ਬਠਿੰਡਾ : ਚੰਡੀਗੜ੍ਹ 'ਚ ਪ੍ਰਾਈਵੇਟ ਨੌਕਰੀ ਕਰਨ ਵਾਲੀਆਂ ਦੋ ਕੁੜੀਆਂ ਨੂੰ ਆਪਸ ’ਚ ਪਿਆਰ ਹੋ ਗਿਆ। ਪਿਆਰ ਪ੍ਰਵਾਨ ਚੜ੍ਹਾਉਣ ਲਈ ਦੋਵਾਂ ਕੁੜੀਆਂ ਨੇ ਬੀਤੇ ਦਿਨੀਂ ਆਪਣੇ ਪਰਿਵਾਰਾਂ ਦੇ ਸਾਹਮਣੇ ਸ਼ਹਿਰ ਦੇ ਕਲਗੀਧਰ ਗੁਰਦੁਆਰੇ ਵਿਚ ਆਨੰਦ ਕਾਰਜ ਕਰਕੇ ਵਿਆਹ ਕਰ ਲਿਆ। ਦੂਜੇ ਪਾਸੇ ਗੁਰਦੁਆਰੇ ਸਾਹਿਬ ਵਿਚ ਕੁੜੀਆਂ ਦੇ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹਿਆ ਤਾਂ ਗ੍ਰੰਥੀ ਨੇ ਮੁਆਫ਼ੀ ਮੰਗ ਲਈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਹਿਲਾਂ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਨੇ ਫਸਾਇਆ ਜਾਲ ’ਚ, ਫਿਰ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ
ਦੱਸ ਦੇਈਏ ਕਿ ਕੇਨਾਲ ਖੇਤਰ ਦੀ ਰਹਿਣ ਵਾਲੀ 23 ਸਾਲਾ ਕੁੜੀ ਲਗਭਗ ਇਕ ਸਾਲ ਪਹਿਲਾਂ ਪ੍ਰਾਈਵੇਟ ਨੌਕਰੀ ਕਰਨ ਲਈ ਚੰਡੀਗੜ੍ਹ ਗਈ ਸੀ, ਜਿੱਥੇ ਉਸ ਨਾਲ ਕੰਮ ਕਰਨ ਵਾਲੀ ਮਾਨਸਾ ਦੀ ਕੁੜੀ ਨਾਲ ਉਸ ਦੀ ਦੋਸਤੀ ਹੋ ਗਈ। ਫ਼ਿਰ ਦੋਵੇਂ ਇਕ ਹੀ ਕਮਰੇ ’ਚ ਰਹਿਣ ਲੱਗ ਗਈਆਂ, ਇਸ ਦੌਰਾਨ ਉਨ੍ਹਾਂ ਨੂੰ ਆਪਸ ’ਚ ਪਿਆਰ ਹੋ ਗਿਆ। ਪਿਛਲੇ ਮਹੀਨੇ ਕਿਸੇ ਤਰ੍ਹਾਂ ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਵਿਆਹ ਕਰਵਾਉਣ ਲਈ ਮਨਾ ਲਿਆ।
ਇਹ ਵੀ ਪੜ੍ਹੋ : ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਤਣਾਅਪੂਰਨ ਹੋਇਆ ਮਾਹੌਲ
ਵਿਆਹ ਲਈ ਉਨ੍ਹਾਂ ਨੇ ਬਠਿੰਡਾ ਸ਼ਹਿਰ ’ਚ ਇਕ ਜਗ੍ਹਾ ਚੁਣੀ ਜਿੱਥੇ ਆਮ ਵਿਆਹ ਵਾਂਗ ਹੀ ਖੁਸ਼ੀਆਂ ਮਨਾਈਆਂ ਗਈਆਂ। ਬਾਅਦ ’ਚ ਸ਼ਹਿਰ ਦੇ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਦੋਵਾਂ ਦੇ ਆਨੰਦ ਕਾਰਜ ਕਰਵਾਏ ਗਏ, ਜਿਸ ਤੋਂ ਬਾਅਦ ਦੋਵੇਂ ਕੁੜੀਆਂ ਮਾਨਸਾ ਚਲੀਆਂ ਗਈਆਂ, ਜਿੱਥੇ ਦੋਵੇਂ ਰਹਿ ਰਹੀਆਂ ਹਨ। ਗੁਰਦੁਆਰਾ ਸਾਹਿਬ ਵਿਚ ਦੋ ਕੁੜੀਆਂ ਦੇ ਆਨੰਦ ਕਾਰਜ ਕਰਵਾ ਕੇ ਵਿਆਹ ਕਰਵਾਉਣ ਦਾ ਮਾਮਲਾ ਜਿਵੇਂ ਹੀ ਸਿੱਖ ਜਥੇਬੰਦੀਆਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਜਤਾਉਂਦੇ ਹੋਏ ਪਹਿਲਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਗ੍ਰੰਥੀ ਨੇ ਸਿੱਖ ਰੀਤੀ ਰਿਵਾਜ਼ਾਂ ਦੇ ਖ਼ਿਲਾਫ਼ ਆਨੰਦ ਕਾਰਜ ਕਰਵਾਏ ਹਨ। ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਨੇ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਐੱਸ. ਜੀ. ਪੀ. ਸੀ. ਕੋਲ ਕਰ ਦਿੱਤੀ। ਮਾਮਲਾ ਵੱਧਦਾ ਦੇਖ ਕੁੜੀਆਂ ਦੇ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਨੇ ਤੁਰੰਤ ਮੁਆਫ਼ੀ ਮੰਗ ਲਈ।
ਇਹ ਵੀ ਪੜ੍ਹੋ : ਗੈਂਗਸਟਰ ਲੰਡਾ ਹਰੀਕੇ ਦਾ ਵੱਡਾ ਕਾਰਨਾਮਾ, ਵਿਦੇਸ਼ ਬੈਠੇ ਨੇ ਪੰਜਾਬ ’ਚ ਕਰਵਾਈ ਵੱਡੀ ਵਾਰਦਾਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
NEXT STORY