ਜਲੰਧਰ (ਸੋਨੂੰ ਮਹਾਜਨ )- ਜਲੰਧਰ ਦੇ ਕਿਸ਼ਨਪੁਰਾ ਚੌਂਕ ਨੇੜੇ ਸਥਿਤ ਮੁਸਲਿਮ ਕਾਲੋਨੀ ਵਿਚ ਦੇਰ ਸ਼ਾਮ ਗੋਲੀਆਂ ਚੱਲਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਸ਼ਾਮ ਸਮੇਂ ਮੁਸਲਿਮ ਕਾਲੋਨੀ ਵਿਚ ਕਾਂਗਰਸ ਵਲੋਂ ਚੋਣ ਜਲਸਾ ਕੀਤਾ ਗਿਆ ਜਿਸ ਤੋਂ ਕੁਝ ਦੇਰ ਬਾਅਦ ਹੀ ਉਥੇ ਦੋ ਧਿਰਾਂ ਦਾ ਆਪਸ ਵਿਚ ਟਕਰਾਅ ਹੋ ਗਿਆ। ਟਕਰਾਅ ਇੰਨਾ ਵੱਧ ਗਿਆ ਕਿ ਦੋਹਾਂ ਧਿਰਾਂ ਵਿਚਕਾਰ ਤਲਵਾਰਾਂ ਚੱਲ ਪਈਆਂ।
ਇਸ ਦੌਰਾਨ ਕਿਸੇ ਵਲੋਂ 3 ਤੋਂ 4 ਹਵਾਈ ਫਾਇਰ ਵੀ ਕੀਤੇ ਗਏ। ਮੌਕੇ 'ਤੇ ਪੁਲਸ ਪਹੁੰਚ ਗਈ ਹੈ। ਜੋ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ। ਮੌਕੇ 'ਤੇ ਅਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ (ਏ.ਡੀ.ਸੀ.ਪੀ.) ਡੀ ਸੁਧਰਵਿਜੀ 1 ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।
19 ਮਈ ਨੂੰ ਬੰਦ ਰਹਿਣਗੇ ਪੰਜਾਬ ਦੇ ਵਪਾਰਕ ਅਦਾਰੇ, ਸਰਕਾਰ ਨੇ ਜਾਰੀ ਕੀਤੇ ਹੁਕਮ
NEXT STORY