ਗੁਰਦਾਸਪੁਰ (ਗੁਰਪ੍ਰੀਤ)- ਬਟਾਲਾ ਪੁਲਸ ਅਧੀਨ ਪੈਂਦੇ ਪਿੰਡ ਧੁਪਸੜੀ ਵਿਖੇ ਊਸ ਵੇਲੇ ਮਾਹੌਲ ਤਨਾਵਪੂਰਨ ਬਣ ਗਿਆ ਜਦੋਂ ਗਲੀ 'ਚ ਖੜ੍ਹੇ ਮੋਟਰਸਾਈਕਲ ਤੋਂ ਦੋ ਧਿਰਾਂ ਦਰਮਿਆਨ ਹੋਈ ਮਾਮੂਲੀ ਤਕਰਾਰਬਾਜ਼ੀ ਨੇ ਖੂਨੀ ਰੂਪ ਧਾਰ ਲਿਆ। ਇਕ ਧਿਰ ਨੇ ਦੂਸਰੀ ਧਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਦੂਸਰੀ ਧਿਰ ਦੇ 65 ਸਾਲਾ ਬਜ਼ੁਰਗ ਅਤੇ 35 ਸਾਲਾ ਵਿਆਹੁਤਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲੇ ਦੌਰਾਨ ਮੌਕੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਜ਼ਖ਼ਮੀ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹਨ। ਪੁਲਸ ਨੇ ਇਸ ਮਾਮਲੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਹਮਲੇ 'ਚ ਜ਼ਖ਼ਮੀ ਹੋਏ ਬਜ਼ੁਰਗ ਜਗਤਾਰ ਸਿੰਘ (ਸਹੁਰਾ) ਅਤੇ ਵਿਆਹੁਤਾ ਮਹਿਲਾ ਕੁਲਬੀਰ ਕੌਰ (ਨੂੰਹ) 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਪ੍ਰੀਤ ਚਾਰੇ ਵਾਲੀ ਰੇਹੜੀ ਲੈ ਕੇ ਘਰ ਵੱਲ ਨੂੰ ਆ ਰਿਹਾ ਸੀ। ਜਿਸ ਦੌਰਾਨ ਗਲੀ ਵਿਚ ਪਿੰਡ ਦੇ ਹੀ ਸੋਨੂ ਨੇ ਮੋਟਰਸਾਈਕਲ ਖੜ੍ਹਾ ਕੀਤਾ ਹੋਇਆ ਸੀ ਜਿਸ ਕਾਰਨ ਲੰਘਣ 'ਚ ਮੁਸ਼ਕਿਲ ਹੋ ਰਹੀ ਸੀ। ਜਦੋਂ ਮਨਪ੍ਰੀਤ ਨੇ ਮੋਟਰਸਾਈਕਲ ਨੂੰ ਪਾਸੇ ਕਰਨ ਨੂੰ ਕਿਹਾ ਤਾਂ ਸੋਨੂ ਅਤੇ ਮਨਪ੍ਰੀਤ 'ਚ ਮਾਮੂਲੀ ਤਕਰਾਰਬਾਜ਼ੀ ਹੋ ਗਈ ਅਤੇ ਬਾਅਦ ਵਿਚ ਸੋਨੂ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਇਸ ਹਮਲੇ ਦੌਰਾਨ ਮਨਪ੍ਰੀਤ ਦੇ ਪਿਤਾ ਬਜ਼ੁਰਗ ਜਗਤਾਰ ਸਿੰਘ ਅਤੇ ਕੁਲਬੀਰ ਕੌਰ ਗੰਭੀਰ ਜ਼ਖ਼ਮੀ ਹੋ ਗਏ। ਹੁਣ ਜ਼ਖ਼ਮੀ ਪੀੜਤ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ।
ਇਹ ਵੀ ਪੜ੍ਹੋ- CM ਮਾਨ ਦਾ ਅਹਿਮ ਫ਼ੈਸਲਾ, ਭਗਵਾਨ ਵਾਲਮੀਕਿ ਦਿਵਸ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਇਹ ਹੁਕਮ
ਇਸ ਦੌਰਾਨ ਬਟਾਲਾ ਪੁਲਸ ਦੇ ਸਿਵਲ ਲਾਇਨ ਥਾਣੇ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਇਸ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਦੇ ਹੋਏ ਤਫਤੀਸ਼ ਕੀਤੀ ਜਾਵੇਗੀ । ਉਨ੍ਹਾਂ ਕਿਹਾ ਤਫਤੀਸ਼ ਦੌਰਾਨ ਜੋ ਸਾਹਮਣੇ ਆਵੇਗਾ ਉਸਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ 'ਚ ਅਮਰੀਕਾ ਤੇ ਯੂਕੇ ਨੇ ਕੀਤਾ ਕੈਨੇਡਾ ਦਾ ਸਮਰਥਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਤਿਉਹਾਰਾਂ ਨੂੰ ਲੈ ਕੇ ਨਿਗਮ ਸਖ਼ਤ, ਇਲਾਕਿਆਂ ’ਚ ਦਿੱਤੀ ਦਬਿੱਸ਼, ਸਾਮਾਨ ਜ਼ਬਤ ਕਰ ਦਿੱਤੀ ਚਿਤਾਵਨੀ
NEXT STORY