ਚੰਡੀਗੜ੍ਹ — ਸਾਧਵੀ ਯੌਨ-ਸ਼ੋਸ਼ਣ ਮਾਮਲੇ 'ਚ ਡੇਰਾ ਪ੍ਰਮੁੱਖ 'ਤੇ ਫੈਸਲਾ ਆਉਣ 'ਚ ਸਿਰਫ ਇਕ ਦਿਨ ਬਾਕੀ ਰਹਿ ਗਿਆ ਹੈ ਅਤੇ ਇਲਾਕੇ ਦੇ ਮਾਹੌਲ ਅਤੇ ਮਾਮਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੋਰਟ ਨੇ ਦੋ ਹੋਰ ਮਾਮਲਿਆਂ ਦੀ ਸੁਣਵਾਈ ਟਾਲ ਦਿੱਤੀ ਹੈ। ਇਸ ਕਾਰਨ ਚੰਡੀਗੜ੍ਹ ਦਾ ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਡੇਰਾ ਮੁੱਖੀ 'ਤੇ 25 ਅਗਸਤ ਨੂੰ ਫੈਸਲਾ ਆਉਣਾ ਹੈ ਜਿਸ ਦੇ ਕਾਰਨ ਕੈਪਟਨ ਅਭਿਮਨਯੂ ਦੇ ਘਰ ਸਾੜਫੂਕ ਦੇ ਮਾਮਲੇ ਦੀ ਸੁਣਵਾਈ ਹੁਣ 30 ਅਗਸਤ ਨੂੰ ਹੋਵੇਗੀ। ਡੇਰਾ ਮੁੱਖੀ 'ਤੇ ਫੈਸਲੇ ਦੇ ਕਾਰਨ ਹਰਿਆਣਾ 'ਚ ਸੁਰੱਖਿਆ ਵਿਵਸਥਾ ਕਾਰਨ ਚਾਰੋਂ ਪਾਸੇ ਸੀਲ ਕਰ ਦਿੱਤੇ ਗਏ ਹਨ। ਫੈਸਲਾ ਆਉਣ ਤੋਂ ਬਾਅਦ ਹਾਲਾਤ ਵਿਗੜਣ ਦੀ ਸੰਭਾਵਨਾ ਦੇ ਕਾਰਨ ਪੂਰੇ ਹਰਿਆਣੇ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।
ਅੱਜ ਪੰਚਕੂਲਾ ਵਾਲੀ ਸਾਈਡ ਤੋਂ ਅੱਧਾ ਦਰਜਨ ਤੋਂ ਵੱਧ ਬੱਸਾਂ ਅਤੇ ਟਰੱਕਾਂ 'ਚ ਜਾ ਰਹੇ ਡੇਰਾ ਪ੍ਰੇਮੀਆਂ ਨੂੰ ਪੁਲਸ ਨੇ ਰੋਕਿਆ ਅਤੇ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਪਰ ਡੇਰਾ ਪ੍ਰੇਮੀ ਪੈਦਲ ਹੀ ਪੰਚਕੂਲਾ ਵੱਲ ਨਿਕਲ ਗਏ, ਜਿਨ੍ਹਾਂ ਨੂੰ ਪੁਲਸ ਨੇ ਦੁਬਾਰਾ ਬੱਸਾਂ ਅਤੇ ਟਰੱਕਾਂ 'ਚ ਬਿਠਾ ਕੇ ਵਾਪਸ ਭੇਜਿਆ।
ਸੁਰੱਖਿਆ ਫੋਰਸ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਕੇਂਦਰ ਤੋਂ ਪੈਰਾ ਮਿਲਟਰੀ ਫੋਰਸ ਦੀਆਂ 115 ਨਵੀਆਂ ਕੰਪਨੀਆਂ ਮੰਗੀਆਂ ਗਈਆਂ ਹਨ। ਹਰਿਆਣਾ ਸਰਕਾਰ ਨੇ ਸਾਰੇ ਸੀਨੀਅਰ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ ਅਤੇ ਡੇਰੇ ਦੇ ਸਾਰੇ ਪ੍ਰੇਮੀਆਂ ਨੂੰ ਨਾਮਚਰਚਾ ਘਰ 'ਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਜਾਣ ਨੂੰ ਮਨ੍ਹਾਂ ਕੀਤਾ ਗਿਆ ਹੈ।
ਪਹਿਲਾਂ ਕੀਤੀ ਪਤਨੀ ਦੀ ਕੁੱਟਮਾਰ, ਫਿਰ ਕਿਹਾ- ਚੱਲੀ ਜਾ ਪ੍ਰੇਮੀ ਕੋਲ
NEXT STORY