂੰ ਭਾਰਤ-ਪਾਕਿ ਕੌਮਾਂਤਰੀ ਸਰਹੱਦ ਕੋਲੋਂ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪੁਲਸ ਮੁਲਾਜ਼ਮ ਰਾਤ ਵੇਲੇ ਕਾਰ 'ਚ ਲੁਕੋ ਕੇ 2 ਕਿਲੋ ਚਿੱਟਾ ਲਿਜਾ ਰਹੇ ਸਨ। ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦੋਵਾਂ ਨੂੰ ਬੀ. ਐੱਸ. ਐੱਫ਼. ਦੇ ਹਵਾਲੇ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਪਾ ਕੇ ਸਥਾਨਕ ਪੁਲਸ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਕੀਤੀ। ਇਨ੍ਹਾਂ ਦੀ ਵਰਦੀ ਤੋਂ ਇਕ ਸਬ ਇੰਸਪੈਕਟਰ ਅਤੇ ਇਕ ਹਵਲਦਾਰ ਲੱਗ ਰਿਹਾ ਹੈ। ਪੰਜਾਬ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਮਿਸ਼ਨ 'ਤੇ ਆਏ ਸਨ ਜਾਂ ਆਪਣੇ ਹੀ ਕਿਸੇ ਨਿੱਜੀ ਕੰਮ ਲਈ ਇਹ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਖ਼ੁਫ਼ੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਇਹ ਲੋਕ ਹੈਰੋਇਨ ਦੀ ਵੀ ਡਿਲਿਵਰੀ ਲੈਣ ਆਏ ਸਨ। ਸੂਤਰਾਂ ਨੇ ਦੱਸਿਆ ਕਿ ਇਹ ਕਿਸੇ ਅਧਿਕਾਰਤ ਮਿਸ਼ਨ 'ਤੇ ਹੁੰਦੇ ਤਾਂ ਹੈਰੋਇਨ ਦੇ ਪੈਕੇਟ ਕਾਰ ਦੇ ਬੋਨਟ 'ਚ ਲਕੋ ਕੇ ਨਹੀਂ ਲਿਜਾ ਰਹੇ ਹੁੰਦੇ।
ਇਹ ਵੀ ਪੜ੍ਹੋ- ਨੂਰਮਹਿਲ 'ਚ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੇ ਮਾਂ ਨੂੰ ਭੇਜ ਵਿਅਕਤੀ ਨੇ ਆਖੀ ਇਹ ਗੱਲ
ਹੁਣ ਇਸ ਮਾਮਲੇ ਸਬੰਧੀ ਪੁਲਸ ਦਾ ਪੱਖ ਵੀ ਸਾਹਮਣੇ ਆ ਰਿਹਾ ਹੈ ਕਿਉਂਕਿ ਦੋਵੇਂ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮ ਗੋਰਾਇਆ ਥਾਣੇ ਤਾਇਨਾਤ ਹਨ। ਵੀਡੀਓ ਵਿੱਚ ਵਿਖਾਈ ਦੇ ਰਹੀ ਕਾਰ ਵੀ ਸਬ ਇੰਸਪੈਕਟਰ ਨਿਸ਼ਾਨ ਸਿੰਘ ਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਅਤੇ ਨਿਊਜ਼ ਪਲੇਟਫਾਰਮਾਂ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ 'ਚ ਪੁਲਸ ਦੀ ਆਲੋਚਨਾ ਹੋ ਰਹੀ ਹੈ ਅਤੇ ਪੁਲਸ ਨੂੰ ਨਸ਼ਾ ਤਸਕਰ ਕਿਹਾ ਜਾ ਰਿਹਾ ਹੈ ਪਰ ਸੱਚਾਈ ਕੀ ਹੈ, ਇਸ ਦਾ ਖ਼ੁਲਾਸਾ ਕੁਝ ਸਮੇਂ ਬਾਅਦ ਸੀਨੀਅਰ ਪੁਲਸ ਅਧਿਕਾਰੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਵਿੱਚ ਹੁਣ ਪੁਲਸ ਕਹਿ ਰਹੀ ਹੈ ਕਿ ਗੋਰਾਇਆ ਪੁਲਸ ਵੱਲੋਂ ਫੜੇ ਗਏ ਨਸ਼ਾ ਤਸਕਰ ਕਾਲੀ ਤੋਂ ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਕਿ ਫਿਰੋਜ਼ਪੁਰ ਖੇਤਰ ਵਿੱਚ ਅਜੇ ਵੀ ਹੋਰ ਨਸ਼ਾ ਹੈ ਅਤੇ ਪੁਲਸ ਨੇ ਦੋ ਥਾਵਾਂ ਤੋਂ ਦੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਦੋ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਪਰ ਪਿੰਡ ਵਾਸੀਆਂ ਅਤੇ ਕੁਝ ਨਸ਼ਾ ਤਸਕਰਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਵਿਵਾਦ ਪੈਦਾ ਕਰ ਦਿੱਤਾ।
ਇਹ ਵੀ ਪੜ੍ਹੋ-ਪਟਿਆਲਾ ਪੁਲਸ ਦੀ ਗ੍ਰਿਫ਼ਤ 'ਚ ਭਾਰਤੀ ਫ਼ੌਜ ਦਾ ਜਵਾਨ, ਕਾਰਨਾਮਾ ਜਾਣ ਰਹਿ ਜਾਓਗੇ ਹੱਕੇ-ਬੱਕੇ
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੜੀ ਗਈ 2 ਕਿਲੋ ਹੈਰੋਇਨ ਦਾ ਮਾਮਲਾ ਫ਼ਿਰੋਜ਼ਪੁਰ ਦੇ ਥਾਣੇ 'ਚ ਦਰਜ ਕੀਤਾ ਗਿਆ ਹੈ, ਜਦਕਿ 2 ਕਿਲੋ ਹੈਰੋਇਨ ਦਾ ਮਾਮਲਾ ਗੋਰਾਇਆ ਥਾਣੇ 'ਚ ਦਰਜ ਕੀਤਾ ਗਿਆ ਹੈ ਅਤੇ ਵੀਡੀਓ 'ਚ ਦੋਵਾਂ ਪੁਲਸ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੱਸੀ ਜਾ ਰਹੀ ਹੈ, ਉਹ ਅਫ਼ਵਾਹ ਹੈ ਕਿ ਦੋਵੇਂ ਪੁਲਸ ਮੁਲਾਜ਼ਮ ਡਿਊਟੀ ’ਤੇ ਸਨ ਅਤੇ ਹੁਣ ਦੋਵੇਂ ਗੋਰਾਇਆ ਥਾਣੇ ਵਿੱਚ ਹਨ।
ਇਹ ਵੀ ਪੜ੍ਹੋ-ਐਕਸ਼ਨ 'ਚ DGP ਗੌਰਵ ਯਾਦਵ, ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਦਿੱਤੇ ਸਖ਼ਤ ਹੁਕਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਯਾਤਰੀਆਂ ਲਈ ਅਹਿਮ ਖ਼ਬਰ: ਪੰਜਾਬ 'ਚ ਇਸ ਰੂਟ 'ਤੇ 5 ਦਿਨਾਂ ਲਈ ਰੇਲ ਆਵਾਜਾਈ ਰਹੇਗੀ ਬੰਦ
NEXT STORY