ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਥਾਣਾ ਬਸਤੀ ਸ਼ੇਖ ਵਿੱਚ ਚੋਰਾਂ ਨੇ 2 ਮੈਡੀਕਲ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਡਿੰਪੀ ਮੈਡੀਕਲ ਸਟੋਰ ਅਤੇ ਸੁਪਰੀਮ ਮੈਡੀਕਲ ਸਟੋਰ ਦੇ ਸ਼ਟਰ ਤੋੜ ਦਿੱਤੇ। ਇਸ ਦੌਰਾਨ ਚੋਰ ਡਿੰਪੀ ਮੈਡੀਕਲ ਸਟੋਰ ਤੋਂ 15 ਤੋਂ 20 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ, ਜਦਕਿ ਸੁਪਰੀਮ ਮੈਡੀਕਲ ਸਟੋਰ ਨਕਦੀ ਚੋਰੀ ਹੋਣ ਤੋਂ ਬਚ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ Good News, ਕੇਂਦਰ ਸਰਕਾਰ ਨੇ ਵੱਡੀ ਮੰਗ ਕੀਤੀ ਪੂਰੀ

ਦੋਵੇਂ ਦੁਕਾਨਦਾਰਾਂ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੇ ਥਾਣਾ 7 ਦੇ ਅਧਿਕਾਰੀ ਸਤਪਾਲ ਨੇ ਕਿਹਾ ਕਿ ਪੀੜਤ ਦੁਕਾਨਦਾਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਚੋਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਜਾਂਚ ਅਧਿਕਾਰੀ ਨੇ ਕਿਹਾ ਕਿ ਡਿੰਪੀ ਮੈਡੀਕਲ ਸਟੋਰ ਤੋਂ 10 ਹਜ਼ਾਰ ਦੀ ਨਕਦੀ ਚੋਰੀ ਹੋ ਗਈ ਹੈ। ਪੀੜਤ ਦੁਕਾਨਦਾਰ ਨੇ ਕਿਹਾ ਕਿ ਜਦੋਂ ਉਹ ਅੱਜ ਸਵੇਰੇ ਦੁਕਾਨ 'ਤੇ ਆਇਆ ਤਾਂ ਉਸ ਨੇ ਵੇਖਿਆ ਕਿ ਚੋਰਾਂ ਨੇ ਸ਼ਟਰ ਤੋੜਿਆ ਹੋਇਆ ਸੀ ਅਤੇ ਥੋੜ੍ਹਾ ਜਿਹਾ ਉਪਰ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਇਸ ਦੌਰਾਨ ਚੋਰ ਤਿਜੋਰੀ ਵਿੱਚੋਂ 15 ਤੋਂ 20 ਹਜ਼ਾਰ ਦੀ ਨਕਦੀ ਤੇ ਕੁਝ ਮਹਿੰਗੀਆਂ ਦਵਾਈਆਂ ਲੈ ਕੇ ਫਰਾਰ ਹੋ ਗਏ। ਦੂਜੇ ਪਾਸੇ ਬਸਤੀ ਸ਼ੇਖ ਅੱਡਾ ਵਿੱਚ ਸੁਪਰੀਮ ਮੈਡੀਕਲ ਸਟੋਰ ਦੇ ਸ਼ਟਰ ਤੋੜਨ ਵਾਲੇ ਚੋਰਾਂ ਬਾਰੇ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਉੱਥੇ ਵੀ ਜਾਂਚ ਕੀਤੀ ਜਾਵੇਗੀ। ਹਾਲਾਂਕਿ ਸੁਪਰੀਮ ਮੈਡੀਕਲ ਸਟੋਰ ਦੇ ਸੰਚਾਲਕ ਨੇ ਕਿਹਾ ਕਿ ਦੁਕਾਨ ਨਕਦੀ ਚੋਰੀ ਤੋਂ ਬਚ ਗਈ ਹੈ ਪਰ ਚੋਰਾਂ ਨੇ ਸ਼ਟਰ ਨੂੰ ਨੁਕਸਾਨ ਪਹੁੰਚਾਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਰਮੀ ’ਚ ਦਵਾਈਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨੇ ਜ਼ਰੂਰੀ
NEXT STORY